ਭੁੱਲ ਤਾਂ ਨਹੀਂ ਗਏ ਜੱਗੀ ਬਾਬਾ ਨੂੰ, ਜਗਸੀਰ ਸਿੰਘ ਜੱਗੀ ਬਾਬਾ ਭੀਖੀ ‘ਚ ਚਲਾ ਰਹੇ ਨੇ ਸ਼ਰਦਾਈ ਦਾ ਕੰਮ, ਨੌਜਵਾਨਾਂ ਨੂੰ ਜੱਗੀ ਬਾਬਾ ਦੀ ਖਾਸ ਅਪੀਲ
ਜਗਸੀਰ ਸਿੰਘ ਉਰਫ ਜੱਗੀ ਬਾਬਾ (Jagsir singh) ਇਨ੍ਹੀਂ ਦਿਨੀਂ ਭੀਖੀ ‘ਚ ਸ਼ਰਦਾਈ ਦਾ ਕੰਮ ਕਰ ਰਹੇ ਹਨ । ਜਿੱਥੇ ਉਹ ਆਪਣੇ ਹੱਥਾਂ ਦੇ ਨਾਲ ਸ਼ਰਦਾਈ ਬਣਾ ਕੇ ਵੇਚ ਰਹੇ ਹਨ ਅਤੇ ਹੱਥੀਂ ਕਿਰਤ ਕਮਾਈ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਜੱਗੀ ਬਾਬਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ‘ਚ ਆ ਕੇ ਜਦੋਂ ਬਾਹਰੀ ਸੂਬਿਆਂ ਦੇ ਲੋਕ ਕਮਾਈ ਕਰ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਰ ਸਕਦੇ ।
ਵੀਡੀਓ ਵੇਖਣ ਦੇ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ : https://www.facebook.com/reel/769425218677162
ਉਨ੍ਹਾਂ ਨੇ ਵਿਦੇਸ਼ ‘ਚ ਜਾਣ ਵਾਲੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਪੰਜਾਬ ‘ਚ ਹੀ ਰਹਿ ਕੇ 10 ਲੱਖ ਲਗਾ ਕੇ ਕੋਈ ਆਪਣਾ ਕਾਰੋਬਾਰ ਕਰਨ । ਇਸ ਦੇ ਨਾਲ ਉਹ ਆਪਣੇ ਦੇਸ਼ ‘ਚ ਰਹਿ ਕੇ ਕਮਾਈ ਕਰ ਸਕਣਗੇ ਅਤੇ ਇਸ ਦੇ ਨਾਲ ਹੀ ਆਪਣੇ ਮਾਪਿਆਂ ਦੀਆਂ ਅੱਖਾਂ ਸਾਹਮਣੇ ਵੀ ਰਹਿਣਗੇ ਤੇ ਉਨ੍ਹਾਂ ਦੀ ਸੇਵਾ ਵੀ ਕਰ ਸਕਣਗੇ ।
ਹੋਰ ਪੜ੍ਹੋ : ਅਨੁਪਮ ਖੇਰ ਦੇ ਦਫਤਰ ‘ਚ ਲੱਖਾਂ ਦੀ ਚੋਰੀ, ਚੋਰ ਫ਼ਿਲਮਾਂ ਦੇ ਨੈਗਟਿਵ ਨਾਲ ਭਰਿਆ ਬਾਕਸ ਵੀ ਚੋਰੀ ਕਰਕੇ ਲੈ ਗਏ
ਕਿਸਾਨ ਅੰਦੋਲਨ ‘ਚ ਮਸ਼ਹੂਰ ਹੋਇਆ ਸੀ ਜੱਗੀ ਬਾਬਾ
ਜਗਸੀਰ ਸਿੰਘ ਉਰਫ ਜੱਗੀ ਬਾਬਾ ਕਿਸਾਨ ਅੰਦੋਲਨ ਦੇ ਦੌਰਾਨ ਕਾਫੀ ਮਸ਼ਹੂਰ ਹੋਇਆ ਸੀ ।ਪੁਲਿਸ ਦੇ ਵੱਲੋਂ ਕੀਤੇ ਤਸ਼ੱਦਦ ਕਾਰਨ ਉਸ ਦੇ ਸਿਰ ‘ਤੇ ਸੱਟ ਵੱਜੀ ਸੀ ਅਤੇ ਖੁਨ ਨਾਲ ਲੱਥਪੱਥ ਜੱਗੀ ਬਾਬਾ ਦੀ ਦਸਤਾਰ ਵੀ ਖੁੱਲ੍ਹ ਗਈ ਸੀ, ਪਰ ਜੱਗੀ ਬਾਬਾ ਨੇ ਆਪਣੀ ਦਸਤਾਰ ਨੂੰ ਸੰਭਾਲਿਆ ਅਤੇ ਕਿਹਾ ਸੀ ਕਿ ‘ਹਮ ਡਰਨੇ ਵਾਲੀ ਕੌਮ ਨਹੀਂ’ ।ਜੱਗੀ ਬਾਬਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ ।
- PTC PUNJABI