Amrinder Gill Birthday : ਜਾਣੋ ਬੈਂਕ ਦੀ ਨੌਕਰੀ ਛੱਡ ਕਿੰਝ ਮਸ਼ਹੂਰ ਗਾਇਕ ਬਣੇ ਅਮਰਿੰਦਰ ਗਿੱਲ
Happy Birthday Amrinder Gill: ਪੰਜਾਬੀ ਗਾਇਕ ਅਮਰਿੰਦਰ ਗਿੱਲ ਆਪਣੀ ਮਿੱਠੀ ਆਵਾਜ਼ ਲਈ ਮਸ਼ਹੂਰ ਹਨ। ਅੱਜ ਅਮਰਿੰਦਰ ਗਿੱਲ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।
ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਅੰਮ੍ਰਿਤਸਰ ਵਿਖੇ ਹੋਇਆ। ਅਮਰਿੰਦਰ ਗਿੱਲ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ। ਅਮਰਿੰਦਰ ਗਿੱਲ ਦੀ ਪੜ੍ਹਾਈ ਅੰਮ੍ਰਿਤਸਰ ਦੇ ਮਸ਼ਹੂਰ ਕਾਲੇਜ ਲਾਏਪੁਰ ਖਾਲਸਾ ਕਾਲਜ ਤੋਂ ਹੋਈ ਹੈ।
ਅਮਰਿੰਦਰ ਗਿੱਲ ਗਾਇਕੀ ਦੇ ਖ਼ੇਤਰ ਵਿੱਚ ਆਉਣ ਤੋਂ ਪਹਿਲਾ ਇੱਕ ਬੈਂਕ ਵਿੱਚ ਬਤੌਰ ਕਲਰਕ ਨੌਕਰੀ ਕਰਦੇ ਸੀ ਪਰ ਗਾਇਕੀ ਦੇ ਸ਼ੌਂਕ ਦੇ ਚੱਲਦੇ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।
ਅਮਰਿੰਦਰ ਗਿੱਲ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਆਪਣੀ ਪਹਿਲੀ ਐਲਬਮ 'ਆਪਣੀ ਜਾਣ ਕੇ' ਤੋਂ ਕੀਤੀ ਸੀ। ਇਸ ਮਗਰੋਂ ਗਾਇਕ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ ਵਿੱਚ ‘ਲਾਈਏ ਜੇ ਯਾਰੀਆਂ’, ‘ਦਿਲਦਾਰੀਆਂ’, ‘ਦੀਵਾਨਾਪਣ’, ‘ਡਾਇਰੀ’ ਸਣੇ ਕਈ ਹੋਰਨਾਂ ਗੀਤ ਸ਼ਾਮਲ ਹਨ।
ਗਾਇਕੀ ਦੇ ਨਾਲ-ਨਾਲ ਅਮਰਿੰਦਰ ਗਿੱਲ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ਼ ਕਾਫੀ ਹਿੱਟ ਰਹੀ ਸੀ। ਇਨ੍ਹਾਂ ਵਿੱਚ ‘ਲਾਹੌਰੀਏ’, 'ਅੰਗਰੇਜ਼', ‘ਲਾਈਏ ਜੇ ਯਾਰੀਆਂ’, ਮੂੰਡੇ ਯੂਕੇ ਦੇ, ਡੈਡੀ ਕੂਲ ਮੁੰਡੇ ਫੂ, ਚੱਲ ਮੇਰਾ ਪੁੱਤ ਆਦਿ ਕਈ ਫਿਲਮਾਂ ਸ਼ਾਮਲ ਹਨ।
ਹੋਰ ਪੜ੍ਹੋ : Ammy Virk Birthday : ਐਮੀ ਵਿਰਕ ਦੇ ਜਨਮਦਿਨ 'ਤੇ ਜਾਣੋ ਗਾਇਕ ਦੇ ਸੀਗਤਕ ਸਫਰ ਬਾਰੇ ਖਾਸ ਗੱਲਾਂ
ਅੱਜ ਗਾਇਕ ਦੇ ਫੈਨਜ਼ ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਾਲ ਹੀ ਵਿੱਚ ਗਾਇਕ ਮੁੜ ਆਪਮਾ ਨਵਾਂ ਗੀਤ ਮੁਆਫੀ ਲੈ ਕੇ ਆ ਰਹੇ ਹਨ, ਜੋ ਕਿ ਉਨ੍ਹਾਂ ਦੀ ਐਲਬਮ ਜੁਦਾ 3 ਦਾ ਹਿੱਸਾ ਹੈ।
- PTC PUNJABI