ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਨੇ ਵੱਖ-ਵੱਖ ਧਰਮ ਕਾਰਨ ਕੀਤਾ ਸੀ ਬ੍ਰੇਕਅੱਪ, ਸਾਬਕਾ ਬੁਆਏ ਫ੍ਰੈਂਡ ਦੀ ਮਿਸਟਰੀ ਗਰਲ ਨਾਲ ਫੋਟੋ ‘ਤੇ ਨਹੀਂ ਦਿੱਤਾ ਰਿਐਕਸ਼ਨ
ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਇੱਕ ਵਾਰ ਮੁੜ ਤੋਂ ਚਰਚਾ ‘ਚ ਹਨ । ਕੁਝ ਸਮਾਂ ਪਹਿਲਾਂ ਇਸ ਜੋੜੀ ਨੇ ਵੱਖ-ਵੱਖ ਧਰਮਾਂ ਦੇ ਨਾਲ ਸਬੰਧ ਹੋਣ ਕਾਰਨ ਬ੍ਰੇਕਅੱਪ ਕਰ ਲਿਆ ਸੀ । ਪਰ ਹੁਣ ਦੋਵਾਂ ਦੇ ਇੱਕ ਕਰੀਬੀ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ।ਦੋਵਾਂ ਦੇ ਕਰੀਬੀ ਦਾ ਕਹਿਣਾ ਹੈ ਕਿ ਦੋਨਾਂ ਦਾ ਬ੍ਰੇਕਅੱਪ ਧਰਮ ਨੂੰ ਲੈ ਕੇ ਹੋਇਆ ਸੀ । ਬਿੱਗ ਬੌਸ ਤੇਰਾਂ ਦੇ ਕਰੀਬੀ ਨੇ ਦਾਅਵਾ ਕੀਤਾ ਸੀ ਕਿ ਆਸਿਮ ਦੇ ਬੁਰੇ ਬ੍ਰੇਕਅੱਪ ਦੀ ਵਜ੍ਹਾ ਧਰਮ ਰਿਹਾ ਸੀ।
ਹੋਰ ਪੜ੍ਹੋ : ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਪੂਲ ‘ਚ ਮਸਤੀ ਕਰਦੀ ਆਈ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਹਿਮਾਂਸ਼ੀ ਖੁਰਾਣਾ ਇਸ ਮੁੱਦੇ ‘ਤੇ ਗੱਲ ਕਰਨੋਂ ਟਲਦੀ ਹੈ
ਇਸ ਮੁੱਦੇ ‘ਤੇ ਹਿਮਾਂਸ਼ੀ ਖੁਰਾਣਾ ਗੱਲ ਕਰਨ ਤੋਂ ਟਾਲਾ ਵੱਟਦੀ ਹੈ। ਆਸਿਮ ਰਿਆਜ਼ ਦੇ ਨਾਲ ਜੁੜੇ ਇੱਕ ਕਰੀਬੀ ਦਾ ਕਹਿਣਾ ਹੈ ਕਿ ਦੋਨਾਂ ਨੇ ਆਪੋ ਆਪਣੇ ਧਰਮ ਦੇ ਕਾਰਨ ਰਸਤੇ ਵੱਖੋ ਵੱਖ ਕਰ ਲਏ ਸਨ ।
ਹਿਮਾਂਸ਼ੀ ਤਾਂ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਸ ਬਾਰੇ ਗੱਲ ਕਰਨੋਂ ਟਲਦੀ ਹੈ।ਉਸ ਨੇ ਆਪਣੇ ਸਾਬਕਾ ਬੁਆਏ ਫ੍ਰੈਂਡ ਦੇ ਨਾਲ ਵਾਇਰਲ ਹੋ ਰਹੀ ਮਿਸਟਰੀ ਗਰਲ ‘ਤੇ ਵੀ ਕੋਈ ਰਿਐਕਸ਼ਨ ਨਹੀਂ ਦਿੱਤਾ ਹੈ।ਹਾਲਾਂਕਿ ਅਦਾਕਾਰਾ ਨੂੰ ਮੂਵ ਆਨ ਕਰਨ ‘ਤੇ ਸਮਾਂ ਲੱਗਿਆ ਅਤੇ ਸੋਰਸ ਦਾ ਦਾਅਵਾ ਹੈ ਕਿ ਉਹ ਦੁਬਾਰਾ ਕਰਦੇ ਵੀ ਉਸ ਦੇ ਨਾਲ ਨਹੀਂ ਜਾਣਾ ਚਾਹੁੰਦੀ । ਭਵਿੱਖ ‘ਚ ਜੇ ਉਹ ਕਿਸੇ ਦੇ ਨਾਲ ਰੋਮਾਂਟਿਕ ਹੁੰਦੀ ਵੀ ਹੈ ਤਾਂ ਉਹ ਆਸਿਮ ਨਹੀਂ ਹੋਵੇਗਾ ।
- PTC PUNJABI