ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੀ ਖ਼ਾਸ ਡਿਸ਼, ਤੁਸੀਂ ਵੀ ਕਰੋ ਟ੍ਰਾਈ
Harman Mann special Dish Video: ਹਰਭਜਨ ਮਾਨ ਨੇ ਜਿੱਥੇ ਇੱਕ ਪੰਜਾਬੀ ਇੰਡਸਟਰੀ 'ਚ ਇੱਕ ਕਾਮਯਾਬ ਟੌਪ ਗਾਇਕ ਹਨ, ਉੱਥੇ ਹੀ ਦੂਜੇ ਪਾਸੇ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਦੀ ਵੀ ਸੋਸ਼ਲ ਮੀਡੀਅ ਇੰਨਫਿਊਲੈਂਸਰ ਵਜੋਂ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਗਾਇਕ ਦੀ ਪਤਨੀ ਨੇ ਆਪਣੇ ਫੈਨਜ਼ ਨਾਲ ਆਪਣੀ ਇੱਕ ਖ਼ਾਸ ਡਿਸ਼ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਹਰਮਨ ਮਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ 'ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 70 ਹਜ਼ਾਰ ਦੇ ਕਰੀਬ ਫਾਲੋਅਰਜ਼ ਹਨ।। ਉਹ ਅਕਸਰ ਆਪਣੇ ਫੈਨਜ਼ ਨਾਲ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਹਰਮਨ ਨੇ ਆਪਣੇ ਫੈਨਜ਼ ਨਾਲ ਇੱਕ ਝਟਪਟ ਤਿਆਰ ਹੋਣ ਵਾਲੀ ਬ੍ਰਂਚ ਦੀ ਰੈਸਿਪੀ ਸ਼ੇਅਰ ਕੀਤੀ ਹੈ।
ਹਰਮਨ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਰੈਸਪੀ ਨੂੰ ਨਾਸ਼ਤੇ ਜਾਂ ਸਨੈਕ ਦੇ ਤੌਰ 'ਤੇ ਵੀ ਖਾਧਾ ਜਾ ਸਕਦਾ ਹੈ। ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਪਰ ਇਸ ਦੇ ਲਈ ਤੁਹਾਡੇ ਘਰ ਵਿੱਚ ਓਵਨ ਹੋਣਾ ਚਾਹੀਦਾ ਹੈਇਸ ਰੈਸਪੀ ਨੂੰ ਬਨਾਉਣ ਲਈ ਤੁਹਾਨੂੰ ਚਾਹੀਦੇ ਹਨ 4 ਬਰਗਰ ਵਾਲੇ ਬੰਦ। 4 ਆਂਡੇ, 4 ਚਮਚੇ ਪੈਸਤੋ ਸੌਸ ਦੇ। ਇਸ ਦੇ ਨਾਲ- ਨਾਲ ਸੁੱਕੀ ਹੋਈ ਬੇਸਿਲ, ਜਿਸ ਨੂੰ ਪੀਜ਼ੇ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ -ਨਾਲ ਇਸ ਦੇ ਲਈ 4 ਚਮਚੇ ਮੌਜ਼ਰੇਲਾ ਚੀਜ਼ ਦੇ ਵੀ ਚਾਹੀਦੇ ਹਨ। ਨਮਕ ਤੇ ਮਿਰਚ ਜ਼ਰੂਰਤ ਤੇ ਸਵਾਦ ਅਨੁਸਾਰ ਪਾਏ ਜਾ ਸਕਦੇ ਹਨ।
ਰੈਸਪੀ ਨੂੰ ਬਣਾਉਣ ਲਈ ਓਵਨ ਨੂੰ 375 ਡਿਗਰੀ 'ਤੇ ਪਹਿਲਾਂ ਹੀ ਗਰਮ ਕਰਕੇ ਰੱਖੋ। ਬੇਕਿੰਗ ਪਲੇਟ 'ਤੇ ਬੇਕਿੰਗ ਸ਼ੀਟ ਵਿਛਾ ਲਓ। ਫਿਰ ਇਸ 'ਤੇ ਬਰਗਰ ਵਾਲੇ ਬੰਦ ਨੂੰ ਵਿਚਾਲਿਓਂ ਕੱਟ ਕੇ ਰੱਖ ਦਿਓ। ਇਸ ਤੋਂ ਬਾਅਦ ਇੱਕ ਇੱਕ ਆਂਡੇ ਨੂੰ ਤੋੜ ਕੇ ਬਰਗਰ ਦੇ ਕੱਟੇ ਹੋਏ ਹਿੱਸੇ 'ਚ ਭਰ ਦਿਓ। ਯਾਦ ਰਹੇ ਬਰਗਰ ਬੰਦ ਨੂੰ ਕੱਟਣ ਲਈ ਤਿੱਖੇ ਚਾਕੂ ਦਾ ਇਸਤੇਮਾਲ ਕਰੋ। ਬਰਗਰ 'ਚ ਆਂਡਾ ਭਰਨ ਤੋਂ ਬਾਅਦ ਇਸ 'ਤੇ ਸੌਸ, ਬੇਸਿਲ ਤੇ ਮੌਜ਼ਰੇਲਾ ਚੀਜ਼ ਪਾਓ। ਇਸ ਤੋਂ ਬਾਅਦ ਇਸ ਨੂੰ 15-18 ਮਿੰਟਾਂ ਤੱਕ ਓਵਨ 'ਚ ਪਕਾਓ। ਜੇ ਤੁਸੀਂ ਚਾਹੋ ਤਾਂ ਇਸ 'ਤੇ ਨਮਕ ਮਿਰਚ ਜ਼ਰੂਰਤ ਤੇ ਸਵਾਦ ਅਨੁਸਾਰ ਪਾ ਸਕਦਾ ਹੋ। ਵੀਡੀਓ 'ਚ ਹਰਮਨ ਕੌਰ ਨੇ ਇਸ 'ਚ ਨਮਰ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਹੈ।
ਫੈਨਜ਼ ਹਰਮਨ ਮਾਨ ਦੀ ਇਸ ਰੈਸਿਪੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜ਼ਰਸ ਹਰਮਨ ਮਾਨ ਨੂੰ ਯੂਟਿਊਬ ਚੈਨਲ ਸ਼ੁਰੂ ਕਰਕੇ ਹੈਲਦੀ ਫੂਡ ਰੈਸਿਪੀਜ਼ ਸ਼ੇਅਰ ਕਰਨ ਦੀ ਮੰਗ ਕੀਤੀ ਹੈ।
- PTC PUNJABI