Jasmin Bhasin Birthday : ਕਦੇ ਹੋਸਟਲ ਫੀਸ ਦੇਣ 'ਚ ਅਸਮਰਥ ਜੈਸਮੀਨ ਭਸੀਨ ਕਿੰਝ ਬਣੀ ਟੀਵੀ ਤੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ

ਟੀਵੀ ਜਗਤ ਤੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਜੈਸਮੀਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਚੁਲਬੁਲੇ ਅੰਦਾਜ਼ ਤੇ ਖੂਬਸੂਰਤੀ ਲਈ ਵੀ ਮਸ਼ਹੂਰ ਹੈ। ਜੈਸਮੀਨ ਭਸੀਨ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

Reported by: PTC Punjabi Desk | Edited by: Pushp Raj  |  June 28th 2024 12:37 PM |  Updated: June 28th 2024 12:37 PM

Jasmin Bhasin Birthday : ਕਦੇ ਹੋਸਟਲ ਫੀਸ ਦੇਣ 'ਚ ਅਸਮਰਥ ਜੈਸਮੀਨ ਭਸੀਨ ਕਿੰਝ ਬਣੀ ਟੀਵੀ ਤੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ

Happy Birthday Jasmin Bhasin : ਟੀਵੀ ਜਗਤ ਤੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਜੈਸਮੀਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਚੁਲਬੁਲੇ ਅੰਦਾਜ਼ ਤੇ ਖੂਬਸੂਰਤੀ ਲਈ ਵੀ ਮਸ਼ਹੂਰ ਹੈ। ਜੈਸਮੀਨ ਭਸੀਨ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ। 

ਜੈਸਮੀਨ ਭਸੀਨ ਦਾ ਜਨਮ 

ਜੈਸਮੀਨ ਭਸੀਨ ਦਾ ਜਨਮ 28 ਜੂਨ ਸਾਲ 1990 ਵਿੱਚ ਇੱਕ ਸਿੱਖ ਪਰਿਵਾਰ ਵਿੱਚ ਦਿੱਲੀ ਵਿਖੇ ਹੋਇਆ। ਜੈਸਮੀਨ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਸੀ, ਜਿਸ ਨੂੰ ਉਸ ਨੇ ਆਪਣੇ ਕਰੀਅਰ ਵਜੋਂ ਚੁਣਿਆ। ਆਪਣੀ ਮੁੱਡਲੀ ਸਿੱਖਿਆ ਤੇ ਕਾਲੇਜ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਜੈਸਮੀਨ ਨੇ ਛੋਟੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਕਈ ਮਾਡਲਿੰਗ ਸ਼ੋਅਜ਼ ਤੇ ਟੀਵੀ ਜਗਤ ਵਿੱਚ ਕੰਮ ਕੀਤਾ। 

ਕਿੰਝ ਸ਼ੁਰੂ ਹੋਇਆ ਜੈਸਮੀਨ ਦਾ ਫਿਲਮੀ ਸਫਰ 

ਜੈਸਮੀਨ ਨੇ ਆਪਣੀ ਪੜ੍ਹਾਈ ਕੋਟਾ ਤੋਂ ਕੀਤੀ ਹੈ। ਜਿਸ ਤੋਂ ਬਾਅਦ ਉਸ ਨੇ ਕਈ ਵਿਗਿਆਪਨਾਂ ਦੇ ਵਿੱਚ ਕੰਮ ਕੀਤਾ। ਜੈਸਮੀਨ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਤਾਮਿਲ ਫਿਲਮਾਂ ਤੋਂ ਹੋਈ। ਜੈਸਮੀਨ ਦੀ ਪਹਿਲੀ ਫਿਲਮ  'ਵਨਮ' ਸੀ। ਜੈਸਮੀਨ ਨੇ ਸਾਲ 2015 'ਚ ਟੀਵੀ ਦੀ ਦੁਨੀਆ 'ਚ ਐਂਟਰੀ ਕੀਤੀ ਸੀ। 

ਟੀਵੀ ਸ਼ੋਅਜ਼ ਦੀ ਗੱਲ ਕਰੀਏ ਤਾਂ ਜੈਸਮੀਨ ਨੇ 'ਟਸ਼ਨ-ਏ-ਇਸ਼ਕ' ਨਾਲ ਟੀਵੀ ਸਕ੍ਰੀਨ ਦਾ ਸਫਰ ਸ਼ੁਰੂ ਕੀਤੀ ਸੀ। ਇਸ ਦੇ ਲਈ ਉਸ ਨੂੰ ਬੈਸਟ ਡੈਬਿਊ ਫੀਮੇਲ ਦਾ ਐਵਾਰਡ ਵੀ ਮਿਲਿਆ। ਜੈਸਮੀਨ ਨੇ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ ਨਾਗਿਨ 4 ਤੋਂ ਫੇਮ ਹਾਸਲ ਕੀਤਾ। ਲੋਕ ਉਸ ਨੂੰ ਨਯਨਤਾਰਾ ਦੇ ਰੂਪ 'ਚ ਕਾਫੀ ਪਸੰਦ ਕਰਦੇ ਸਨ। ਇਸ ਤੋਂ ਇਲਾਵਾ ਜੈਸਮੀਨ ਬਿੱਗ ਬੌਸ 14 ਵਿੱਚ ਵੀ ਨਜ਼ਰ ਆ ਚੁੱਕੀ ਹੈ।

ਜੈਸਮੀਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਜੈਸਮੀਨ ਪਿਛਲੇ ਤਿੰਨ ਸਾਲਾਂ ਤੋਂ ਮਸ਼ਹੂਰ ਟੀਵੀ ਐਕਟਰ ਐਲੀ ਗੋਨੀ ਨੂੰ ਡੇਟ ਕਰ ਰਹੀ ਹੈ। ਬਿੱਗ ਬੌਸ 14 'ਚ ਆਉਣ ਤੋਂ ਪਹਿਲਾਂ ਦੋਵੇਂ ਇੱਕ-ਦੂਜੇ ਨੂੰ ਆਪਣਾ ਬੇਸਟ ਫ੍ਰੈਂਡ ਕਹਿੰਦੇ ਸਨ ਪਰ ਦੋਵਾਂ ਨੇ ਬਿੱਗ ਬੌਸ ਵਿੱਚ ਇੱਕ ਦੂਜੇ ਨੂੰ ਪ੍ਰਪੋਜ਼ ਕੀਤਾ ਸੀ। ਇਸ ਤੋਂ ਇਲਾਵਾ ਦੋਵਾਂ ਨੇ ਇੱਕ ਗੀਤ ਵਿੱਚ ਵੀ ਇਕੱਠੇ ਕੰਮ ਕੀਤਾ ਹੈ। ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। 

ਜੈਸਮੀਨਦੀ ਜ਼ਿੰਦਗੀ  ਇੰਨੀ ਸੌਖੀ ਨਹੀਂ ਸੀ। ਜਿੰਨਾ ਦਿਸਦਾ ਹੈ। ਕਹਿੰਦੇ ਹਨ ਕਿ ਕੁਝ ਪਾਉਣ ਲਈ ਕੁਝ ਗੁਆਉਣਾ ਪੈਂਦਾ ਹੈ। ਅਜਿਹੀ ਹੀ ਸੀ ਜੈਸਮੀਨ ਦੀ ਜ਼ਿੰਦਗੀ। ਜੈਸਮੀਨ ਨੇ 'ਖਤਰੋਂ ਕੇ ਖਿਲਾੜੀ ਸੀਜ਼ਨ 9' 'ਚ ਇਕ ਟਾਸਕ ਦੌਰਾਨ ਆਪਣੀ ਜ਼ਿੰਦਗੀ ਦੀ ਇਸ ਸਭ ਤੋਂ ਵੱਡੀ ਗ਼ਲਤੀ ਦਾ ਜ਼ਿਕਰ ਕੀਤਾ ਸੀ। ਕਿਉਂਕਿ ਇੱਕ ਸਮਾਂ ਸੀ ਜਦੋਂ ਉਹ ਮਾਡਲਿੰਗ ਲਈ ਮੁੰਬਈ ਆਈ ਸੀ ਤਾਂ ਉਸ ਕੋਲ ਗਰਲਸ ਹੋਸਟਲ ਦੀ ਫੀਸ ਦੇਣ ਤੇ ਖਾਣ ਲਈ ਪੈਸੇ ਨਹੀਂ ਸਨ। ਲਗਾਤਾਰ ਮਿਲ ਰਹੀ ਰਿਜੈਕਸ਼ਨਸ ਤੇ ਪੈਸਿਆਂ ਦੀ ਕਮੀ ਦੇ ਚੱਲਦੇ ਉਹ ਡਿਪਰੈਸ਼ਨ ਵਿੱਚ ਆ ਗਈ ਸੀ ਤੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। 

ਹੋਰ ਪੜ੍ਹੋ : ਗਰਮੀਆਂ 'ਚ ਹਰਾ ਧਨੀਆ ਖਾਣ ਨਾਲ ਦੂਰ ਹੁੰਦੀਆਂ ਨੇ ਕਈ ਬਿਮਾਰੀਆਂ, ਜਾਣੋ ਇਸ ਦੇ ਫਾਇਦੇ

ਜੈਸਮੀਨ ਦੀ ਨੈਟ ਵਰਥ 

ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਜੈਸਮੀਨ ਬਿੱਗ ਬੌਸ 14 'ਚ ਗਈ ਸੀ। ਉਸ ਸਮੇਂ ਉਹ ਹਰ ਹਫ਼ਤੇ 3 ਲੱਖ ਰੁਪਏ ਲੈਂਦੀ ਸੀ। ਜਦੋਂ ਕਿ ਜੈਸਮੀਨ ਦੀ ਕੁੱਲ ਜਾਇਦਾਦ 15 ਲੱਖ ਹੈ। ਸੌਖੇ ਸ਼ਬਦਾਂ 'ਚ ਜੈਸਮੀਨ ਕਰੀਬ 11 ਕਰੋੜ ਰੁਪਏ ਦੀ ਮਾਲਕ ਹੈ। ਜੈਸਮੀਨ ਦਾ ਮੁੰਬਈ ਵਿੱਚ ਆਪਣਾ ਫਲੈਟ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੋਟਾ 'ਚ ਇੱਕ ਆਲੀਸ਼ਾਨ ਘਰ ਵੀ ਹੈ। ਇਸ ਤੋਂ ਇਲਾਵਾ ਜੈਸਮੀਨ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network