ਕਾਨਟੈਕਸ ਲੈਂਸ ਪਾਉਣ ਕਾਰਨ ਅਦਾਕਾਰਾ ਜੈਸਮੀਨ ਭਸੀਨ ਦਾ ਹੋਇਆ ਅਜਿਹਾ ਹਾਲ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਪੰਜਾਬੀ ਫਿਲਮਾਂ ਤੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਾਨਟੈਕਟ ਲੈਂਸ ਪਾਉਣ ਦੇ ਚੱਲਦੇ ਅਦਾਕਾਰਾ ਦੇ ਅੱਖਾਂ ਦਾ ਕਾਰਨੀਆਂ ਖਰਾਬ ਹੋ ਗਿਆ ਤੇ ਉਸ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ। ਫਿਲਹਾਲ ਅਦਾਕਾਰਾ ਦਾ ਇਲਾਜ ਜਾਰੀ ਹੈ।

Reported by: PTC Punjabi Desk | Edited by: Pushp Raj  |  July 22nd 2024 11:52 AM |  Updated: July 22nd 2024 11:52 AM

ਕਾਨਟੈਕਸ ਲੈਂਸ ਪਾਉਣ ਕਾਰਨ ਅਦਾਕਾਰਾ ਜੈਸਮੀਨ ਭਸੀਨ ਦਾ ਹੋਇਆ ਅਜਿਹਾ ਹਾਲ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Jasmine Bhasin Suffering with Corneal Damage : ਪੰਜਾਬੀ ਫਿਲਮਾਂ ਤੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਾਨਟੈਕਟ ਲੈਂਸ ਪਾਉਣ ਦੇ ਚੱਲਦੇ ਅਦਾਕਾਰਾ ਦੇ ਅੱਖਾਂ ਦਾ ਕਾਰਨੀਆਂ ਖਰਾਬ ਹੋ ਗਿਆ ਤੇ ਉਸ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ। ਫਿਲਹਾਲ ਅਦਾਕਾਰਾ ਦਾ ਇਲਾਜ ਜਾਰੀ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜੈਸਮੀਨ ਭਸੀਨ ਨੇ ਇੱਕ ਈਵੈਂਟ ਦੇ ਦੌਰਾਨ ਅੱਖਾਂ ਦੇ ਲੈਂਸ ਪਾਏ ਸੀ ਅਤੇ ਲੰਮੇਂ ਸਮੇਂ ਤੱਕ ਇਹ ਲੈਂਸ ਪਾਉਣ ਦੇ ਚੱਲਦੇ ਉਸ ਨੂੰ ਅੱਖਾਂ ਵਿੱਚ ਜਲਨ ਤੇ ਸੂਜਨ ਮਹਿਸੂਸ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 4-5 ਦਿਨਾਂ ਤੋਂ ਦਰਦ 'ਚ ਹੈ। 

ਡਾਕਟਰਾਂ ਨੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਹੈ ਅਤੇ ਕਹਿ ਰਿਹਾ ਹੈ ਕਿ ਉਸ ਨੂੰ ਠੀਕ ਹੋਣ 'ਚ 4-5 ਦਿਨ ਲੱਗਣਗੇ। ਇਸ ਕਾਰਨ ਉਹ ਦੇਖ ਨਹੀਂ ਪਾ ਰਹੀ ਹੈ ਅਤੇ ਦਰਦ ਕਾਰਨ ਉਹ ਚੰਗੀ ਤਰ੍ਹਾਂ ਸੌਂ ਵੀ ਨਹੀਂ ਪਾ ਰਹੀ ਹੈ।

ਦਰਅਸਲ, ਜੈਸਮੀਨ ਭਸੀਨ ਨੇ ਇਸ ਘਟਨਾ ਬਾਰੇ ਇੱਕ ਮੀਡੀਆ ਹਾਊਸ ਨਾਲ ਗੱਲ ਕੀਤੀ ਹੈ। ਉਸ ਨੇ ਦੱਸਿਆ ਕਿ ਉਹ 17 ਜੁਲਾਈ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ। ਜਿੱਥੇ ਉਸ ਨੇ ਅੱਖਾਂ 'ਚ ਲੈਂਜ਼ ਪਾਏ ਹੋਏ ਸਨ, ਪਰ ਉਸ ਨੂੰ ਉਨ੍ਹਾਂ ਨਾਲ ਸਮੱਸਿਆ ਹੋਣ ਲੱਗੀ। ਇਸ ਕਾਰਨ ਉਸ ਦੀਆਂ ਅੱਖਾਂ ਵਿੱਚ ਜਲਨ ਅਤੇ ਦਰਦ ਹੋਣ ਲੱਗਾ। ਅਦਾਕਾਰਾ ਦਰਦ ਨਾਲ ਜੂਝ ਰਹੀ ਹੈ। ਜੈਸਮੀਨ ਨੇ ਘਟਨਾ ਬਾਰੇ ਅੱਗੇ ਦੱਸਿਆ ਕਿ ਉਸ ਨੇ ਸਮਾਗਮ ਵਿੱਚ ਐਨਕਾਂ ਪਾਈਆਂ ਅਤੇ ਆਪਣੇ ਕੰਮ ਦੀ ਵਚਨਬੱਧਤਾ ਨੂੰ ਪੂਰਾ ਕੀਤਾ। ਜਦੋਂ ਉਹ ਹੋਰ ਦਰਦ ਨਾ ਸਹਿ ਸਕੀ ਤਾਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ। ਇਸ ਦੌਰਾਨ ਪਤਾ ਲੱਗਾ ਕਿ ਲੈਂਜ਼ ਟੁੱਟਣ ਕਾਰਨ ਉਸ ਦੀਆਂ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਸੀ।

ਇਸ ਤੋਂ ਬਾਅਦ ਉਹ ਉਥੋਂ ਮੁੰਬਈ ਆ ਗਈ ਅਤੇ ਆਪਣਾ ਇਲਾਜ ਕਰਵਾਇਆ। ਫਿਲਹਾਲ ਉਸ ਦੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਹੈ ਅਤੇ ਉਹ ਅਜੇ ਵੀ ਦਰਦ ਤੋਂ ਰਾਹਤ ਨਹੀਂ ਮਿਲ ਸਕੀ ਹੈ। ਇਸ ਔਖੇ ਸਮੇਂ ਵਿੱਚ ਜੈਸਮੀਨ ਦੇ ਪਰਿਵਾਕਰ ਮੈਂਬਰ ਤੇ ਉਨ੍ਹਾਂ ਦੇ ਬੁਆਏਫੈਂਡ ਐਲੀ ਗੋਨੀ ਉਸ ਦਾ ਧਿਆਨ ਰੱਖ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਰਾ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network