ਜੱਸ ਮਾਣਕ ਦੀ ਆਪਣੀ ਭਾਬੀ ਦੇ ਨਾਲ ਤਸਵੀਰ ਵਾਇਰਲ, ਭਾਬੀ ਵੇਲਣੇ ਨਾਲ ਕੁੱਟਦੀ ਨਜ਼ਰ ਆਈ
ਪੰਜਾਬੀ ਗਾਇਕ ਜੱਸ ਮਾਣਕ (Jass Manak )ਆਪਣੇ ਹਿੱਟ ਗੀਤਾਂ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਪਰ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਸਾਂਝੇ ਕਰਦੇ ਹਨ । ਹੁਣ ਉਨ੍ਹਾਂ ਦੀ ਆਪਣੀ ਭਾਬੀ ਦੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ‘ਚ ਉਨ੍ਹਾਂ ਦੀ ਭਾਬੀ ਉਨ੍ਹਾਂ ਦਾ ਕੁਟਾਪਾ ਚਾੜ੍ਹਦੀ ਹੋਈ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਜੱਸ ਮਾਣਕ ਦਾ ਵਰਕ ਫ੍ਰੰਟ
ਜੱਸ ਮਾਣਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਲਹਿੰਗਾ, ਸ਼ੂਟ ਦਾ ਆਰਡਰ, ਤੇਰਾ ਮੇਰਾ ਵਿਆਹ, ਪਰਾਡਾ, ਰੱਬ ਵਾਂਗੂੰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।ਜੱਸ ਮਾਣਕ ਨੇ ਕਈ ਫ਼ਿਲਮਾਂ ਦੇ ਲਈ ਵੀ ਗੀਤ ਗਾਏ ਹਨ ।
ਹੋਰ ਪੜ੍ਹੋ
- PTC PUNJABI