ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਹੋਇਆ ਪੂਰਾ, ਮਾਂ ਕਤਲ ਵਾਲੀ ਜਗ੍ਹਾ ‘ਤੇ ਜਾ ਕੇ ਹੋਈ ਭਾਵੁਕ, ਅੱਜ ਦੇ ਦਿਨ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਗਾਇਕ ਦਾ ਕਤਲ

ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ।ਅੱਜ ਦੇ ਹੀ ਦਿਨ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।

Reported by: PTC Punjabi Desk | Edited by: Shaminder  |  May 29th 2023 09:55 AM |  Updated: May 29th 2023 10:05 AM

ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਹੋਇਆ ਪੂਰਾ, ਮਾਂ ਕਤਲ ਵਾਲੀ ਜਗ੍ਹਾ ‘ਤੇ ਜਾ ਕੇ ਹੋਈ ਭਾਵੁਕ, ਅੱਜ ਦੇ ਦਿਨ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਗਾਇਕ ਦਾ ਕਤਲ

ਸਿੱਧੂ ਮੂਸੇਵਾਲਾ (Sidhu Moose wala) ਦੇ ਦਿਹਾਂਤ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ।ਅੱਜ ਦੇ ਹੀ ਦਿਨ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਅੱਜ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਯਾਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।

ਹੋਰ ਪੜ੍ਹੋ : ਕੋਈ ਕਰਦਾ ਸੀ ਭਲਵਾਨੀ ਅਤੇ ਕੋਈ ਕਰਦਾ ਸੀ ਮੋਬਾਈਲ ਕੰਪਨੀ ‘ਚ ਕੰਮ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕੀ ਕਰਦੇ ਸਨ ਪੰਜਾਬੀ ਸਿਤਾਰੇ

ਸਿੱਧੂ ਮੂਸੇਵਾਲਾ ਦੇ ਮਾਤਾ ਜੀ ਹੋਏ ਭਾਵੁਕ 

 ਬੀਤੇ ਦਿਨ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੀ ਉਸ ਜਗ੍ਹਾ ‘ਤੇ ਗਏ ਜਿੱਥੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੀ ਉਸ ਜਗ੍ਹਾ ‘ਤੇ ਜਾ ਕੇ ਭਾਵੁਕ ਹੋ ਗਏ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਜੀ ਉਸ ਜਗ੍ਹਾ ‘ਤੇ ਮੱਥਾ ਟੇਕਦੀ ਹੋਏ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇੱਕ ਮਾਂ ਦਾ ਆਪਣੇ ਬੱਚੇ ਨੂੰ ਲੈ ਕੇ ਵਿਰਲਾਪ ਵੇਖ ਕੇ ਭਾਵੁਕ ਹੋ ਰਹੇ ਹਨ । ਪ੍ਰਸ਼ੰਸਕਾਂ ਦੇ ਨਾਲ –ਨਾਲ ਸੈਲੀਬ੍ਰੇਟੀਜ਼ ਵੀ ਸਿੱਧੂ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ ।

ਪਿੰਡ ਜਵਹਾਰਕੇ ਕੋਲ ਕੀਤਾ ਗਿਆ ਸੀ ਕਤਲ 

ਦੱਸ ਦਈਏ ਕਿ ਬੀਤੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਉਰਫ਼ ਸ਼ੁਭਦੀਪ ਦਾ ਪਿੰਡ ਜਵਾਹਰਕੇ ਦੇ ਨਜ਼ਦੀਕ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਦੋਂ ਗਾਇਕ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network