ਗਾਇਕ ਜੱਸੀ ਸੋਹਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਲੰਮਾ ਅਰਸਾ ਰਹੇ ਸਨ ਗਾਇਕੀ ਤੋਂ ਦੂਰ
ਗਾਇਕ ਜੱਸੀ ਸੋਹਲ (Jassi Sohal) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਜੱਸੀ ਸੋਹਲ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਮੇਰੀ ਆਂ ਤੂੰ ਜਾਨੇ ਨੀ’, ‘ਵੇ ਮੈਂ ਹੋ ਜਾਊਂ ਸਾਧਣੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਹੁਣ ਵੀ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਕੋਈ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਇਹ ਲੱਗਿਆ ਸੀ ਕਦੇ ਵੀ ਉਹ ਗਾ ਨਹੀਂ ਸਕਣਗੇ । ਇੱਕ ਵਾਰ ਉਹ ਅਚਾਨਕ ਇੰਡਸਟਰੀ ‘ਚੋਂ ਗਾਇਬ ਜਿਹੇ ਹੋ ਗਏ ਸਨ । ਅਚਾਨਕ ਉਨ੍ਹਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ । ਮਾਂ ਦੇ ਗਮ ‘ਚ ਉਹ ਏਨਾਂ ਕੁ ਗਮਗੀਨ ਹੋ ਗਏ ਕਿ ਉਨ੍ਹਾਂ ਨੇ ਲੰਮਾ ਸਮਾਂ ਇੰਡਸਟਰੀ ਤੋਂ ਦੂਰੀ ਬਣਾ ਲਈ ਅਤੇ ਲੋਕਾਂ ‘ਚ ਵਿਚਰਨਾ ਛੱਡ ਦਿੱਤਾ ਸੀ ।
ਪਰ ਘਰ ਵਾਲਿਆਂ ਦੀ ਹੱਲਾਸ਼ੇਰੀ ਦੀ ਬਦੌਲਤ ਉਹ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋਏ ਸਨ । ਪਰ ਜਿਉਂ ਹੀ ਇੰਡਸਟਰੀ ‘ਚ ਸਰਗਰਮ ਹੋਏ ਤਾਂ ਇੱਕ ਹੋਰ ਗਮ ਨੇ ਉਨ੍ਹਾਂ ਨੂੰ ਘੇਰ ਲਿਆ । ਉਹ ਹਾਲੇ ਮਾਂ ਦੀ ਮੌਤ ਦੇ ਗਮ ਚੋਂ ਨਿਕਲੇ ਵੀ ਨਹੀਂ ਸਨ ਪਾਏ ਕਿ ਜ਼ਿੰਦਗੀ ਨੇ ਇੱਕ ਹੋਰ ਝਟਕਾ ਉਨ੍ਹਾਂ ਨੂੰ ਦੇ ਦਿੱਤਾ । ਉਨ੍ਹਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਸੀ ।
ਮਾਪਿਆਂ ਦੀ ਮੌਤ ਦੇ ਗਮ ਕਾਰਨ ਹੋ ਗਏ ਸਨ ਬੀਮਾਰ
ਮਾਪਿਆਂ ਦੀ ਮੌਤ ਦੇ ਗਮ ਨੇ ਜੱਸੀ ਸੋਹਲ ਨੂੰ ਏਨਾਂ ਕੁ ਝੰਜੋੜ ਕੇ ਰੱਖ ਦਿੱਤਾ ਸੀ ਕਿ ਉਹ ਬੀਮਾਰ ਹੋ ਗਏ ਸਨ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਵੀ ਦਾਖਲ ਕਰਵਾਉਣਾ ਪਿਆ ਸੀ । ਪਰ ਪਰਿਵਾਰ ਵਾਲਿਆਂ ਦੀ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਦੀ ਬਦੌਲਤ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋਏ ਅਤੇ ਅੱਜ ਕੱਲ੍ਹ ਉਹ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ ।
-