ਦੁਬਈ ‘ਚ ਹਰਭਜਨ ਸਿੰਘ ਪਤਨੀ ਗੀਤਾ ਬਸਰਾ ਸਣੇ ਖਤਰਨਾਕ ਸ਼ੇਰਾਂ ਅਤੇ ਸੱਪਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  January 04th 2024 04:00 PM |  Updated: January 04th 2024 04:00 PM

ਦੁਬਈ ‘ਚ ਹਰਭਜਨ ਸਿੰਘ ਪਤਨੀ ਗੀਤਾ ਬਸਰਾ ਸਣੇ ਖਤਰਨਾਕ ਸ਼ੇਰਾਂ ਅਤੇ ਸੱਪਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਹਰਭਜਨ ਸਿੰਘ (Harbhajan Singh) ਤੇ ਗੀਤਾ ਬਸਰਾ ਬੀਤੇ ਦਿਨ ਦੁਬਈ ‘ਚ ਨਵਾਂ ਸਾਲ ਮਨਾ ਕੇ ਮੁੰਬਈ ਪਰਤ ਚੁੱਕੇ ਹਨ ।ਜਿਸ ਤੋਂ ਬਾਅਦ ਇਸ ਜੋੜੀ ਵੱਲੋਂ ਦੁਬਈ ‘ਚ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਸਿੰਘ ਸ਼ੇਰ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ । 

ਗੀਤਾ ਬਸਰਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਹੋਰ ਪੜ੍ਹੋ : ਜਲਦ ਮਾਂ ਬਣਨਾ ਚਾਹੁੰਦੀ ਹੈ ਅਦਾਕਾਰਾ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਦੇ ਨਾਲ ਕਰ ਰਹੀ ਫੈਮਿਲੀ ਪਲਾਨਿੰਗ

ਗੀਤਾ ਬਸਰਾ ਵੀ ਖਤਰਨਾਕ ਸੱਪ ਨਾਲ ਆਈ ਨਜ਼ਰ  

 ਹਰਭਜਨ ਸਿੰਘ ਜਿੱਥੇ ਸ਼ੇਰ ਦੇ ਨਾਲ ਦਿਖਾਈ ਦਿੱਤੇ । ਉੱਥੇ ਹੀ ਗੀਤਾ ਬਸਰਾ ਵੀ ਖਤਰਨਾਕ ਸੱਪ ਨੂੰ ਗਲ ‘ਚ ਪਾਈ ਹੋਈ ਦਿਖਾਈ ਦਿੱਤੀ । ਹਾਲਾਂਕਿ ਗੀਤਾ ਬਸਰਾ ਡਰਦੀ ਹੋਈ ਦਿਖਾਈ ਦਿੱਤੀ ।ਇਸ ਤੋਂ ਪਹਿਲਾਂ ਇਸ ਜੋੜੀ ਨੇ ਰਾਹਤ ਫਤਿਹ ਅਲੀ ਖ਼ਾਨ ਦੇ ਗੀਤਾਂ ਦਾ ਅਨੰਦ ਉਠਾਉਂਦੀ ਹੋਈ ਨਜ਼ਰ ਆਈ ਸੀ ।ਜਿੱਥੇ ਇਸ ਜੋੜੀ ਨੇ ਗਾਇਕ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ ।ਗੀਤਾ ਬਸਰਾ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਆਉਂਦੀ ਹੈ। ਪਰ ਉਸ ਨੇ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ ।ਉਹ ਆਪਣੇ ਘਰ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ‘ਚ ਜੁਟੀ ਰਹੀ ।  

Harbhajan Singh 2.jpg

  ਦੁਬਈ ਦੇ ਸ਼ੇਖ ਹੁਮੈਦ ਅਬਦੁੱਲਾ ਨੇ ਪਾਲੇ ਹਨ ਸ਼ੇਰ 

ਦੱਸ ਦਈਏ ਕਿ ਹਰਭਜਨ ਸਿੰਘ ਦੁਬਈ ਦੇ ਸ਼ੇਖ ਹੁਮੈਦ ਅਬਦੁੱਲਾ ਦੇ ਘਰ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਸ਼ੇਖ ਦੇ ਪਾਲਤੂ ਸ਼ੇਰਾਂ ਦੇ ਨਾਲ ਤਸਵੀਰਾਂ ਖਿਚਵਾਈਆਂ । ਹੁਮੈਦ ਅਬਦੁੱਲਾ ਨੇ ਹੋਰ ਕਈ ਖਤਰਨਾਕ ਪਸ਼ੂ ਪੰਛੀ ਪਾਲੇ ਹੋਏ ਹਨ । ਜਿਨ੍ਹਾਂ ‘ਚ ਸੱਪ, ਚਿੱਟਾ ਸ਼ੇਰ, ਬੱਬਰ ਸ਼ੇਰ, ਜਿਰਾਫ, ਹਿਰਨ, ਅਜਗਰ ਸਣੇ ਕਈ ਘਾਤਕ ਜਾਨਵਰ ਹਨ ।ਪਰ ਹੁਮੈਦ ਇਨ੍ਹਾਂ ਜਾਨਵਰਾਂ ਦੇ ਨਾਲ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਕੋਈ ਪਾਲਤੂ ਕੁੱਤੇ ਦੇ ਨਾਲ ਰਹਿੰਦਾ ਹੈ । ਇਸ ਸ਼ਖਸ ਨੇ ਆਪਣੇ ਘਰ ਹੀ ਛੋਟਾ ਜਿਹਾ ਚਿੜ੍ਹੀਆ ਘਰ ਬਣਾਇਆ ਹੋਇਆ ਹੈ।ਹਰਭਜਨ ਸਿੰਘ ਤੋਂ ਪਹਿਲਾਂ ਹੋਰ ਵੀ ਕਈ ਸੈਲੀਬ੍ਰੇਟੀਜ਼ ਇਸ ਸ਼ਖਸ ਦੇ ਘਰ ਆਏ ਹਨ ਅਤੇ ਇਨ੍ਹਾਂ ਜਾਨਵਰਾਂ ਦੇ ਨਾਲ ਖੂਬ ਮਸਤੀ ਕੀਤੀ ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network