ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀ ਖੁਸ਼ੀ ‘ਚ ਰੁੱਖ ਲਗਾਉਣ ਦੀ ਕੀਤੀ ਗਈ ਸ਼ੁਰੂਆਤ
ਬੀਤੇ ਦਿਨੀਂ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਛੋਟੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਹੈ । ਜਿਸ ਤੋਂ ਬਾਅਦ ਹਵੇਲੀ ‘ਚ ਮੁੜ ਤੋਂ ਖੁਸ਼ੀਆਂ ਪਰਤ ਆਈਆਂ ਹਨ । ਪੂਰੇ ਮੂਸੇਵਾਲਾ ਪਿੰਡ ‘ਚ ਚਹਿਲ ਪਹਿਲ ਹੈ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵੀ ਜਿਉਣ ਦਾ ਸਹਾਰਾ ਮਿਲ ਗਿਆ ਹੈ। ਹੁਣ ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀ ਖੁਸ਼ੀ ‘ਚ ਗੁਰਦੁਆਰਾ ਨਾਨਕ ਨਿਵਾਸ ‘ਚ ਨਿੰਮ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮੌਕੇ ‘ਤੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਜ਼ਿੰਦਗੀ ਦੇ ਕਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਅਤੇ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਸਾਡੇ ਘਰ ਆਉਣ ਵਾਲੇ ਹਰ ਵਿਅਕਤੀ ਨੂੰ ਇਸੇ ਤਰ੍ਹਾਂ ਦੇਖਿਆ ਜਾਵੇ ਤਾਂ ਕਿ ਕੋਈ ਕੇਕੜਾ ਇਸ ਧਰਤੀ ‘ਤੇ ਦੁਬਾਰਾ ਨਾ ਪੈਦਾ ਹੋਵੇ ।
ਹੋਰ ਪੜ੍ਹੋ : ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ, ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਕਿਹਾ ਸੀ ਸਸਤੀ ਅਦਾਕਾਰਾ
ਦੱਸ ਦਈਏ ਕਿ ਕੇਕੜਾ ਉਹ ਸ਼ਖਸ ਸੀ ਜੋ ਸਿੱਧੂ ਮੂਸੇਵਾਲਾ ਦੇ ਪਲ ਪਲ ਦੀ ਖ਼ਬਰ ਬਦਮਾਸ਼ਾਂ ਤੱਕ ਪਹੁੰਚਾ ਰਿਹਾ ਸੀ ਅਤੇ ਫੈਨ ਬਣ ਕੇ ਕਾਫੀ ਸਮਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਉਸ ਦੇ ਨਾਲ ਹੀ ਰਿਹਾ ਸੀ ।
ਹੁਣ ਜਦੋਂ ਹਵੇਲੀ ਦਾ ਨਵਾਂ ਵਾਰਿਸ ਆ ਗਿਆ ਹੈ ਤਾਂ ਪੂਰਾ ਪਿੰਡ ਪੱਬਾਂ ਭਾਰ ਹੈ। ਹਰ ਕੋਈ ਛੋਟੇ ਸਿੱਧੂ ਦੀ ਸਲਾਮਤੀ ਤੇ ਲੰਮੀ ਉਮਰ ਦੀ ਕਾਮਨਾ ਕਰ ਰਿਹਾ ਹੈ। ਕਈ ਸੈਲੀਬ੍ਰੇਟੀਜ਼ ਵੀ ਨਿੱਕੇ ਸਿੱਧੂ ਮੂਸੇਵਾਲਾ ਨੂੰ ਮਿਲਣ ਦੇ ਲਈ ਪਹੁੰਚੇ ਸਨ ।
ਡੇਢ ਕੁ ਸਾਲ ਪਹਿਲਾਂ 29 ਮਈ ਵਾਲੇ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । ਉਸ ਵੇਲੇ ਸਿੱਧੂ ਮੂਸੇਵਾਲਾ ਆਪਣੀ ਬੀਮਾਰ ਮਾਸੀ ਦਾ ਹਾਲਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ । ਪਰ ਇਸੇ ਦੌਰਾਨ ਕੁਝ ਹਥਿਆਰਬੰਦ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ ਸੀ ।ਇਸ ਵਾਰਦਾਤ ਦੀ ਪੂਰੀ ਦੁਨੀਆ ‘ਚ ਨਿਖੇਧੀ ਹੋਈ ਸੀ ਅਤੇ ਦੁਨੀਆ ਭਰ ‘ਚ ਵੱਸਦੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਦੁੱਖ ਜਤਾਇਆ ਸੀ ।
-