Haryali Teej Mehndi Designs : ਮਹਿੰਦੀ ਦੇ ਇਨ੍ਹਾਂ ਡਿਜ਼ਾਈਨ ਦੇ ਨਾਲ ਹਰਿਆਲੀ ਤੀਜ ਨੂੰ ਬਣਾਓ ਖ਼ਾਸ
ਤੀਆਂ ਦੇ ਤਿਉਹਾਰ (Haryali Teej) ਦੀਆਂ ਹਰ ਪਾਸੇ ਰੌਣਕਾਂ ਹਨ । ਗੱਲ ਤੀਆਂ ਦੀ ਹੋਵੇ ਤਾਂ ਉੱਥੇ ਸੱਜਣ ਸੰਵਰਨ ਦੀ ਗੱਲ ਨਾ ਹੋਵੇ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ। ਤੀਆਂ ਦੇ ਮੌਕੇ ‘ਤੇ ਕੁੜੀਆਂ ਖੂਬ ਸੱਜਦੀਆਂ ਹਨ । ਇਸ ਮੌਕੇ ‘ਤੇ ਕੁੜੀਆਂ ਸ਼ਗਨਾਂ ਦੀ ਪ੍ਰਤੀਕ ਮਹਿੰਦੀ ਹੱਥਾਂ ਦੀਆਂ ਤਲੀਆਂ ‘ਤੇ ਰਚਾਉਂਦੀਆਂ ਹਨ ਅਤੇ ਹੱਥਾਂ ‘ਚ ਹਰੇ ਤੇ ਲਾਲ ਰੰਗ ਦੀਆਂ ਚੂੜੀਆਂ ਚੜਾਉਂਦੀਆਂ ਹਨ । ਤੀਆਂ ਦੇ ਮੌਕੇ ‘ਤੇ ਤੁਸੀਂ ਵੀ ਜੇ ਹਾਲੇ ਤੱਕ ਮਹਿੰਦੀ ਨਹੀਂ ਲਗਵਾਈ ਤਾਂ ਇਹ ਸਾਦੇ ‘ਤੇ ਜਲਦ ਤਿਆਰ ਹੋ ਜਾਣ ਵਾਲੇ ਇਹ ਡਿਜ਼ਾਈਨ ਹੱਥਾਂ ‘ਤੇ ਬਣਵਾ ਸਕਦੇ ਹੋ ।
ਹੋਰ ਪੜ੍ਹੋ : ਫ਼ਿਲਮ ‘ਬੀਬੀ ਰਜਨੀ’ ਦਾ ਗੀਤ ‘Nagri Nagri’ ਹੋਇਆ ਰਿਲੀਜ਼
ਜੇ ਤੁਸੀਂ ਰੋਜ਼ਾਨਾ ਦਫਤਰ ਜਾ ਰਹੇ ਹੋ ਅਤੇ ਮਹਿੰਦੀ ਲਗਵਾਉਣ ਦੇ ਲਈ ਤੁਹਾਡੇ ਕੋਲ ਸਮਾਂ ਨਹੀਂ ਰਹਿੰਦਾ ਤਾਂ ਹੱਥਾਂ ਦੇ ਪਿੱਛੇ ਇੱਕ ਲੜੀ ਵਾਲਾ ਡਿਜ਼ਾਈਨ ਬਣਵਾ ਸਕਦੇ ਹੋ ਅਤੇ ਹੱਥ ਦੀਆਂ ਤਲੀਆਂ ‘ਤੇ ਸਿੰਪਲ ਜਿਹੇ ਇਸ ਡਿਜ਼ਾਈਨ ਦੇ ਨਾਲ ਹੱਥਾਂ ਦੀ ਖੂਬਸੂਰਤੀ ਵਧਾ ਸਕਦੇ ਹੋ।
ਤੁਹਾਨੂੰ ਜੇ ਫੁੱਲਾਂ ਵਾਲੇ ਮਹਿੰਦੀ ਡਿਜ਼ਾਈਨ ਪਸੰਦ ਹਨ ਤਾਂ ਇਸ ਡਿਜ਼ਾਈਨ ਦੇ ਨਾਲ ਤੁਸੀਂ ਹਥੇਲੀਆਂ ‘ਤੇ ਮਹਿੰਦੀ ਰਚਾ ਸਕਦੇ ਹੋ ।ਇਹ ਡਿਜ਼ਾਈਨ ਤੁਹਾਡੇ ਹੱਥਾਂ ‘ਤੇ ਖੂਬ ਫੱਬੇਗਾ ਵੀ ।ਇਸ ਤੋਂ ਇਲਾਵਾ ਇਹ ਚੌਕੋਰ ਮਹਿੰਦੀ ਡਿਜ਼ਾਈਨ ਵੀ ਝੱਟਪੱਟ ਬਣ ਜਾਂਦਾ ਹੈ।ਇਸ ਤੋਂ ਇਲਾਵਾ ਇਹ ਲੜੀ ਵਾਲੇ ਡਿਜ਼ਾਇਨ ਵੀ ਤੁਹਾਡੇ ਹੱਥਾਂ ‘ਚ ਬਹੁਤ ਸੋਹਣੇ ਲੱਗਣਗੇ ।
ਜੇ ਤੁਸੀਂ ਮਨ ‘ਚ ਭਗਤੀ ਭਾਵ ਰੱਖਦੇ ਹੋ ਤਾਂ ਇਸ ਦੇ ਲਈ ਮਾਰਕਿਟ ‘ਚ ਕਈ ਤਰ੍ਹਾਂ ਦੇ ਡਿਜ਼ਾਈਨ ਪ੍ਰਸਿੱਧ ਹਨ । ਜਿਸ ‘ਚ ਧਾਰਮਿਕ ਚਿੰਨਾਂ ਦੇ ਨਾਲ ਨਾਲ ਤਸਵੀਰਾਂ ਵੀ ਕੁੜੀਆਂ ਬਣਵਾਉਂਦੀਆਂ ਹਨ ।ਵੇਖੋ ਮਹਿੰਦੀ ਦੇ ਡਿਜ਼ਾਈਨ ਦੀਆ ਮਨ ਨੂੰ ਮੋਹ ਲੈਣ ਵਾਲੀਆਂ ਕੁਝ ਤਸਵੀਰਾਂ ਅਤੇ ਆਪਣੇ ਹੱਥਾਂ ‘ਤੇ ਅੱਜ ਹੀ ਕਰੋ ਟ੍ਰਾਈ ਅਤੇ ਹਰਿਆਲੀ ਤੀਜ ਦੇ ਤਿਉਹਾਰ ਨੂੰ ਬਣਾਓ ਹੋਰ ਵੀ ਖ਼ਾਸ।
- PTC PUNJABI