Happy Birthday HansRaj Hans: ਲੋਕ ਗਾਇਕ ਹੰਸਰਾਜ ਹੰਸ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੇ ਸੰਗੀਤਕ ਸਫ਼ਰ
Happy Birthday HansRaj Hans: ਪੰਜਾਬ ਦੇ ਮਸ਼ਹੂਰ ਲੋਕ ਗਾਇਕ ਹੰਸਰਾਜ ਹੰਸ ਦਾ ਅੱਜ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਗਾਇਕ ਦੇ ਪਰਿਵਾਰਕ ਮੈਂਬਰਾਂ ਤੋਂ ਲੈ ਕੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਹੰਸਰਾਜ ਹੰਸ ਦੇ ਗਾਇਕੀ ਤੋਂ ਲੈ ਕੇ ਸਿਆਸਤ ਤੱਕ ਦੇ ਸਫਰ ਬਾਰੇ ਖ਼ਾਸ ਗੱਲਾਂ।
ਹੰਸਰਾਜ ਹੰਸ ਦਾ ਜਨਮ
ਹੰਸਰਾਜ ਹੰਸ ਦਾ ਜਨਮ 9 ਅਪ੍ਰੈਲ 1962 ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸ਼ਫੀਪੁਰ 'ਚ ਜਨਮੇ ਹੰਸ ਰਾਜ ਹੰਸ ਅੱਜ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਹੰਸਰਾਜ ਹੰਸ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨ। ਹਾਲਤ ਇਹ ਸੀ ਕਿ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਆਇਆ ਜਦੋਂ ਉਨ੍ਹਾਂ ਦੇ ਹੱਥੋਂ ਖਾਣੇ ਦੀ ਥਾਲੀ ਵੀ ਖੋਹ ਲਈ ਗਈ।
ਗਰੀਬੀ 'ਚ ਬੀਤੀਆ ਹੰਸਰਾਜ ਹੰਸ ਦਾ ਬਚਪਨ
ਹੰਸਰਾਜ ਹੰਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਜਿਸ ਦੇ ਚੱਲਦੇ ਉਹ ਸੰਗੀਤ ਵਿੱਚ ਜ਼ਿਆਦਾ ਰੁਝਾਨ ਰੱਖਦੇ ਸਨ। ਹੰਸਰਾਜ ਹੰਸ ਦੀਆਂ ਦੋ ਕੈਸੇਟਾਂ ਰਿਲੀਜ਼ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ, ਜੋ ਉਨ੍ਹਾਂ ਦੇ ਸੰਘਰਸ਼ ਨੂੰ ਦੂਰ ਕਰ ਸਕੇ। ਉਸ ਸਮੇਂ ਵੀ ਉਸ ਕੋਲ ਪੈਸੇ ਨਹੀਂ ਸਨ। ਉਸ ਦੌਰ ਵਿੱਚ ਇੱਕ ਦਿਨ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੂੰ ਸ਼ਾਮ ਤੱਕ ਭੋਜਨ ਨਹੀਂ ਮਿਲਦਾ ਸੀ। ਅਜਿਹੀ ਹਾਲਤ ਵਿੱਚ ਉਹ ਇੱਕ ਠੇਲੇ ਤੇ ਖਾਣਾ ਵੇਚਣ ਵਾਲੇ ਕੋਲ ਪਹੁੰਚ ਗਿਆ। ਉਸ ਨੇ ਖਾਣੇ ਦੀ ਪਲੇਟ ਆਪਣੇ ਹੱਥ ਵਿਚ ਫੜੀ ਤੇ ਸਾਫ਼-ਸਾਫ਼ ਦੱਸਿਆ ਕਿ ਮੇਰੇ ਕੋਲ ਪੈਸੇ ਨਹੀਂ ਹਨ। ਇਹ ਸੁਣ ਕੇ ਠੇਲੇ ਵਾਲੇ ਨੇ ਉਨ੍ਹਾਂ ਦੇ ਹੱਥੋਂ ਪਲੇਟ ਖੋਹ ਲਈ ਅਤੇ ਉਸ ਨੂੰ ਡਰਾ ਧਮਕਾ ਕੇ ਭਜਾ ਦਿੱਤਾ।
ਹੰਸਰਾਜ ਹੰਸ ਦਾ ਸੰਘਰਸ਼
ਠੇਲੇ ਵਾਲੇ ਦੀ ਉਸ ਹਰਕਤ ਨੇ ਹੰਸ ਰਾਜ ਹੰਸ ਦੇ ਦਿਲ ਨੂੰ ਡੂੰਘੀ ਸੱਟ ਵਜੀ ਸੀ। ਉਹ ਉਸੇ ਥਾਂ ਤੋਂ ਚੱਲੇ ਗਏ ਪਰ ਕਈ ਸਾਲਾਂ ਬਾਅਦ ਜਦੋਂ ਉਹ ਮਸ਼ਹੂਰ ਗਾਇਕ ਬਣ ਗਏ ਤਾਂ ਉਹ ਇੱਕ ਵਾਰ ਫਿਰ ਤੋਂ ਉਸ ਠੇਲੇ ਵਾਲੇ ਕੋਲ ਗਏ। ਉਨ੍ਹਾਂ ਨੇ ਉਸ ਠੇਲੇ ਵਾਲੇ ਨੂੰ ਦੋ ਹਜ਼ਾਰ ਰੁਪਏ ਦਿੱਤੇ ਤੇ ਕਿਹਾ ਕਿ ਜੋ ਵੀ ਗਰੀਬ ਤੁਹਾਡੇ ਕੋਲ ਆਵੇ, ਉਸ ਨੂੰ ਭੁੱਖਾ ਨਾ ਸੌਣ ਦਿਓ। ਉਦੋਂ ਤੋਂ ਲੈ ਕੇ ਅੱਜ ਤੱਕ ਉਹ ਉਸ ਠੇਲੇ ਵਾਲੇ ਨੂੰ ਹਰ ਮਹੀਨੇ ਦੋ ਹਜ਼ਾਰ ਰੁਪਏ ਦਿੰਦੇ ਰਹੇ। ਇਸ ਕਹਾਣੀ ਦਾ ਜ਼ਿਕਰ ਲੇਖਕ ਪ੍ਰੀਤਇੰਦਰ ਢਿੱਲੋਂ ਦੀ ਹੰਸਰਾਜ ਹੰਸ 'ਤੇ ਲਿਖੀ ਪੁਸਤਕ ‘ਲਾਈਫ ਸਟੋਰੀ ਆਫ਼ ਲਿਵਿੰਗ ਲੈਜੇਂਡ ਰਾਗ ਤੋਂ ਰਾਗਸ’ ਵਿੱਚ ਕੀਤਾ ਗਿਆ ਹੈ।
ਦੋਸਤ ਨੇ ਨਿਭਾਇਆ ਹੰਸਰਾਜ ਹੰਸ ਦਾ ਸਾਥ
ਹੰਸ ਰਾਜ ਹੰਸ ਦੇ ਜੀਵਨ ਦੀ ਇੱਕ ਹੋਰ ਕਹਾਣੀ ਕਾਫੀ ਮਸ਼ਹੂਰ ਹੈ। ਇਹ ਕਹਾਣੀ ਉਸ ਦੇ ਦੋਸਤ ਸਤਨਾਮ ਸਿੰਘ ਗਿੱਲ ਦੀ ਹੈ। ਅਸਲ 'ਚ ਦੋਵੇਂ ਬਚਪਨ 'ਚ ਫਿਲਮ ਯਾਰਾ ਦੇਖਣ ਗਏ ਸਨ। ਜਦੋਂ ਦੋਵੇਂ ਸਿਨੇਮਾ ਹਾਲ ਤੋਂ ਬਾਹਰ ਆਏ ਤਾਂ ਸਤਨਾਮ ਨੇ ਕਿਹਾ, 'ਅਮਿਤਾਭ ਅਤੇ ਅਮਜਦ ਦੀ ਤਰ੍ਹਾਂ, ਅੱਜ ਤੋਂ ਤੁਸੀਂ ਕਿਸ਼ਨ ਅਤੇ ਮੈਂ ਬਿਸ਼ਨ। ਮੈਂ ਤੁਹਾਨੂੰ ਗਾਇਕ ਬਨਣ ਵਿੱਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਚੰਗੇ ਦੋਸਤ ਹਨ।
ਹੰਸਰਾਜ ਹੰਸ ਦਾ ਸੰਗੀਤਕ ਸਫਰ
ਹੰਸਰਾਜ ਹੰਸ ਨੇ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸੰਗੀਤ ਦੀ ਸਿੱਖਿਆ ਲਈ। ਉਸਤਾਦ ਪੂਰਨ ਸ਼ਾਹ ਕੋਟੀ ਹੰਸਰਾਜ ਹੰਸ ਦੀ ਅਵਾਜ਼ ਤੇ ਸੰਗੀਤ ਪ੍ਰਤੀ ਉਨ੍ਹਾਂ ਦੇ ਲਗਾਵ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੋਏ ਜਿਸ ਦੇ ਚੱਲਦੇ ਉਨ੍ਹਾਂ ਨੇ ਗਾਇਕ ਨੂੰ 'ਹੰਸ' ਦਾ ਖਿਤਾਬ ਦਿੱਤਾ । ਇਸ ਤੋਂ ਇਲਾਵਾ ਹੰਸਰਾਜ ਹੰਸ ਨੇ ਮਸ਼ਹੂਰ ਪੰਜਾਬੀ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਕੋਲੋਂ ਸੰਗੀਤ ਦੀ ਬਰੀਕੀਆਂ ਸਿੱਖਿਆਂ।
ਦੂਰਦਰਸ਼ਨ 'ਤੇ ਗਾਏ ਇਨ੍ਹਾਂ ਗੀਤਾਂ ਦੇ ਨੇ ਦਿਲਾਈ ਪਛਾਣ
ਹੰਸਰਾਜ ਹੰਸ ਨੇ ਆਪਣੇ ਸੰਗੀਤ ਦੇ ਸਫਰ ਦੀ ਸ਼ੁਰੂਆਤ ਧਾਰਮਿਕ ਗੀਤਾਂ ਨਾਲ ਕੀਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਦੂਰਦਰਸ਼ਨ ਉੱਤੇ ਪ੍ਰੋਗਰਾਮ ਦੌਰਾਨ ਗੀਤ 'ਜੋਗੀਆਂ ਵੇ ਜੋਗੀਆ' ਤੇ 'ਨੀ ਵਜਾਰਣ ਕੁੜੀਏ' ਗਾਇਆ ਸੀ। ਇਨ੍ਹਾਂ ਗੀਤਾਂ ਨੇ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿਲਾਈ। ਹੰਸਰਾਜ ਹੰਸ ਨੇ ਉਂਝ ਤਾਂ ਪੰਜਾਬੀ ਇੰਡਸਟਰੀ ਲਈ ਕਈ ਗੀਤ ਗਾਏ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਵਿੱਚ 'ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ' ,ਆਸ਼ਕਾਂ ਦੀ ਕਾਹਣੀ, ਜ਼ਿੰਦਗੀ 'ਚ 'ਤੇਰਾ ਮੇਰਾ ਪਿਆਰ ' ਸਣੇ ਕਈ ਮਸ਼ਹੂਰ ਗੀਤ ਸ਼ਾਮਲ ਹਨ ।
ਹੰਸਰਾਜ ਹੰਸ ਨੂੰ ਮਿਲਿਆ ਰਾਜ ਗਾਇਕ ਤੇ ਪਦਮਸ਼੍ਰੀ ਸਨਮਾਨ
ਹੰਸਰਾਜ ਹੰਸ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਲਈ ਕਈ ਸਨਮਾਨ ਮਿਲੇ ਹਨ। ਪੰਜਾਬ ਸਰਕਾਰ ਵੱਲੋਂ ਗਾਇਕ ਨੂੰ ਰਾਜ ਗਾਇਕ ਹੋਣ ਦਾ ਸਨਮਾਨ ਦਿੱਤਾ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਦੇਸ਼ ਦੇ ਸਰਵਉਚ ਸਨਮਾਨ ਪਦਮ ਸ਼੍ਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਹੰਸਰਾਜ ਹੰਸ ਨੇ ਕ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਕੰਮ ਕੀਤਾ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਡਾਕਟਰ ਨੇ ਕੀਤਾ ਬੱਚੇ ਦਾ ਆਪ੍ਰੇਸ਼ਨ, ਵੀਡੀਓ ਹੋਈ ਵਾਇਰਲ
ਸਿਆਸੀ ਲੀਡਰ ਵਜੋਂ ਕਰ ਰਹੇ ਨੇ ਕੰਮ
ਹੰਸ ਰਾਜ ਹੰਸ ਨੇ ਆਪਣੀ ਅਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਤੇ ਪੰਜਾਬੀ ਲੋਕ ਗੀਤਾਂ 'ਤੇ ਸੂਫੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਮੌਜੂਦਾ ਸਮੇਂ ਵਿੱਚ ਗਾਇਕ ਸਿਆਸੀ ਲੀਡਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
- PTC PUNJABI