Happy Birthday Lakhwinder wadali : ਜਾਣੋ ਕਿੰਝ ਸੰਗੀਤ ਤੇ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਨੇ ਬਣਾਈ ਆਪਣੀ ਪਛਾਣ
Happy Birthday Lakhwinder wadali : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਖਵਿੰਦਰ ਵਡਾਲੀ ਦਾ ਅੱਜ ਜਨਮਦਿਨ ਹੈ। ਅੱਜ ਲਖਵਿੰਦਰ ਵਡਾਲੀ ਦੇ ਜਨਮਦਿਨ ‘ਤੇ ਫੈਂਸ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਲਖਵਿੰਦ ਵਡਾਲੀ ਦੇ ਪਿਤਾ ਪੂਰਨ ਚੰਦ ਵਡਾਲੀ ਵੀ ਮਸ਼ਹੂਰ ਸੂਫੀ ਗਾਇਕ ਹਨ। ਆਓ ਜਾਣਦੇ ਹਾਂ ਲਖਵਿੰਦਰ ਵਡਾਲੀ ਦੇ ਸੰਗੀਤਕ ਸਫਰ ਤੇ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ ।
ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਿਊਜ਼ਿਕ ਨਾਲ ਕਾਫੀ ਲਗਾਅ ਰਿਹਾ। ਜਿਸ ਤੋਂ ਬਾਅਦ ਉਨ੍ਹਾਂ ਦਾ ਸਫ਼ਰ ਇਹ ਪੌੜੀ ਦਰ ਪੌੜੀ ਵਧਦਾ ਗਿਆ।
ਪੰਜਾਬੀ ਸੰਗੀਤ ਜਗਤ ਦੇ ਸੂਫੀ ਗਾਇਕ ਲਖਵਿੰਦਰ ਵਡਾਲੀ ਕਿਸੇ ਤਾਰੁਖ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਅਪਣੀ ਗਾਇਕੀ ਦੇ ਨਾਲ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟ ਕੇ ਅਪਣੇ ਪਿਤਾ ਅਤੇ ਚਾਚਾ ਵਡਾਲੀ ਭਰਾਵਾਂ ਦਾ ਵੀ ਸਿਰ ਉਚਾ ਕੀਤਾ ਹੈ। ਲਖਵਿੰਦਰ ਨੇ ਹਾਸਿਲ ਕਰਦਿਆਂ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ 'ਚ ਕੀਤੀ ਹੈ।
ਦੱਸ ਦਈਏ ਕਿ ਸੰਗੀਤ 'ਚ ਮਹਾਰਤ ਉਨ੍ਹਾਂ ਨੇ ਸਿਰਫ ਕਾਲਜ ਦੀ ਡਿਗਰੀ ਵਿਚ ਹੀ ਨਹੀਂ ਬਲਕਿ ਉਨ੍ਹਾਂ ਨੇ ਆਪਣੇ ਗੁਰੂ ਚਾਚਾ ਮਰਹੂਮ ਪਿਆਰੇ ਲਾਲ ਵਡਾਲੀ ਤੋਂ ਸਿਖਿਆ ਹਾਸਿਲ ਕੀਤੀ। ਲਖਵਿੰਦਰ ਵਡਾਲੀ ਬਚਪਨ ਤੋਂ ਹੀ ਅਪਣੇ ਪਿਤਾ ਪੂਰਨ ਚੰਦ ਵਡਾਲੀ ਅਤੇ ਚਾਚਾ ਪਿਆਰੇ ਲਾਲ ਵਡਾਲੀ ਨਾਲ ਮਹਿਫ਼ਿਲਾਂ 'ਚ ਜਾਂਦੇ ਹੁੰਦੇ ਸਨ ਅਤੇ ਪਿੱਛੇ ਬਹਿ ਕੇ ਗਾਉਂਦੇ ਵੀ ਸਨ ਅਤੇ ਸਿਖਦੇ ਵੀ ਸਨ। ਲਖਵਿੰਦਰ ਵਡਾਲੀ ਦੀ ਆਵਾਜ਼ ਜਿੱਥੇ ਗੀਤ ਦੇ ਬੋਲਾਂ ਨੂੰ ਅਰਥ ਪ੍ਰਦਾਨ ਕਰਦੀ ਹੈ ਉੱਥੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਧੂਹ ਵੀ ਪਾਉਂਦੀ ਹੈ।
ਲਖਵਿੰਦਰ ਵਡਾਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਕਾਫ਼ੀ ਉਤਾਰ ਚੜਾਅ ਦੇਖੇ। ਲੇਕਿਨ ਉਨ੍ਹਾਂ ਨੇ ਕਦੀ ਵੀ ਸੰਘਰਸ਼ ਨਾਲ ਕੋਂਪ੍ਰੋਮਾਈਜ਼ ਨਹੀਂ ਕੀਤਾ ਅਤੇ ਲਗਾਤਾਰ ਸਫ਼ਲ ਦੀ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਗਏ। ਜ਼ਿਆਦਾਤਰ ਦੇਖਿਆ ਗਿਆ ਹੈ ਕਿ ਲਖਵਿੰਦਰ ਵਡਾਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੂਫ਼ੀਆਨਾ ਗੀਤ ਜ਼ਿਆਦਾ ਦਿਤੇ ਨੇ, ਜਿਨ੍ਹਾਂ ਕਰਕੇ ਉਨ੍ਹਾਂ ਦੀ ਫੈਨ ਫੌਲੋਇੰਗ ਕਾਫੀ ਜ਼ਿਆਦਾ ਹੈ।
ਲਖਵਿੰਦਰ ਵਡਾਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਫੈਨ ਸੁਣਨਾ ਕਾਫੀ ਪਸੰਦ ਕਰਦੇ ਹਨ। ਲਖਵਿੰਦਰ ਦੀ ਪਹਿਲੀ ਐਲਬਮ 'ਨੈਨਾ ਦੇ ਬੂਹੇ' ਕਾਫੀ ਪ੍ਰਸਿੱਧ ਹੋਈ ਸੀ, ਜਿਸ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹਨ। ਉਨ੍ਹਾਂ ਦੀਆਂ ਅਣਗਿਣਤ ਐਲਬਮ ਜਿਨ੍ਹਾਂ ਦੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਇਸ ਕਰੀਬੀ ਦੋਸਤ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਗਾਇਕ ਨੇ ਕੀਤੀ ਸੁਰੱਖਿਆ ਦੀ ਮੰਗ
ਸੂਫੀਆਨਾ ਸ਼ਾਇਰੀ ਅਤੇ ਸੰਗੀਤ 'ਚ ਪੇਸ਼ਕਾਰੀ ਵਡਾਲੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ। ਬੀਤੇ ਦਿਨੀਂ ਲਖਵਿੰਦਰ ਵਡਾਲੀ ਮੁੰਬਈ ਵਿਖੇ ਇੱਕ ਸ਼ੋਅ ਕਰਨ ਪਹੁੰਚੇ ਸਨ, ਜਿਸ ਦੀ ਖੂਬ ਚਰਚਾ ਹੋਈ ਸੀ ਅਤੇ ਇਸ ਦੌਰਾਨ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੂਲਕਰ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ।
- PTC PUNJABI