ਕੈਂਸਰ ਦੇ ਨਾਲ ਜੂਝ ਰਹੀ ਹਿਨਾ ਖ਼ਾਨ ਨਹੀਂ ਛੱਡਦੀ ਵਰਕ ਆਊਟ, ਕਿਹਾ ‘ਕੀਮੋ ਕਾਰਨ ਹੁੰਦਾ ਹੈ ਦਰਦ, ਮੇਰੀ ਹਾਲਤ ਡਿੱਗਣ ਵਾਲੀ….’
ਅਦਾਕਾਰਾ ਹਿਨਾ ਖ਼ਾਨ (Hina khan) ਕੈਂਸਰ ਦੇ ਨਾਲ ਜੂਝ ਰਹੀ ਹੈ। ਉਹ ਆਪਣਾ ਇਲਾਜ ਕਰਵਾ ਰਹੀ ਹੈ। ਪਰ ਇਲਾਜ ਦੇ ਦੌਰਾਨ ਉਹ ਆਪਣੀਆਂ ਰੋਜ਼ਮਰਾ ਦੀਆਂ ਐਕਟੀਵਿਟੀਜ਼ ਵੀ ਕਰ ਰਹੀ ਹੈ। ਉਹ ਆਪਣਾ ਵਰਕ ਆਊਟ ਕਰਨਾ ਨਹੀਂ ਭੁੱਲਦੀ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਜਿੰਮ ‘ਚ ਵਰਕ ਆਊਟ ਦੇ ਲਈ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਸਨ ।
ਹੋਰ ਪੜ੍ਹੋ : ਹਾਕੀ ‘ਚ ਬ੍ਰੋਂਜ਼ ਮੈਡਲ ਜਿੱਤਣ ਤੋਂ ਬਾਅਦ ਪੰਜਾਬੀ ਸਟਾਰਸ ਵੀ ਪੱਬਾਂ ਭਾਰ, ਐਮੀ ਵਿਰਕ ਨੇ ਅਕਸ਼ੇ ਨੂੰ ਦਿੱਤੀ ਵਧਾਈ
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤੁਹਾਡਾ ਬਹਾਨਾ ਕੀ ਹੈ ?ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਲਈ ਕਸਰਤ ਜਾਂ ਕਿਸੇ ਕਿਸਮ ਦੀ ਸਰੀਰਕ ਗਤੀਵਿਧੀ ਬਹੁਤ ਜ਼ਰੂਰੀ ਹੈ। ਪਰ ਜਦੋਂ ਕੋਈ ਬਿਮਾਰੀ ਦੇ ਪੜਾਅ ਵਿੱਚੋਂ ਲੰਘ ਰਿਹਾ ਹੁੰਦਾ ਹੈ ਤਾਂ ਇਹ ਹੋਰ ਵੀ ਜ਼ਰੂਰੀ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ। ਨਿਯਮਿਤ ਤੌਰ 'ਤੇ ਕੰਮ ਕਰਨ ਨਾਲ ਨਾ ਸਿਰਫ਼ ਤੁਹਾਨੂੰ ਸਰੀਰਕ ਤੌਰ 'ਤੇ ਮਜ਼ਬੂਤ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ, ਸਗੋਂ ਇਹ ਸਾਡੀ ਮਾਨਸਿਕ ਸਿਹਤ ਨੂੰ ਵੀ ਸਹਾਰਾ ਦਿੰਦੀ ਹੈ।
ਹਿਨਾ ਖ਼ਾਨ ਨੇ ਜਿੰਮ ਜਾਣ ‘ਚ ਕੋਤਾਹੀ ਵਰਤਣ ਵਾਲਿਆਂ ਨੂੰ ਸੁਨੇਹਾ ਦਿੰਦੇ ਹੋਏ ਲਿਖਿਆ ਕਿ ‘ਕੀਮੋਥੈਰੇਪੀ ਦੇ ਦੌਰਾਨ ਮੈਨੂੰ ਬਹੁਤ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਵਾਰ ਮੇਰੀ ਹਾਲਤ ਡਿੱਗਣ ਵਾਲੀ ਹੋ ਜਾਂਦੀ ਹੈ। ਪਰ ਇਸ ਦੇ ਬਾਵਜੂਦ ਮੈਂ ਆਪਣੇ ਰੋਜ਼ਮਰਾ ਦੇ ਕੰਮਾਂ ‘ਤੇ ਧਿਆਨ ਕੇਂਦਰਿਤ ਕਰਦੀ ਹੈ। ਮੇਰੇ ਕੋਲ ਮੇਰੀ ਇੱਛਾ ਸ਼ਕਤੀ ਤੋਂ ਇਲਾਵਾ ਹੋਰ ਕੀ ਹੈ । ਤਾਂ ਤੁਹਾਡਾ ਬਹਾਨਾ ਕੀ ਹੈ?। ਹਿਨਾ ਖ਼ਾਨ ਦੀ ਇਹ ਪੋਸਟ ਕਈਆਂ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਬਣ ਚੁੱਕੀ ਹੈ।
- PTC PUNJABI