ਭਾਰਤ ਕੈਨੇਡਾ ਵਿਵਾਦ ਦਰਮਿਆਨ ਜਾਂਚ ਦੇ ਘੇਰੇ ‘ਚ ਆਈ ਪਾਲੀਵੁੱਡ ਇੰਡਸਟਰੀ
ਭਾਰਤ ਕੈਨੇਡਾ ਵਿਚਾਲੇ ਵਿਵਾਦ (canada india dispute)ਵੱਧਦਾ ਜਾ ਰਿਹਾ ਹੈ । ਜਿਸ ਕਾਰਨ ਹਰ ਕੋਈ ਚਿੰਤਿਤ ਹੈ । ਪਰ ਸਭ ਤੋਂ ਜ਼ਿਆਦਾ ਚਿੰਤਿਤ ਹਨ ਪ੍ਰਵਾਸੀ ਪੰਜਾਬੀ ਤੇ ਹਾਲ ਫ਼ਿਲਹਾਲ ‘ਚ ਵਿਦੇਸ਼ ‘ਚ ਪੜ੍ਹਾਈ ਕਰਨ ਦੇ ਲਈ ਗਏ ਵਿਦਿਆਰਥੀ। ਜੋ ਲੱਖਾਂ ਰੁਪਏ ਲਗਾ ਕੇ ਵਿਦੇਸ਼ ‘ਚ ਪੜ੍ਹਾਈ ਦੇ ਨਾਲ-ਨਾਲ ਆਪਣੇ ਮਾਪਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਗਏ ਹਨ ।
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਪਹੁੰਚੀ ਅਦਾਕਾਰਾ ਸਿਮਰਤ ਕੌਰ, ‘ਗਦਰ-2’ ਫ਼ਿਲਮ ‘ਚ ਆਈ ਸੀ ਨਜ਼ਰ
ਹਾਲ ਹੀ ‘ਚ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਦੋਨਾਂ ਮੁਲਕਾਂ ਦਰਮਿਆਨ ਵੱਧਦੇ ਤਣਾਅ ਵਿਚਾਲੇ ਐੱਨਆਈਏ ਦੀ ਜਾਂਚ ਦੇ ਦਾਇਰੇ ‘ਚ ਪਾਲੀਵੁੱਡ ਵੀ ਆ ਗਿਆ ਹੈ । ਐੱਨਆਈਏ ਪਾਲੀਵੁੱਡ ‘ਚ ਨਿਵੇਸ਼ ਕਰਨ ਨੂੰ ਲੈ ਕੇ ਸਰਗਰਮ ਹੋ ਰਹੀ ਹੈ ਅਤੇ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਖਾਲਿਸਤਾਨੀ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਭਰਮਾਉਣ ਦੇ ਲਈ ਫ਼ਿਲਮਾਂ ‘ਚ ਵੱਡੇ ਪੱਧਰ ‘ਤੇ ਫੰਡਿੰਗ ਕਰ ਰਹੀ ਹੈ ।
ਮਾਰਚ ‘ਚ 14 ਲੋਕਾਂ ਖਿਲਾਫ ਦਾਇਰ ਕੀਤੀ ਸੀ ਚਾਰਜਸ਼ੀਟ
ਮਾਰਚ ‘ਚ ਐੱਨਆਈਏ ਨੇ ਚੌਦਾਂ ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ । ਜਿਸ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 2019 ਤੋਂ 2021 ਤੱਕ ਤੇਰਾਂ ਵਾਰ ਪੈਸੇ ਭੇਜੇ ਸਨ । ਏਜੰਸੀ ਨੇ ਆਪਣੀ ਚਾਰਜਸ਼ੀਟ ‘ਚ ਇਹ ਵੀ ਕਿਹਾ ਸੀ ਕਿ ਭਾਰਤ ‘ਚ ਗੈਂਗਸਟਰਾਂ ਵੱਲੋਂ ਜਬਰੀ ਵਸੂਲੀ ਅਤੇ ਸਮੱਗਲਿੰਗ ਰਾਹੀਂ ਇੱਕਤਰ ਕੀਤਾ ਪੈਸਾ ਫ਼ਿਲਮਾਂ ਅਤੇ ਕੈਨੇਡਾ ਪ੍ਰੀਮੀਅਰ ਲੀਗ ‘ਚ ਲਗਾਇਆ ਜਾ ਰਿਹਾ ਹੈ ।
- PTC PUNJABI