ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ ‘ਚਮਕੀਲਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨੇ ਗਾਇਆ ਸੀ ਲਾਈਵ

Reported by: PTC Punjabi Desk | Edited by: Shaminder  |  March 07th 2024 01:58 PM |  Updated: March 07th 2024 01:58 PM

ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ ‘ਚਮਕੀਲਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨੇ ਗਾਇਆ ਸੀ ਲਾਈਵ

ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਹੀ ਜ਼ਿਆਦਾ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ‘ਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ ਜਦੋਂ ਕਿ ਪਰੀਣੀਤੀ ਚੋਪੜਾ ਅਮਰਜੋਤ ਦੇ ਕਿਰਦਾਰ ‘ਚ ਦਿਖਾਈ ਦੇਣਗੇ ।

 Diljit and parineeti.jpg

ਹੋਰ ਪੜ੍ਹੋ : ਰਾਖੀ ਸਾਵੰਤ ਨੇ ਜਤਾਈ ਨਰਾਜ਼ਗੀ ਕਿਹਾ ‘ਅੰਬਾਨੀ ਜੀ ਜੇ ਤੁਸੀਂ ਮੈਨੂੰ ਵਿਆਹ ‘ਤੇ ਬੁਲਾਉਂਦੇ ਤਾਂ ਮੈਂ ਤੁਹਾਨੂੰ ਐਂਟਰਟੇਨ ਹੀ ਨਹੀਂ ਕਰਦੀ, ਤੁਹਾਡੇ ਮਹਿਮਾਨਾਂ ਦੇ…’

ਸ਼ੂਟਿੰਗ ਦੇ ਦੌਰਾਨ ਦਿਲਜੀਤ ਨੇ ਗਾਇਆ ਲਾਈਵ 

 ਇਸ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਇਮਤਿਆਜ਼ ਅਤੇ ਪਰੀਣੀਤੀ ਚੋਪੜਾ ਨੇ ਇੱਕ ਇੰਟਰਵਿਊ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਦਿਲਜੀਤ ਨੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਲਾਈਵ ਗਾਇਆ ਸੀ । ਇਮਤਿਆਜ਼ ਅਲੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਲਾਕਾਰਾਂ ਦੀ ਲੋੜ ਸੀ ਜੋ ਗਾਇਕ ਸਨ ਅਤੇ ਉਨ੍ਹਾਂ ਦੇ ਲਈ ਲਾਈਵ ਗਾਉਣਾ ਮਹੱਤਵਪੂਰਨ ਸੀ ।ਇਮਤਿਆਜ਼ ਅਲੀ ਨੇ ਕਿਹਾ ਕਿ ਦਿਲਜੀਤ ਲਾਈਵ ਗਾਉਂਦਾ ਹੈ ਅਤੇ ਉਨ੍ਹਾਂ ਦੋਵਾਂ ਦੇ ਵੱਲੋਂ ਗੀਤਾਂ ਨੂੰ ਲਾਈਵ ਗਾਉਣ ਤੋਂ ਬਾਅਦ ਹੀ ਰਿਕਾਰਡ ਕੀਤਾ ਗਿਆ ਹੈ। 

diljit chamkila song.jpgਅਮਰ ਸਿੰਘ ਚਮਕੀਲਾ ਅਤੇ ਅਮਰਜੋਤ 80 ਦੇ ਦਹਾਕੇ ਦੀ ਪ੍ਰਸਿੱਧ ਗਾਇਕ ਜੋੜੀ

 ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅੱਸੀ ਦੇ ਦਹਾਕੇ ਦੀ ਪ੍ਰਸਿੱਧ ਜੋੜੀਆਂ ਚੋਂ ਇੱਕ ਹੈ ।ਅਮਰ ਸਿੰਘ ਚਮਕੀਲਾ ਦੇ ਨਾਂਅ ਸਭ ਤੋਂ ਵੱਧ ਸ਼ੋਅ ਕਰਨ ਦਾ ਰਿਕਾਰਡ ਦਰਜ ਹੈ ।ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਦੌਰਾਨ ਉਨ੍ਹਾਂ ਦੀ ਬੁਕਿੰਗ ਹੁੰਦੀ ਸੀ ਅਤੇ ਕਈ ਲੋਕਾਂ ਨੂੰ ਤਾਂ ਬੁਕਿੰਗ ਦੇ ਕਾਰਨ ਆਪਣੇ ਵਿਆਹਾਂ ਦੀ ਤਰੀਕ ਵੀ ਅੱਗੇ ਪਿੱਛੇ ਕਰਨੀ ਪੈਂਦੀ ਸੀ । ਅਦਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਆਪਣੇ ਵਿਆਹ ‘ਤੇ ਚਮਕੀਲੇ ਦਾ ਅਖਾੜਾ ਲਗਵਾਇਆ ਸੀ ।

 ਪਰ ਗੁਰਚੇਤ ਚਿੱਤਰਕਾਰ ਨੂੰ ਵੀ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ । ਦੱਸ ਦਈਏ ਕਿ ਅਮਰਜੋਤ ਅਤੇ ਚਮਕੀਲਾ ਦੀ ਜੋੜੀ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਇਹ ਜੋੜੀ ਕਿਤਿਓਂ ਅਖਾੜਾ ਲਗਾ ਕੇ ਆਪਣੇ ਘਰ ਪਰਤ ਰਹੀ ਸੀ ।ਪਰ ਰਸਤੇ ‘ਚ ਹੀ ਕੁਝ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਕਤਲ ਕਰ ਦਿੱਤਾ ਸੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network