ਜਸਬੀਰ ਜੱਸੀ ਪੰਜਾਬੀ ਸਿਤਾਰਿਆਂ ਨੂੰ ਕੀਤੀ ਖਾਸ ਅਪੀਲ, ਸ਼ਹੀਦੀ ਜੋੜ ਮੇਲ ਬਾਰੇ ਸ਼ੇਅਰ ਕੀਤੀ ਬੇਹੱਦ ਖਾਸ ਪੋਸਟ
Jassbir jassi on Shaheddi jod mel: ਇਨ੍ਹੀਂ ਦਿਨੀਂ ਪੰਜਾਬ 'ਚ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁੱਜ ਕੇ ਗੁਰੂ ਸਹਿਬਾਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ, ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਪੰਜਾਬੀ ਸਿਤਾਰਿਆਂ ਨੂੰ ਖਾਸ ਅਪੀਲ ਕੀਤੀ ਹੈ।
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਸ਼ਹੀਦੀ ਜੋੜ ਮੇਲ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਤੇ ਪਾਲੀਵੁੱਡ ਸਿਤਾਰੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਰਹੇ ਹਨ। ਉੱਥੇ ਹੀ ਦੂਜੇ ਪਾਸੇ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਤਮਾਮ ਪੰਜਾਬੀ ਸਿਤਾਰਿਆਂ ਦੇ ਨਾਂਅ ਇੱਕ ਖਾਸ ਸੰਦੇਸ਼ ਲਿਖਿਆ ਹੈ।
ਜਸਬੀਰ ਜੱਸੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਲਿਖਿਆ, ' ਮੇਰੀ ਬਾਲੀਵੁੱਡ ਦੇ ਸਾਰੇ ਅਦਾਕਾਰਾਂ , ਗਾਇਕਾਂ ਤੇ ਹੋਰ ਅਹਿਮ ਸ਼ਖਸ਼ੀਅਤਾਂ ਨੂੰ ਬੇਨਤੀ ਹੈ ਕਿ ਅੱਜ ਦੇ ਦਿਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਬਾਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਆਪਣੇ ਚਾਹੁੰਣ ਵਾਲਿਆਂ ਨੂੰ ਜਾਣੂ ਕਰਵਾਉਣ ਤੇ ਦੱਸਣ ਕਿ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਸਾਡਾ ਦੇਸ਼ ਭਾਰਤ, ਭਾਰਤ ਹੈ।
ਗਾਇਕ ਵੱਲੋਂ ਇਹ ਪੋਸਟ ਪੰਜਾਬੀ ਗਾਇਕ ਹਰਭਜਨ ਮਾਨ, ਸੋਨੂੰ ਸੂਦ, ਸੋਨੂੰ ਨਿਗਮ, ਅਕਸ਼ੈ ਕੁਮਾਰ, ਸਲਮਾਨ ਖਾਨ ਸਣੇ ਕਈ ਬਾਲੀਵੁੱਡ ਸੈਲਬਸ ਨੂੰ ਟੈਗ ਕੀਤੀ ਗਈ ਹੈ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦੀ ਇਸ ਪੋਸਟ ਤੋਂ ਕਾਫੀ ਪ੍ਰਭਾਵਿਤ ਹੋਏ ਹਨ ਤੇ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਜਿੱਥੇ ਕਈ ਫੈਨਜ਼ ਗਾਇਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਫੈਨਜ਼ ਗਾਇਕ ਨੂੰ ਕਹਿ ਰਹੇ ਹਨ ਕਿ ਉਹ ਬੇਗਾਨੇ ਤਿਉਹਾਰ ਮਨਾਉਣ ਵਾਲੇ ਲੋਕਾਂ ਤੋਂ ਉਮੀਦ ਕਿਉਂ ਰੱਖ ਰਹੇ ਹਨ।
ਹੋਰ ਪੜ੍ਹੋ: ਜਸਬੀਰ ਜੱਸੀ ਨੇ ਲਾਈਵ ਸ਼ੋਅ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗਾਇਆ ਭਾਵੁਕ ਗੀਤ, ਵੇਖੋ ਵੀਡੀਓ
ਜਸਬੀਰ ਜੱਸੀ ਹਾਲ ਹੀ ਵਿੱਚ ਆਪਣੀ ਲਾਈਵ ਪਰਫਾਰਮੈਂਸ ਦੌਰਾਨ ਧਾਰਮਿਕ ਗੀਤ ਗਾਉਣ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਤੋਂ ਇਲਾਵਾ ਅਕਸਰ ਹੀ ਜਸਬੀਰ ਜੱਸੀ ਗੁਰੂਘਰ ਜਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ।
-