Independence Day 2024: ਜਾਣੋ ਭਾਰਤੀ ਫੌਜ ਦੇ ਅਜਿਹੇ ਸਿਪਾਹੀ ਦੀ ਕਹਾਣੀ, ਜੋ ਸ਼ਹੀਦ ਹੋਣ ਮਗਰੋਂ ਵੀ ਕਰ ਰਿਹਾ ਹੈ ਸਰਹੱਦ ਦੀ ਸੁਰੱਖਿਆ

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਭਰ 'ਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਿੱਕਮ ਵਿਚ ਭਾਰਤ-ਚੀਨ ਸਰਹੱਦ ਤੇ ਅਜਿਹੇ ਵੀ ਫੌਜ਼ੀ ਹਨ ਜਿਹੜੇ ਮੌਤ ਦੇ 49 ਸਾਲਾਂ ਬਾਅਦ ਵੀ ਸਰਹੱਦ ਦੀ ਰੱਖਿਆ ਕਰ ਰਹੇ ਹਨ। ਜਾਣੋ ਅਜਿਹੇ ਭਾਰਤੀ ਫੌਜੀ ਦੀ ਕਹਾਣੀ, ਜੋ ਸ਼ਹੀਦੀ ਹੋਣ ਤੋਂ ਬਾਅਦ ਵੀ ਕਰ ਰਿਹਾ ਹੈ ਸਰਹੱਦ ਦੀ ਸੁਰੱਖਿਆ।

Reported by: PTC Punjabi Desk | Edited by: Pushp Raj  |  August 15th 2024 09:00 AM |  Updated: August 15th 2024 09:00 AM

Independence Day 2024: ਜਾਣੋ ਭਾਰਤੀ ਫੌਜ ਦੇ ਅਜਿਹੇ ਸਿਪਾਹੀ ਦੀ ਕਹਾਣੀ, ਜੋ ਸ਼ਹੀਦ ਹੋਣ ਮਗਰੋਂ ਵੀ ਕਰ ਰਿਹਾ ਹੈ ਸਰਹੱਦ ਦੀ ਸੁਰੱਖਿਆ

Indian Soldier Baba Harbhajan Singh : 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਭਰ 'ਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਿੱਕਮ ਵਿਚ ਭਾਰਤ-ਚੀਨ ਸਰਹੱਦ ਤੇ ਅਜਿਹੇ ਵੀ ਫੌਜ਼ੀ ਹਨ ਜਿਹੜੇ ਮੌਤ ਦੇ 49 ਸਾਲਾਂ ਬਾਅਦ ਵੀ ਸਰਹੱਦ ਦੀ ਰੱਖਿਆ ਕਰ ਰਹੇ ਹਨ। ਜਾਣੋ ਅਜਿਹੇ ਭਾਰਤੀ ਫੌਜੀ ਦੀ ਕਹਾਣੀ, ਜੋ ਸ਼ਹੀਦੀ ਹੋਣ ਤੋਂ ਬਾਅਦ ਵੀ ਕਰ ਰਿਹਾ ਹੈ ਸਰਹੱਦ ਦੀ ਸੁਰੱਖਿਆ। 

ਲੋਕਾਂ ਦਾ ਵੀ ਇਹੀ ਮੰਨਣਾ ਹੈ ਅਤੇ ਦੂਰ-ਦੂਰ ਤੋਂ ਲੋਕ ਇੱਥੇ ਬਾਬਾ ਹਰਭਜਨ ਸਿੰਘ ਦੇ ਮੰਦਿਰ ਵਿਚ ਪੂਜਾ ਕਰ ਰਹੇ ਹਨ। ਸਿੱਕਮ ਦੀ ਰਾਜਧਾਨੀ ਗੰਗਟੋਕ ਵਿਚ ਜੇਲੇਪ ਦਰਾਂ ਅਤੇ ਨਾਥੂਲਾ ਦਰਾਂ ਵਿਚ ਬਣਿਆ ਬਾਬਾ ਹਰਭਜਨ ਸਿੰਘ ਮੰਦਿਰ ਲਗਭਗ 14 ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਹੈ। ਭਾਰਤੀ ਫ਼ੌਜ਼ ਦਾ ਅਜਿਹਾ ਕੋਈ ਸਿਪਾਹੀ ਅਤੇ ਅਧਿਕਾਰੀ ਨਹੀਂ ਹੈ ਜੋ ਭਾਰਤ-ਚੀਨ ਬਾਰਡਰ ਤੇ 14 ਹਜ਼ਾਰ ਫੁੱਟ ਦੀ ਉਚਾਈ ਵਾਲੇ ਬਰਫੀਲੇ ਪਹਾੜਾਂ ਵਿਚ ਬਣੇ ਬਾਬੇ ਦੇ ਮੰਦਿਰ ਵਿਚ ਮੱਥਾ ਨਾ ਟੇਕਦੇ ਹੋਣ।

ਬਾਬਾ ਹਰਭਜਨ ਸਿੰਘ ਦਾ ਜਨਮ ਜ਼ਿਲ੍ਹਾ ਗੁਜਰਾਂਵਾਲਾ ਦੇ ਸਦਰਾਨਾ ਪਿੰਡ ਵਿਚ 30 ਅਗਸਤ 1946 ਨੂੰ ਹੋਇਆ ਸੀ। ਬਾਬਾ ਹਰਭਜਨ ਸਿੰਘ 23ਵੀਂ ਪੰਜਾਬ ਬਟਾਲੀਅਨ ਦੇ ਫ਼ੌਜ਼ੀ ਸਨ। ਇਹਨਾਂ ਨੇ ਸੰਨ 1966 ਵਿਚ ਫ਼ੌਜ਼ ਜੁਆਇੰਨ ਕੀਤੀ ਸੀ। ਭਾਰਤੀ ਫ਼ੌਜ਼ ਦੇ ਇਸ ਜਾਬਾਜ਼ ਫ਼ੌਜ਼ੀ ਨੂੰ ਨਾਥੁਲਾ ਦਾ ਹੀਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤੀ ਫ਼ੌਜ਼ ਦੀ ਪੰਜਾਬ ਰੈਜ਼ੀਮੈਂਟ ਵਿੱਚ ਸਿਪਾਹੀ ਦੇ ਆਹੁਦੇ ਤੇ ਤੈਨਾਤ ਹਰਭਜਨ 4 ਅਕਤੂਬਰ 1968 ਨੂੰ ਅਪਣੇ ਕਾਫਿਲੇ ਦੇ ਨਾਲ ਜਾ ਰਹੇ ਸਨ ਤਾਂ ਇੱਕ ਡੂੰਘੇ ਨਾਲੇ ਵਿਚ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਉਸ ਸਮੇਂ ਨਾ ਤਾਂ ਉਹਨਾਂ ਦਾ ਸਰੀਰ ਮਿਲਿਆ ਅਤੇ ਨਾਂ ਹੀ ਕੋਈ ਜਾਣਕਾਰੀ ਮਿਲੀ। ਬਾਅਦ 'ਚ ਬਾਬਾ ਹਰਭਜਨ ਸਿੰਘ ਨੇ ਅਪਣੇ ਇੱਕ ਦੋਸਤ ਦੇ ਸੁਫਨੇ 'ਚ ਆ ਕੇ ਅਪਣੇ ਮ੍ਰਿਤਕ ਦੇਹ ਕਿਸ ਸਥਾਨ 'ਤੇ ਹੈ ਇਸ ਬਾਰੇ ਜਾਣਕਾਰੀ ਦਿੱਤੀ। ਉਦੋਂ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਉਦੋਂ ਤੋਂ ਲੈ ਕੇ ਅੱਜ ਤਕ ਬਾਬਾ ਹਰਭਜਨ ਸਿੰਘ ਦੀ ਆਤਮਾ ਇੱਥੇ ਸਰਹੱਦ ਉੱਤੇ ਰੱਖਿਆ ਕਰਦੀ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਅਪਣੀ ਮੌਤ ਤੋਂ ਬਾਅਦ ਵੀ ਹਰਭਜਨ ਸਿੰਘ ਫ਼ੌਜ਼ ਦੇ ਸਮੇਂ-ਸਮੇਂ ਤੇ ਬਹੁਤ ਸਾਰੀਆਂ ਜਾਣਕਾਰੀਆਂ ਉਪਲੱਬਧ ਕਰਵਾਉਂਦੇ ਰਹੇ ਅਤੇ ਅਲਰਟ ਕਰਦੇ ਰਹੇ ਹਨ। ਫ਼ੌਜ਼ ਨੇ ਇਸ ਤੋਂ ਬਾਅਦ ਹੀ ਬਾਬਾ ਦਾ ਮੰਦਿਰ ਬਣਵਾਇਆ। ਇਸ ਮੰਦਿਰ ਵਿਚ ਬਾਬਾ ਹਰਭਜਨ ਸਿੰਘ ਦੀ ਇਕ ਫੋਟੋ ਅਤੇ ਉਹਨਾਂ ਦਾ ਸਮਾਨ ਰੱਖਿਆ ਹੋਇਆ ਹੈ। ਸਿੱਕਮ ਦੇ ਲੋਕ ਦਸਦੇ ਹਨ ਕਿ ਬਾਰਡਰ ਤੇ ਹੋਣ ਵਾਲੀ ਭਾਰਤ ਅਤੇ ਚੀਨ ਦੀ ਫਲੈਗ ਮੀਟਿੰਗ ਵਿਚ ਬਾਬਾ ਹਰਭਜਨ ਲਈ ਇਕ ਵੱਖ ਕੁਰਸੀ ਰੱਖੀ ਜਾਂਦੀ ਹੈ।

ਬਾਬਾ ਹਰਭਜਨ ਸਿੰਘ ਨੂੰ 26 ਜਨਵਰੀ 1969 ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ । ਪਰ ਸ਼ਹੀਦ ਹੋਣ ਦੇ ਬਾਵਜੂਦ ਬਾਬਾ ਹਰਭਜਨ ਸਿੰਘ ਦੀ ਨੌਕਰੀ ਭਾਰਤੀ ਫੌਜ ਵਿੱਚ ਜਾਰੀ ਰਹੀ । ਇੱਥੇ ਹੀ ਬੱਸ ਨਹੀਂ ਉਹਨਾਂ ਨੂੰ ਬਕਾਇਦਾ ਤਰੱਕੀ ਦੇ ਕੇ ਸੰਨ 2੦੦6  ਵਿੱਚ ਸੇਵਾ ਮੁਕਤ ਵੀ ਕੀਤਾ ਗਿਆ ।

ਬਾਬਾ ਹਰਭਜਨ ਸਿੰਘ ਦੀ ਯਾਦ ਵਿੱਚ ਸਰਹੱਦ ਤੇ ਇੱਕ ਮੰਦਰ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਜਿੱਥੇ ਭਾਰਤੀ ਫੌਜ ਦੇ ਜਵਾਨ ਹਰ ਰੋਜ਼ ਉਹਨਾਂ ਨੂੰ ਮੱਥਾ ਟੇਕਦੇ ਹਨ । ਲੋਕ ਵਿਸ਼ਵਾਸ਼ ਹੈ ਕਿ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਕੇ ਵੀ ਸਰਹੱਦ ਦੀ ਸੁਰੱਖਿਆ ਕਰਦੇ ਹਨ । ਜਿਸ ਦਾ ਅਹਿਸਾਸ ਕੁਝ ਲੋਕਾਂ ਨੂੰ ਹੁੰਦਾ ਹੈ । ਸੋ ਬਾਬਾ ਹਰਭਜਨ ਸਿੰਘ ਦੀ ਇਸ ਕੁਰਬਾਨੀ ਨੂੰ ਸਾਡਾ ਵੀ ਸਲਾਮ ਹੈ ਜਿਹੜੇ ਦੇਸ਼ ਤੇ ਕੌਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਗਏ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network