Happy Birthday Amrit Mann: ਜਨਮਦਿਨ ਮੌਕੇ ਮਾਂ ਯਾਦ ਕਰ ਭਾਵੁਕ ਹੋਏ ਪੰਜਾਬੀ ਗਾਇਕ ਅੰਮ੍ਰਿਤ ਮਾਨ, ਕਿਹਾ- 'ਮਾਂ ਤੁਹਾਡੇ ਬਿਨਾਂ ਮੇਰਾ ਜਨਮਦਿਨ ਹੈ ਅਧੂਰਾ'
Happy Birthday Amrit Mann: ਅੱਜ ਮਸ਼ਹੂਰ ਪੰਜਾਬੀ ਗਾਇਕ ਅਮ੍ਰਿਤ ਮਾਨ ਦਾ ਜਨਮਦਿਨ ਹੈ। ਅੱਜ ਗਾਇਕ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।
‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’ ਸਣੇ ਕਈ ਹਿੱਟ ਗੀਤ ਦੇਣ ਵਾਲਾ ਗਾਇਕ ਅੰਮ੍ਰਿਤ ਮਾਨ ਦਾ ਅੱਜ ਜਨਮਦਿਨ ਹੈ। ਦੱਸ ਦਈਏ ਅੰਮ੍ਰਿਤ ਮਾਨ ਜਿੰਨ੍ਹਾਂ ਦਾ ਪਹਿਲਾ ਗੀਤ ਦੇਸੀ ਦਾ ਡਰੰਮ ਸਾਲ 2015 ‘ਚ ਰਿਲੀਜ਼ ਹੋਇਆ ਸੀ। ਗੀਤ ਰਿਲੀਜ਼ ਹੁੰਦਿਆਂ ਹੀ ਗੋਨਿਆਣੇ ਵਾਲਾ ਮਾਨ ਜਿਹੜਾ ਪਹਿਲਾਂ ਹੋਰ ਗਾਇਕਾਂ ਵੱਲੋਂ ਗਾਏ ਗੀਤਾਂ ‘ਚ ਬਹੁਤ ਸੁਣਨ ਨੂੰ ਮਿਲਿਆ ਸੀ , ਪਰ ਇਸ ਗੀਤ ਤੋਂ ਲੋਕਾਂ ਨੂੰ ਪਤਾ ਚੱਲ ਗਿਆ ਕਿ ਅੰਮ੍ਰਿਤ ਮਾਨ ਹੀ ਗੋਨਿਆਣੇ ਵਾਲਾ ਮਾਨ ਹੈ।
ਹਾਲ ਹੀ ਵਿੱਚ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੰਸਟਾ ਸਟੋਰੀ ਸਾਂਝੀ ਕੀਤੀ ਹੈ। ਇਸ ਵਿੱਚ ਉਹ ਆਪਣੇ ਸਾਥੀ ਨਾਲ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨੇ ਇਸ ਮੌਕੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਕਰ ਦੇਣ ਵਾਲਾ ਕੈਪਸ਼ਨ ਵੀ ਲਿਖਿਆ ਹੈ। ਅੰਮ੍ਰਿਤ ਮਾਨ ਨੇ ਲਿਖਿਆ, ' ਮਿਸ ਯੂ ਮਾਂ, ਇਹ ਮੇਰਾ ਜਨਮਦਿਨ ਤੁਹਾਡੇ ਬਿਨਾਂ ਅਧੂਰਾ ਹੈ, ਉਮੀਂਦ ਹੈ ਕਿ ਤੁਸੀਂ ਮੈਨੂੰ ਉਪਰੋਂ ਵੇਖ ਰਹੇ ਹੋਵੇਗੇ
ਅੰਮ੍ਰਿਤ ਮਾਨ ਨੇ ਸ਼ੁਰੂਆਤ ਤਾਂ 2014 ‘ਚ ਗੀਤਕਾਰ ਦੇ ਤੌਰ ‘ਤੇ ਗੀਤ ਜੱਟ ਫਾਇਰ ਕਰਦਾ ਨਾਲ ਕਰ ਲਈ ਸੀ ਜਿਹੜਾ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਸਟਾਰ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਹੋਰ ਕਈ ਗੀਤਾਂ ਨੂੰ ਕਲਮ ਨਾਲ ਸ਼ਿੰਗਾਰਿਆ ਜਿੰਨ੍ਹਾਂ ‘ਚ ਐਮੀ ਵਿਰਕ ਵੱਲੋਂ ਗਾਏ ਗੀਤ ‘ਹਾਂ ਕਰਗੀ’, ‘ਯਾਰ ਜੁੰਡੀ ਦੇ’ ਵਰਗੇ ਗੀਤ ਸ਼ਾਮਿਲ ਹਨ ।
ਸੋਸ਼ਲ ਮੀਡੀਆ ਉੱਤੇ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਪੋਸਟਾਂ ਪਾ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਗਾਇਕ ਦੇ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਰਿਹਾ ਹੈ। ਜਿਸ ਕਰਕੇ ਅੰਮ੍ਰਿਤ ਮਾਨ ਲੋਕਾਂ ਦੇ ਹਰਮਨ ਗਾਇਕਾਂ ਚੋਂ ਇੱਕ ਹਨ।
ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ਆਟੇ ਦੀ ਚਿੜੀ, ਅਤੇ ਦੋ ਦੂਣੀ ਪੰਜ ‘ਚ ਮੁੱਖ ਭੂਮਿਕਾ ਚ ਨਜ਼ਰ ਆਏ ਸੀ। ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫਿਸ ‘ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
- PTC PUNJABI