ਜਾਣੋ ਕਿਉਂ ਹੋਈ ਸੀ ਹਨੀ ਸਿੰਘ ਤੇ ਬਾਦਸ਼ਾਹ ਦੀ ਲੜਾਈ, ਇਸ ਦੇ ਪਿੱਛੇ ਦੀ ਅਸਲ ਵਜ੍ਹਾ

ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਤੇ ਬਾਦਸ਼ਾਹ ਅਕਸਰ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਮੁੜ ਦਰਾਰ ਦੇਖਣ ਨੂੰ ਮਿਲੀ। ਆਓ ਜਾਣਦੇ ਹਾਂ ਕਿ ਆਖਿਰ ਦੋਹਾਂ ਰੈਪਰਸ ਦੇ ਵਿਚਾਲੇ ਕਿਉਂ ਵਿਵਾਦ ਹੋਇਆ ਤੇ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ।

Reported by: PTC Punjabi Desk | Edited by: Pushp Raj  |  September 03rd 2024 02:52 PM |  Updated: September 03rd 2024 03:08 PM

ਜਾਣੋ ਕਿਉਂ ਹੋਈ ਸੀ ਹਨੀ ਸਿੰਘ ਤੇ ਬਾਦਸ਼ਾਹ ਦੀ ਲੜਾਈ, ਇਸ ਦੇ ਪਿੱਛੇ ਦੀ ਅਸਲ ਵਜ੍ਹਾ

Yo Yo Honey Singh and Badshah Conflict: ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ (Yo Yo Honey Singh) ਤੇ ਬਾਦਸ਼ਾਹ  (Rapper Badshah) ਅਕਸਰ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਮੁੜ ਦਰਾਰ ਦੇਖਣ ਨੂੰ ਮਿਲੀ। ਆਓ ਜਾਣਦੇ ਹਾਂ ਕਿ ਆਖਿਰ ਦੋਹਾਂ ਰੈਪਰਸ ਦੇ ਵਿਚਾਲੇ ਕਿਉਂ ਵਿਵਾਦ ਹੋਇਆ ਤੇ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ।

ਇਨ੍ਹੀਂ ਹਨੀ ਸਿੰਘ ਆਪਣੀ ਨਵੀਂ ਐਲਬਮ 'ਗਲੌਰੀ' ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਇਸ ਵਿਚਾਲੇ ਹਨੀ ਸਿੰਘ ਨੇ ਆਪਣੇ ਇੰਟਰਵਿਊ ਦੇ ਦੌਰਾਨ ਬਾਦਸ਼ਾਹ ਨਾਲ ਹੋਏ ਆਪਣੇ ਵਿਵਾਦ ਬਾਰੇ ਖਾਸ ਗੱਲਬਾਤ ਕੀਤੀ ਹੈ। 

ਦੱਸਣਯੋਗ ਹੈ ਕਿ ਬਾਦਸ਼ਾਹ ਨੇ ਇੱਕ ਸਮੇਂ ਉੱਤੇ ਹਨੀ ਸਿੰਘ ਉੱਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਸੀ। ਹਨੀ ਸਿੰਘ ਨੇ ਉਨ੍ਹਾਂ ਤੋਂ ਬਲੈਂਕ ਚੈਕ ਉੱਤੇ ਸਾਈਨ ਨਹੀਂ ਕਰ ਸਕੀ।ਇਸ ਮਾਮਲੇ ਬਾਰੇ ਬਾਦਸ਼ਾਹ ਨੇ ਦੱਸਿਆ ਸੀ ਕਿ ਮੈਂ ਗੀਤ ਲਿਖਦਾ ਹਾਂ ਤੇ ਉਨ੍ਹਾਂ ਨੇ ਮੈਨੂੰ ਕਦੇ ਕਿੱਤੇ ਵੀ ਪਹੁੰਚਾਉਣ ਵਿੱਚ ਮਦਦ ਨਹੀਂ ਕੀਤੀ, ਅਸੀਂ ਇੱਕਠੇ ਜ਼ਰੂਰ ਸੀ ਪਰ ਜਿਵੇਂ ਅਸੀਂ ਸੋਚਿਆ ਸੀ ਉਹ ਨਹੀਂ ਹੋ ਸਕਿਆ, ਚੀਜ਼ਾਂ ਅੱਲਗ ਢੰਗ ਨਾਲ ਚੱਲ ਰਹੀਆਂ ਸਨ । ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਹਨੀ ਸਿੰਘ ਅਤੇ ਬਾਦਸ਼ਾਹ ਇੱਕੋ ਬੈਂਡ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਸਨ। ਬਾਦਸ਼ਾਹ ਨੇ ਕਿਹਾ ਸੀ ਹਨੀ ਸਿੰਘ ਨੇ ਉਨ੍ਹਾਂ ਕੋਲੋਂ ਬਲੈਂਕ ਚੈਕ ਉੱਤੇ ਸਾਈਨ ਕਰਵਾਏ ਸਨ। ਬਾਦਸ਼ਾਹ ਦੇ ਮੁਤਾਬਕ ਉਸ ਸਮੇਂ ਹਨੀ ਸਿੰਘ ਦਾ ਕਰੀਅਰ ਚੰਗਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਹੋਏ ਦੋਹਾਂ ਵਿਚਾਲੇ ਵਿਵਾਦ ਹੋਇਆ ਸੀ। 

ਮਾਫੀਆ ਮੁੰਡੀਰ ਦਾ ਹਿੱਸਾ ਨਹੀਂ ਹਨ ਬਾਦਸ਼ਾਹ

ਜਦੋਂ ਹਨੀ ਸਿੰਘ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਸ਼ਾਹ ਕਦੇ ਵੀ 'ਮਾਫੀਆ ਮੁੰਡੀਰ' ਦਾ ਹਿੱਸਾ ਨਹੀਂ ਰਿਹਾ। ਉਸ ਨੇ ਕਿਹਾ ਸੀ ਕਿ ਰਫਤਾਰ ਨੇ ਉਸ ਦੇ ਖਿਲਾਫ ਬਾਦਸ਼ਾਹ ਵੱਲੋਂ ਰਿਲੀਜ਼ ਕੀਤੇ ਗਏ ਗੀਤਾਂ ਨਾਲੋਂ ਬਹੁਤ ਸਾਰੇ ਹੋਰ ਗੀਤ ਰਿਲੀਜ਼ ਕੀਤੇ ਹਨ। ਹਨੀ ਨੇ ਕਿਹਾ, "ਪਰ ਮੈਂ ਰਫਤਾਰ ਦੀ ਇੱਜ਼ਤ ਕਰਦਾ ਹਾਂ। ਉਹ ਸਟ੍ਰੀਟ ਟੈਲੇਂਟ ਹੈ। ਮੈਂ ਉਸ ਨੂੰ ਨਹੀਂ ਚੁੱਕਿਆ। ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਬਾਦਸ਼ਾਹ ਵੱਡੇ ਬਾਪ ਦਾ ਬੇਟਾ ਹੈ ਤੇ ਉਸ ਨੇ ਜੋ ਵੀ ਮੇਰੇ ਖਿਲਾਫ ਕੀਤਾ ਉਸ ਨੂੰ ਲੈ ਕੇ ਮੈਂ ਉਸ ਨਾਲ ਕਦੇ ਵੀ ਭਵਿੱਖ ਵਿੱਚ ਕੰਮ ਨਹੀਂ ਕਰ ਰਹੇ।"

ਹੋਰ ਪੜ੍ਹੋ : ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਿੰਝ ਨੇ ਏ.ਪੀ. ਢਿੱਲੋਂ, ਗਾਇਕ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤਾ ਅਪਡੇਟ

ਹਨੀ ਸਿੰਘ ਨੇ ਕਿਹਾ ਕਿ ਰਫਤਾਰ ਦਿਲ ਦਾ ਬੁਰਾ ਨਹੀਂ ਹੈ, ਉਸ ਨੇ ਕਿਸੇ ਦੇ ਕਹਿਣ 'ਤੇ ਮੇਰੇ ਖਿਲਾਫ ਡੀਸ ਟ੍ਰੈਕ ਰਿਲੀਜ਼ ਕੀਤਾ ਸੀ। ਹਨੀ ਦੇ ਇਸ ਜਵਾਬ 'ਤੇ ਸ਼ੋਅ ਦੇ ਹੋਸਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਰਫਤਾਰ ਨੂੰ ਫੋਨ ਕਰਕੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ 'ਤੇ ਹਨੀ ਸਿੰਘ ਨੇ ਦੱਸਿਆ ਕਿ ਰਫਤਾਰ ਨੇ ਇਕ ਵਾਰ ਹਨੀ ਸਿੰਘ ਤੋਂ ਮੁਆਫੀ ਮੰਗੀ ਸੀ ਪਰ 6 ਮਹੀਨਿਆਂ ਬਾਅਦ ਉਸ ਨੇ ਉਸ ਖਿਲਾਫ ਇੱਕ ਹੋਰ ਡਿਸਕ ਟ੍ਰੈਕ ਜਾਰੀ ਕਰ ਦਿੱਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network