ਆਸਿਮ ਰਿਆਜ਼ ਦੇ ਨਾਲ ਬ੍ਰੇਕਅੱਪ ਦੀਆਂ ਖਬਰਾਂ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਤੋੜੀ ਚੁੱਪ, ਕਿਹਾ ‘ਕੋਈ ਨਹੀਂ ਜਾਣਦਾ ਮੇਰੇ ਅੰਦਰ….’
ਹਿਮਾਂਸ਼ੀ ਖੁਰਾਣਾ (Himanshi Khurana ) ਅਤੇ ਆਸਿਮ ਰਿਆਜ਼ ਦਾ ਕੁਝ ਸਮਾਂ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਬ੍ਰੇਕਅੱਪ ਦਾ ਕਾਰਨ ਦੋਵਾਂ ਦੇ ਧਰਮ ਵੱਖ ਵੱਖ ਹੋਣਾ ਦੱਸਿਆ ਸੀ । ਹੁਣ ਆਸਿਮ ਰਿਆਜ਼ ਦੀਆਂ ਕੁਝ ਤਸਵੀਰਾਂ ਇੱਕ ਕੁੜੀ ਦੇ ਨਾਲ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਮੁੜ ਤੋਂ ਦੋਵਾਂ ਦੇ ਬ੍ਰੇਕਅੱਪ ਦਾ ਮੁੱਦਾ ਗਰਮਾ ਗਿਆ ਹੈ। ਹੁਣ ਹਿਮਾਂਸ਼ੀ ਖੁਰਾਣਾ ਦਾ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ।
ਜਿਸ ‘ਚ ਉਸ ਨੇ ਆਪਣੇ ਅੰਦਰ ਚੱਲ ਰਹੇ ਸੰਘਰਸ਼ ਦੇ ਬਾਰੇ ਦੱਸਿਆ ਹੈ। ਅਦਾਕਾਰਾ ਨੇ ਲਿਖਿਆ ‘ਇਹ ਕੋਈ ਨਹੀਂ ਜਣਾਦਾ ਕਿ ਉਸ ਦੀ ਜ਼ਿੰਦਗੀ ‘ਚ ਕੀ ਹੋ ਰਿਹਾ ਹੈ। ਉਸ ਨੇ ਸਾਰਿਆਂ ਨੂੰ ਉਸ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ ਅਤੇ ਸਾਰਿਆਂ ਨੂੰ ਉਸ ਦੇ ਨੇੜਲੇਟ ਸਰੋਤ ਨਾ ਬਣਨ ਦੀ ਬੇਨਤੀ ਕੀਤੀ ਹੈ।
ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਦੋਸਤੀ
ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਦੋਸਤੀ ਬਿੱਗ ਬੌਸ ਸ਼ੋਅ ਦੇ ਦੌਰਾਨ ਹੋਈ ਸੀ । ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਚ ਇੱਕਠਿਆਂ ਕੰਮ ਵੀ ਕੀਤਾ ਹੈ ਤੇ ਦੋਵਾਂ ਦੀ ਵਧੀਆ ਬਾਂਡਿੰਗ ਸੀ । ਪਰ ਕੁਝ ਮਹੀਨੇ ਪਹਿਲਾਂ ਹਿਮਾਂਸ਼ੀ ਨੇ ਦੋਵਾਂ ਦੇ ਧਰਮ ਵੱਖ ਵੱਖ ਹੋਣ ਦਾ ਹਵਾਲਾ ਦੇ ਕੇ ਆਸਿਮ ਦੇ ਨਾਲ ਬ੍ਰੇਕਅੱਪ ਕਰ ਲਿਆ ਸੀ ।ਜਿਸ ਤੋਂ ਬਾਅਦ ਦੋਵਾਂ ਦੀ ਚੈਟ ਦਾ ਸਕਰੀਨ ਸ਼ਾਟ ਵੀ ਵਾਇਰਲ ਹੋਇਆ ਸੀ।
- PTC PUNJABI