ਜੱਸੀ ਗਿੱਲ ਨੇ ਪੁੱਤ ਜੈਜਵੀਨ ਸਿੰਘ ਦਾ ਮਨਾਇਆ ਜਨਮਦਿਨ, ਗਾਇਕ ਨੇ ਸਾਂਝੀ ਕੀਤੀ ਕਿਊਟ ਵੀਡੀਓ
Jassi Gill celebrates son Birthday: ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ (Jassi Gill) ਨੇ ਹਾਲ ਹੀ 'ਚ ਆਪਣੇ ਲਾਡਲੇ ਪੁੱਤ ਜੈਜਵੀਨ ਸਿੰਘ ਗਿੱਲ Jazzwin Singh Gill ਦਾ ਜਨਮਦਿਨ ਮਨਾਇਆ। ਜਿਸ ਦੀ ਇੱਕ ਝਲਕ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਫੈਨਜ਼ ਗਾਇਕ ਦੇ ਬੇਟੇ ਉੱਤੇ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗਾਇਕ ਜੱਸੀ ਗਿੱਲ (Jassi Gill) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਭਾਵੇਂ ਉਹ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਹੋਣ ਜਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ।
ਹਾਲ ਹੀ ਵਿੱਚ ਗਾਇਕ ਜੱਸੀ ਗਿੱਲ ਨੇ ਆਪਣੇ ਬੇਟੇ Jazzwin Singh Gill ਦੇ ਜਨਮਦਿਨ ਦੀ ਖੂਬਸੂਰਤ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਗਾਇਕ ਆਪਣੀ ਪਤਨੀ, ਅਤੇ ਧੀ ਨਾਲ ਪੁੱਤਰ ਜੈਜਵੀਨ ਸਿੰਘ ਦਾ ਬਰਥਡੇਅ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਜੱਸੀ ਗਿੱਲ ਨੇ ਇਹ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀਜ਼ ਉੱਤੇ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੱਸੀ ਗਿੱਲ ਨੇ ਕੈਪਸ਼ਨ ਵਿੱਚ ਰੈਡ ਹਾਰਟ ਦਾ ਈਮੋਜੀ ਲਗਾਇਆ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੱਸੀ ਗਿੱਲ ਆਪਣੇ ਬੇਟੇ ਨੂੰ ਗੋਦ ਵਿੱਚ ਚੁੱਕ ਕੇ ਉਸ ਦੇ ਬਰਥਡੇਅ ਕੇਕ ਕੱਟਦੇ ਹੋਏ ਤੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਗਾਇਕ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਨਿੱਕੇ ਜੈਜਵੀਨ ਨੂੰ ਉਸ ਦੇ ਜਨਮਦਿਨ ਉੱਤੇ ਵਧਾਈਆਂ ਅਤੇ ਅਸੀਸਾਂ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਗਾਇਕ ਦੇ ਲਾਡਲੇ ਪੁੱਤ ਲਈ ਹਾਰਟ ਈਮੋਜੀ ਵੀ ਸ਼ੇਅਰ ਕੀਤੇ ਹਨ ਤੇ ਉਸ ਦੇ ਕਿਊਟ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਹੈ।
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ, ਵੇਖੋ ਵੀਡੀਓ
ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੇ ਨਾਲ-ਨਾਲ ਹੁਣ ਉਹ ਬਤੌਰ ਅਦਾਕਾਰ ਵੀ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹਨ। ਜੱਸੀ ਗਿੱਲ ਨੇ ਪਾਲੀਵੁੱਡ (Pollywood) ਦੇ ਨਾਲ-ਨਾਲ ਬਾਲੀਵੁੱਡ ਤੱਕ ਵੀ ਆਪਣੀ ਅਦਾਕਾਰੀ ਨਾਲ ਧਾਕ ਜਮਾਈ ਹੈ। ਬੀਤੇ ਸਾਲ ਜੱਸੀ ਗਿੱਲ ਸਲਮਾਨ ਖਾਨ (Salman Khan) ਦੇ ਨਾਲ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਜਲਦ ਹੀ ਜੱਸੀ ਗਿੱਲ ਨਵੀਂ ਫਿਲਮ 'Furteela' ਵਿੱਚ ਨਜ਼ਰ ਆਉਣਗੇ।
-