ਹਿਮਾਂਸ਼ੀ ਖੁਰਾਣਾ ਨੇ ਦੋਸਤਾਂ ਦੇ ਨਾਲ ਮਨਾਇਆ ਜਨਮ ਦਿਨ, ਵੀਡੀਓ ਅਦਾਕਾਰਾ ਨੇ ਕੀਤਾ ਸਾਂਝਾ
ਹਿਮਾਂਸ਼ੀ ਖੁਰਾਣਾ (Himanshi Khurana) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਮੌਕੇ ਉਸ ਦੇ ਦੋਸਤ ਗੀਤ ਗਾ ਰਹੇ ਹਨ । ਹਿਮਾਂਸ਼ੀ ਖੁਰਾਣਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਹੋਇਆ ਹਮਲਾ, ਹਮਲੇ ਤੋਂ ਬਾਅਦ ਗਾਇਕ ਦੀ ਪ੍ਰਤੀਕਿਰਿਆ ਆਈ ਸਾਹਮਣੇ
ਹਿਮਾਂਸ਼ੀ ਖੁਰਾਣਾ ਦੀ ਨਿੱਜੀ ਜ਼ਿੰਦਗੀ
27 ਨਵੰਬਰ 1991 'ਚ ਕੀਰਤਪੁਰ ਸਾਹਿਬ ਵਿੱਚ ਜਨਮੀ ਹਿਮਾਂਸ਼ੀ ਖੁਰਾਣਾ ਨੇ ਆਪਣੀ ਮੁੱਢਲੀ ਪੜਾਈ ਲੁਧਿਆਣਾ ਦੇ ਬੀ ਐਮ ਸੀ ਸਕੂਲ 'ਚੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ 12ਵੀਂ 'ਚ ਮੈਡੀਕਲ ਸਾਇੰਸ ਵਿੱਚ ਦਾਖਲਾ ਲਿਆ ਅਤੇ ਹਾਸਪੀਟੈਲਿਟੀ ਅਤੇ ਐਵੀਏਸ਼ਨ ਸੈਕਟਰ 'ਚ ਡਿਗਰੀ ਹਾਸਲ ਕੀਤੀ ।ਹਿਮਾਂਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਿਜ਼ 17 ਵਰਿ੍ਆਂ ਦੀ ਉਮਰ 'ਚ ਉਸ ਸਮੇਂ ਕੀਤੀ ਸੀ ਜਦੋਂ ਉਨਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ।
ਆਪਣਾ ਕਰੀਅਰ ਬਨਾਉਣ ਲਈ ਉਨਾਂ ਨੇ ਦਿੱਲੀ ਦਾ ਰੁਖ ਕੀਤਾ ਜਿਸ ਤੋਂ ਬਾਅਦ ਉਨਾਂ ਨੇ ਉੱਥੇ ਮੇਕ ਮਾਈ ਟਰਿੱਪ ,ਆਯੂਰ ਪੈਪਸੀ,ਨੈਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ।
ਅੱਜ ਕੱਲ੍ਹ ਹਿਮਾਂਸ਼ੀ ਖੁਰਾਣਾ ਬਤੌਰ ਮਾਡਲ ਅਤੇ ਅਦਾਕਾਰਾ ਕੰਮ ਕਰ ਰਹੀ ਹੈ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ।
- PTC PUNJABI