Jasmine Sandlas : ਕੀ ਜੈਸਮੀਨ ਸੈਂਡਲਾਸ ਨੇ ਗੈਰੀ ਸੰਧੂ ਨੂੰ ਕਰ ਦਿੱਤਾ ਮੁਆਫ ? ਗਾਇਕਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ
Jasmine Sandlas On Garry Sandhu: ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਗਾਇਕਾ ਚੋਂ ਇੱਕ ਹੈ। ਜਿੱਥੇ ਇੱਕ ਪਾਸੇ ਜੈਸਮੀਨ ਆਪਣੇ ਗੀਤਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਰਹਿੰਦੀ ਹੈ, ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਸੈਂਡਲਾਸ ਨੇ ਇੱਕ ਨਵੀਂ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਹ ਗੈਰੀ ਸੰਧੂ 'ਤੇ ਤੰਜ ਕੱਸਦੀ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਜੈਸਮੀਨ ਸੈਂਡਲਾਸ ਨੇ ਇੱਕ ਨਵੀਂ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਹ ਨਵੀਂ ਪੋਸਟ 'ਚ ਫਿਰ ਤੋਂ ਗੈਰੀ ਸੰਧੂ 'ਤੇ ਤੰਜ ਕੱਸਦੀ ਨਜ਼ਰ ਆ ਰਹੀ ਹੈ। ਉਸ ਸਨੋਅਫਲੇਕ ਯਾਨਿ ਬਰਫ ਵਰਗਾ ਫੀਲ ਕਰ ਰਹੀ ਹਾਂ, ਜੋ ਅਸਮਾਨ ਤੋਂ ਹੇਠਾਂ ਡਿੱਗਦਾ ਹੈ। ਬਿਲਕੁਲ ਸ਼ੁੱਧ ਤੇ ਸਾਫ ਹੋ ਗਈ ਹਾਂ। '
ਜੈਸਮੀਨ ਨੇ ਅੱਗੇ ਲਿਖਿਆ, 'ਮੈਨੂੰ ਆਪਣੀ ਆਤਮਾ ਨੂੰ ਸ਼ੁੱਧ ਕਰਨ 'ਚ ਕਾਫੀ ਲੰਬਾ ਸਮਾਂ ਲੱਗ ਗਿਆ। ਹਾਲਾਂਕਿ ਆਪਣੀ ਖਰਾਬ ਜ਼ਿੰਦਗੀ ਦਾ ਇਲਜ਼ਾਮ ਹਾਲਾਤ ਤੇ ਲੋਕਾਂ 'ਤੇ ਲਗਾਉਣਾ ਅਸਾਨ ਹੁੰਦਾ ਹੈ, ਪਰ ਇਹ ਜ਼ਰੂਰੀ ਹੈ ਕਿ ਮੈਂ ਖੁਦ ਆਪਣੇ ਅਤੀਤ ਦੀ ਜ਼ਿੰਮੇਵਾਰੀ ਲਵਾਂ। ਮੈਨੂੰ ਆਪਣੇ ਅਤੀਤ ਤੋਂ ਬਹੁਤ ਗਿਲੇ ਸ਼ਿਕਵੇ ਹਨ ਅਤੇ ਬਹੁਤ ਪਛਤਾਵਾ ਵੀ ਹੁੰਦਾ ਹੈ। ਕਈ ਸਾਲਾਂ ਤੱਕ ਮੈਂ ਆਪਣੇ ਮੋਢਿਆਂ 'ਤੇ ਸਵੈਦੋਸ਼ ਵਾਲੀ ਭਾਵਨਾ ਦਾ ਭਾਰ ਚੁੱਕ ਕੇ ਫਿਰਦੀ ਰਹੀ। ਮੇਰੇ ਨਾਲ ਬਹੁਤ ਧੋਖੇ ਹੋਏ ਹਨ, ਪਰ ਮੈਨੂੰ ਇਸ ਸਭ ਲਈ ਖੁਦ ਹੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਸੀ। ਮੈਨੂੰ ਪਹਿਲਾਂ ਹੀ ਲੋਕਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਸੀ। ਮੈਂ ਹੁਣ ਫਿਰ ਤੋਂ ਅੰਦਰ ਤੋਂ ਖੂਬਸੂਰਤ ਫੀਲ ਕਰ ਰਹੀ ਹਾਂ ਕਿਉਂਕਿ ਮੈਂ ਉਹ ਬਦਸੂਰਤ ਭਾਵਨਾਵਾਂ ਦਾ ਭਾਰ ਹੁਣ ਆਪਣੇ ਮੋਢਿਆਂ ਤੋਂ ਉਤਾਰ ਦਿੱਤਾ ਹੈ। ਆਪਣੇ ਸੁਪਨਿਆਂ ਦੀ ਪੂਰਤੀ 'ਚ ਮੈਂ ਹਮੇਸ਼ਾ ਆਪਣੀ ਐਨਰਜੀ ਨੂੰ ਕੰਟਰੋਲ ਕਰਦੀ ਰਹੀ। '
ਦੱਸ ਦਈਏ ਕਿ ਜੈਸਮੀਨ ਸੈਂਡਲਾਸ ਲੰਬੇ ਸਮੇਂ ਤੱਕ ਗੈਰੀ ਸੰਧੂ ਨਾਲ ਰਿਸ਼ਤੇ 'ਚ ਸੀ। ਉਸ ਦਾ 2017 'ਚ ਬਰੇਕਅੱਪ ਹੋਇਆ ਸੀ। ਇਸ ਬਰੇਕਅੱਪ ਨੇ ਉਸ ਨੂੰ ਇਸ ਹੱਦ ਤੱਕ ਤੋੜਿਆ ਕਿ ਉਹ 5 ਸਾਲਾਂ ਲਈ ਪੰਜਾਬ ਤੋਂ ਗਾਇਬ ਹੋ ਗਈ ਸੀ। ਪਰ ਸਾਲ 2022 'ਚ ਉਹ ਮੁੜ ਪੰਜਾਬ ਪਰਤੀ। ਆਪਣੀਆਂ ਸੋਸ਼ਲ ਮੀਡੀਆ 'ਚ ਜੈਸਮੀਨ ਅਕਸਰ ਗੈਰੀ 'ਤੇ ਹੀ ਨਿਸ਼ਾਨੇ ਲਾਉਂਦੀ ਹੁੰਦੀ ਸੀ, ਪਰ ਹੁਣ ਉਸ ਦੀ ਇਸ ਤਾਜ਼ਾ ਪੋਸਟ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਅਤੀਤ ਨੂੰ ਭੁਲਾ ਕੇ ਗੈਰੀ ਸੰਧੂ ਨੂੰ ਮੁਆਫ ਕਰ ਦਿੱਤਾ ਹੈ।
- PTC PUNJABI