ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਗਾਇਕ ਜਸਬੀਰ ਜੱਸੀ ਤੇ ਮਸ਼ਹੂਰ ਟੀਵੀ ਐਂਕਰ ਰਜਤ ਸ਼ਰਮਾ

Reported by: PTC Punjabi Desk | Edited by: Pushp Raj  |  February 20th 2024 09:15 AM |  Updated: February 20th 2024 09:15 AM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਗਾਇਕ ਜਸਬੀਰ ਜੱਸੀ ਤੇ ਮਸ਼ਹੂਰ ਟੀਵੀ ਐਂਕਰ ਰਜਤ ਸ਼ਰਮਾ

Jasbir Jassi with Rajat Sharma: ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ  (Jasbir Jassi ) ਆਪਣੇ ਪਰਿਵਾਰ ਸਮੇਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸਭ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar ) ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਮੌਕੇ ਗਾਇਕ ਦੇ ਨਾਲ VLCC ਦੀ ਸੰਸਥਾਪਕ ਵੰਦਨਾ ਲੂਥਰਾ, ਚੇਅਰਮੈਨ ਮੁਕੇਸ਼ ਲੂਥਰਾ, ਆਪ ਕੀ ਅਦਾਲਤ (App Ki Addalat) ਫੇਮ ਮਸ਼ਹੂਰ ਟੀਵੀ ਐਂਕਰ ਰਜਤ ਸ਼ਰਮਾ (Rajat Sharma) , ਅਤੇ ਜਸਬੀਰ ਜੱਸੀ ਦੇ ਆਪਣੇ ਪਰਿਵਾਰਕ ਮੈਂਬਰ ਮੌਜੂਦ ਰਹੇ।ਸਭ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਸਭ ਨੇ ਗੁਰੂ ਸਾਹਿਬਾਨ ਅੱਗ ਸਭਨਾਂ ਦੀ  ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। Jasbir Jassi with Rajat Sharma

ਰਜਤ ਸ਼ਰਮਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਗਾਇਕ ਜਸਬੀਰ ਜੱਸੀ 

ਗਾਇਕ ਜਸਬੀਰ ਜੱਸੀ ਨੇ ਇਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਸ਼ੇਅਰ ਕੀਤੀਆਂ ਹਨ। ਗਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਮਸ਼ਹੂਰ ਟੀਵੀ ਐਂਕਰ ਰਜਤ ਸ਼ਰਮਾ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ। ਜਸਬੀਰ ਜੱਸੀ ਨੇ ਆਪਣੀ ਇੰਸਟਾ ਪੋਸਟ ਵਿੱਚ ਲਿਖਿਆ, ' ਅੱਜ ਰਜਤ ਸ਼ਰਮਾ ਜੀ ਦਾ ਜਨਮ ਦਿਨ ਸੀ, ਇਸ ਲਈ ਉਨ੍ਹਾਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਆਸ਼ੀਰਵਾਦ ਲੈਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਰਦਾਸ ਹੈ ਕਿ ਸਾਰੇ ਮਿਲ ਕੇ ਪਿਆਰ ਨਾਲ ਰਹਿਣ।'

ਇਸ ਮੌਕੇ VLCC ਦੀ ਸੰਸਥਾਪਕ ਵੰਦਨਾ ਲੂਥਰਾ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ 'ਤੇ ਆ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ, ਜੋ ਕਿ ਹੋਰ ਕਿਧਰੇ ਨਹੀਂ ਮਿਲਦੀ।

Scheduled Publish

 ਹੋਰ ਪੜ੍ਹੋ: ਸਿਹਤ ਲਈ ਵਰਦਾਨ ਹੈ ਕਾਲਾ ਲੱਸਣ, ਜਾਣੋ ਇਸ ਨੂੰ ਖਾਣ ਦੇ ਫਾਇਦੇ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਰਜਤ ਸ਼ਰਮਾ ਜੀ ਦਾ ਜਨਮ ਦਿਨ ਸੀ, ਇਸ ਲਈ ਉਨ੍ਹਾਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਆਸ਼ੀਰਵਾਦ ਲੈਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਰਦਾਸ ਹੈ ਕਿ ਸਾਰੇ ਮਿਲ ਕੇ ਪਿਆਰ ਨਾਲ ਰਹਿਣ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network