ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਜਿਸ ਨੂੰ ਯਾਦ ਕਰਦਿਆ ਅੱਜ ਵੀ ਕੰਬ ਜਾਂਦੀ ਹੈ ਰੂਹ, ਜਾਣੋ ਇਸ ਦਾ ਇਤਿਹਾਸ
Jallianwala Bagh Massacre History : ਹਰ ਸਾਲ ਜਦੋਂ ਵੀ 13 ਅਪ੍ਰੈਲ ਦੀ ਤਰੀਕ ਆਉਂਦੀ ਹੈ, ਤਾਂ ਅੰਗਰੇਜ਼ਾਂ ਦੇ ਜ਼ੁਲਮ ਦੀ ਕਹਾਣੀ ਫਿਰ ਤੋਂ ਤਾਜ਼ਾ ਹੋ ਜਾਂਦੀ ਹੈ। ਅੱਜ ਉਸ ਘਟਨਾ ਨੂੰ 105 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅੱਜ ਵੀ ਜਦੋਂ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰਦੇ ਨੇ ਤਾਂ ਜ਼ਖਮ ਅਜੇ ਵੀ ਹਰੇ ਹੋ ਜਾਂਦੇ ਨੇ। ਇਹ ਜਲ੍ਹਿਆਂਵਾਲਾ ਬਾਗ ਦੀ ਕਹਾਣੀ ਹੈ ਜਿਸ ਦੇ ਨਿਸ਼ਾਨ ਉੱਥੇ ਵੀ ਮੌਜੂਦ ਹਨ। ਆਓ ਜਾਣਦੇ ਹਾਂ ਇਸ ਦੇ ਇਤਿਹਾਸ ਬਾਰੇ।
13 ਅਪ੍ਰੈਲ 1919 ਭਾਰਤੀ ਆਜ਼ਾਦੀ ਸੰਘਰਸ਼ ਵਿਚ ਇੱਕ ਨਾ ਭੁੱਲਣਯੋਗ ਤਾਰੀਕ ਹੈ। ਜਦੋਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ। ਇਸ ਕਤਲੇਆਮ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 400 ਤੋਂ ਵੱਧ ਲੋਕ ਮਾਰੇ ਗਏ ਸਨ। ਲਗਭਗ 20,000 ਲੋਕਾਂ ਦੇ ਸ਼ਾਂਤੀਪੂਰਵਕ ਇਕੱਠ ਉੱਪਰ ਗੋਲੀਆਂ ਦੀ ਵਰਖਾ ਕਰਕੇ ਲੋਥਾਂ ਦਾ ਢੇਰ ਲਾਉਣਾ ਅੰਗਰੇਜ਼ ਸਾਮਰਾਜੀ ਹਕੂਮਤ ਦੀ ਸੋਚੀ ਸਮਝੀ ਸਾਜਿਸ਼ ਸੀ।ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਖਿਲਾਫ ਖੜੀ ਹੋਈ ਇੱਕ ਵੱਡੀ ਲੋਕ ਲਹਿਰ ਤੋਂ ਡਰੀ ਅੰਗਰੇਜ਼ ਸਰਕਾਰ ਇਸ ਆਜ਼ਾਦੀ ਸੰਘਰਸ਼ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀ ਸੀ।
13 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨੇੜੇ ਜਲ੍ਹਿਆਂਵਾਲਾ ਬਾਗ, ਬ੍ਰਿਟਿਸ਼ ਰੌਲਟ ਐਕਟ ਦਾ ਵਿਰੋਧ ਕਰਨ ਲਈ ਵਿਸਾਖੀ ਵਾਲੇ ਦਿਨ ਇਕੱਠਾ ਹੋਇਆ ਸੀ। ਇਹ ਇੱਕ ਸ਼ਾਂਤੀਪੂਰਨ ਮੀਟਿੰਗ ਸੀ ਜਿਸ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ। ਜਲ੍ਹਿਆਂਵਾਲਾ ਬਾਗ ਚਾਰੇ ਪਾਸਿਆਂ ਤੋਂ ਘਰਾਂ ਤੋਂ ਘਿਰਾ ਹੋਇਆ ਸੀ। ਇੱਥੇ ਆਉਣ ਅਤੇ ਜਾਣ ਲਈ ਸਿਰਫ ਇੱਕ ਪਤਲੀ ਲੇਨ ਸੀ। ਜਨਰਲ ਡਾਇਰ ਆਪਣੇ ਸੈਨਿਕਾਂ ਨਾਲ ਪਹੁੰਚਿਆ ਅਤੇ ਉੱਥੇ ਤੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ।
ਜਲ੍ਹਿਆਂਵਾਲਾ ਬਾਗ ਵਿੱਚ ਬੈਠੇ ਲੋਕਾਂ ਦੇ ਪਿੱਛੇ ਇੱਕ-ਇੱਕ ਰਾਈਫਲ ਲੈ ਕੇ ਸੈਨਿਕ ਆਪਣੇ ਅਹੁਦੇ ਲੈ ਰਹੇ ਸਨ। ਅਚਾਨਕ ਸਾਰੇ ਸੈਨਿਕਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਡਾਇਰ ਵਲੋਂ ਗੋਲੀ ਚਲਾਉਣ ਦਾ ਹੁਕਮ ਮਿਲਣ ਦੇ ਨਾਲ ਹੀ ਬ੍ਰਿਟਿਸ਼ ਸ਼ਾਸਨ ਅਧੀਨ ਕੰਮ ਕਰ ਰਹੇ ਜਵਾਨਾਂ ਨੇ ਆਪਣੀਆਂ ਰਾਈਫਲਾਂ ਖੋਲ੍ਹ ਦਿੱਤੀਆਂ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਸਨ। ਜਲ੍ਹਿਆਂਵਾਲਾ ਬਾਗ ਦੇ ਖੂਹ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛਾਲ ਮਾਰ ਦਿੱਤੀ ਸੀ।
PM Modi and President Murmu pay tribute to Jallianwala Bagh massacre victimsRead @ANI Story | https://t.co/1TooqKBmze#JallianwalaBaghMassacre #PMModi #PresidentMurmu pic.twitter.com/5bjNJJzcin
— ANI Digital (@ani_digital) April 13, 2024
ਹੋਰ ਪੜ੍ਹੋ: ਸਤੀਸ਼ ਕੌਸ਼ਿਕ ਦੇ ਜਨਮਦਿਨ ‘ਤੇ ਭਾਵੁਕ ਹੋਏ ਅਨੁਪਮ ਖੇਰ, ਪੋਸਟ ਸਾਂਝੀ ਕਰ ਜਿਗਰੀ ਯਾਰ ਨੂੰ ਕੀਤਾ ਯਾਦ
ਬਾਗ ਦੇ ਚਾਰੇ ਪਾਸੇ ਪੰਜ ਤੋਂ ਅੱਠ ਫੁੱਟ ਤੱਕ ਉੱਚੀਆਂ ਕੰਧਾਂ ਸਨ ਇੱਕ ਦੋ ਤੰਗ ਗਲੀਆਂ ਰਾਹੀਂ ਹੀ ਬਾਹਰ ਨਿਕਲਿਆ ਜਾ ਸਕਦਾ ਸੀ।ਲੋਕ ਇੱਕ ਦੂਜੇ ਦੇ ਉੱਤੇ ਡਿੱਗ ਰਹੇ ਸਨ। ਗੋਲੀਆਂ ਦੇ ਮੂੰਹ ਬਾਹਰ ਨਿਕਲਣ ਵਾਲੇ ਰਾਹਾਂ ਤੇ ਸਭ ਤੋਂ ਵੱਧ ਸਨ। ਡਾਇਰ ਦਾ ਇਹ ਕਹਿਰ ਉਸਦੇ ਗੋਲੀ ਸਿੱਕਾ ਖਤਮ ਹੋਣ ਨਾਲ ਹੀ ਮੁੱਕਿਆ। ਲਗਭਗ 1000 ਦੇ ਕਰੀਬ ਲੋਕ ਮਾਰੇ ਗਏ। ਜ਼ਖਮੀਆਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਸੀ।
ਅੱਜ ਵੀ ਜਦੋਂ ਲੋਕ ਇਸ ਸਥਾਨ ਦੇ ਦਰਸ਼ਨਾਂ ਲਈ ਪਹੁੰਚਦੇ ਹਨ ਤਾਂ ਇੱਥੇ ਸ਼ਹੀਦ ਹੋਏ ਲੋਕਾਂ ਨੂੰ ਪ੍ਰਣਾਮ ਕਰਨਾ ਨਹੀਂ ਭੁੱਲਦੇ। ਇਸ ਖੂਨੀ ਸਾਕੇ ਨੂੰ ਯਾਦ ਕਰਕੇ ਹਰ ਕਿਸੀ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
- PTC PUNJABI