ਹਰਭਜਨ ਮਾਨ ਦੀ ਧੀ ਤੇ ਪਤਨੀ ਪਹੁੰਚੇ ਪੁਰਤਗਾਲ, ਵੇਖੋ ਮਾਂ ਧੀ ਦਾ ਵੀਡੀਓ
ਹਰਭਜਨ ਮਾਨ (Harbhajan Mann)ਦੀ ਪਤਨੀ ਹਰਮਨ ਮਾਨ (Harman Mann) ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਦੀ ਪਤਨੀ ਨੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਪਤਨੀ ਅਤੇ ਧੀ ਨਜ਼ਰ ਆ ਰਹੇ ਹਨ । ਮਾਂ ਧੀ ਦੀ ਇਹ ਜੋੜੀ ਪੁਰਤਗਾਲ ਦੇ ਪੋਰਟੋ ‘ਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲੰਮਾ ਚੌੜਾ ਕੈਪਸ਼ਨ ਵੀ ਇਸ ਸ਼ਹਿਰ ਦੇ ਬਾਰੇ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਮਾਂ ਛੱਡ ਕੇ ਚਲੀ ਗਈ ਤਾਂ ਇਹ ਸਿੱਖ ਬੱਚਾ ਕਰ ਰਿਹਾ ਖੁਦ ਕਮਾਈ,ਅਨੰਦ ਮਹਿੰਦਰਾ ਨੇ ਵੀ ਕੀਤੀ ਤਾਰੀਫ
ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਪੋਰਟੋ ਉੱਤਰ ਪੱਛਮੀ ਪੁਰਤਗਾਲ ‘ਚ ਇੱਕ ਤੱਟਵਰਤੀ ਸ਼ਹਿਰ ਹੈ ਜੋ ਸ਼ਾਨਦਾਰ ਪੁਲਾਂ ਅਤੇ ਪੋਰਟ ਵਾਈਨ ਦੇ ਉਤਪਾਦਨ ਦੇ ਲਈ ਜਾਣਿਆ ਜਾਂਦਾ ਹੈ।ਹਰਮਨ ਮਾਨ ਨੇ ਅੱਗੇ ਲਿਖਿਆ ‘ਮੇਰੀ ਬੇਟੀ ਸਹਿਰ ਅਤੇ ਮੈਂ ਹਾਲ ਹੀ ਵਿੱਚ ਇਸ ਸ਼ਾਨਦਾਰ ਇਤਿਹਾਸਕ, ਪਹਾੜੀ ਸ਼ਹਿਰ ਦਾ ਦੌਰਾ ਕੀਤਾ।
ਅਸੀਂ ਲੰਡਨ, ਯੂਕੇ ਤੋਂ ੨ ੧/੨ ਘੰਟੇ ਦੀ ਫਲਾਈਟ ਲਈ। ਬਹੁਤੇ ਦਿਨ, ਅਸੀਂ ਹਰ ਜਗ੍ਹਾ ਘੁੰਮਦੇ ਰਹੇ ਕਿਉਂਕਿ ਸ਼ਹਿਰ ਕਾਫ਼ੀ ਛੋਟਾ ਹੈ। ਹਰਮਨ ਮਾਨ ਨੇ ਸ਼ਹਿਰ ਦੀ ਖੂਬਸੂਰਤੀ ਦੇ ਨਾਲ-ਨਾਲ ਇੱਥੋਂ ਦੀ ਵਿਰਾਸਤ ਤੇ ਸੱਭਿਆਚਾਰ ਦੀ ਵੀ ਤਾਰੀਫ ਕੀਤੀ ।ਹਰਮਨ ਅਕਸਰ ਪਤੀ ਹਰਭਜਨ ਮਾਨ ਦੇ ਨਾਲ ਵੀ ਘੁੰਮਣ ਦੇ ਲਈ ਜਾਂਦੇ ਹਨ । ਕੁਝ ਸਮਾਂ ਪਹਿਲਾਂ ਵੀ ਇਹ ਜੋੜੀ ਕਿਤੇ ਘੁੰਮਣ ਗਈ ਸੀ । ਜਿਸ ਦੀਆਂ ਤਸਵੀਰਾਂ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਸਨ ।ਦੱਸ ਦਈਏ ਕਿ ਗਾਇਕ ਹਰਭਜਨ ਮਾਨ ਦੇ ਤਿੰਨ ਬੱਚੇ ਹਨ । ਦੋ ਪੁੱਤਰ ਤੇ ਇੱਕ ਧੀ ।ਪੁੱਤਰ ਤਾਂ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਜਦੋਂਕਿ ਧੀ ਪੜ੍ਹ ਰਹੀ ਹੈ ਅਤੇ ਛੋਟਾ ਪੁੱਤਰ ਵੀ ਪੜ੍ਹਾਈ ਕਰ ਰਿਹਾ ਹੈ।
- PTC PUNJABI