ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪੁੱਜੇ ਹੰਸਰਾਜ ਹੰਸ, ਕਿਹਾ- ਅੱਜ ਵੀ ਕੰਨਾਂ 'ਚ ਗੂੰਜਦੇ ਨੇ ਉਨ੍ਹਾਂ ਦੇ ਆਖ਼ਰੀ ਸ਼ਬਦ

ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਨਜ਼ਦੀਕੀ ਦੋਸਤ ਤੇ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੇ। ਗਾਇਕ ਹੰਸਰਾਜ ਨੇ ਕਿਹਾ ਕਿ ਛਿੰਦੇ ਦੇ ਆਖਰੀ ਸ਼ਬਦ ਅੱਜ ਵੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜ ਰਹੇ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ ਸੀ।

Reported by: PTC Punjabi Desk | Edited by: Pushp Raj  |  August 01st 2023 05:58 PM |  Updated: August 01st 2023 05:58 PM

ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪੁੱਜੇ ਹੰਸਰਾਜ ਹੰਸ, ਕਿਹਾ- ਅੱਜ ਵੀ ਕੰਨਾਂ 'ਚ ਗੂੰਜਦੇ ਨੇ ਉਨ੍ਹਾਂ ਦੇ ਆਖ਼ਰੀ ਸ਼ਬਦ

Hans Raj Hans On Surinder Shinda: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਨਜ਼ਦੀਕੀ ਦੋਸਤ ਤੇ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੇ। ਗਾਇਕ ਹੰਸਰਾਜ ਨੇ ਕਿਹਾ ਕਿ ਛਿੰਦੇ ਦੇ ਆਖਰੀ ਸ਼ਬਦ ਅੱਜ ਵੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜ ਰਹੇ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ  ਹਿੰਮਤ ਨਹੀਂ ਹਾਰੀ ਸੀ।

ਹੰਸਰਾਜ ਹੰਸ ਨੇ ਕਿਹਾ ਕਿ ਹਸਪਤਾਲ ਵਿੱਚ ਜਦੋਂ ਉਹ ਛਿੰਦੇ ਨੂੰ ਮਿਲੇ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਹੱਥ ਫੜ ਕੇ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਦੀ ਜ਼ੁਬਾਨ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਸੀ। ਉਹ ਕਲਮ ਨਾਲ ਲਿਖਣ ਦੀ ਵੀ ਕੋਸ਼ਿਸ਼ ਕਰ ਰਹੇ ਸੀ। ਛਿੰਦੇ ਨੇ ਆਖ਼ਰੀ ਗੱਲ ਨੂੰ ਇਸ਼ਾਰਿਆਂ ਨਾਲ ਸਮਝਾਇਆ ਤੇ ਕਿਹਾ ਕਿ ਹਾਰ ਨਾ ਮੰਨੋ, ਮੈਂ ਜਲਦੀ ਠੀਕ ਹੋ ਜਾਵਾਂਗਾ।

ਹੰਸਰਾਜ ਨੇ ਕਿਹਾ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਹੈ। ਪੰਜਾਬ ਛਿੰਦੇ ਦੇ ਗਲੇ ਵਿਚੋਂ ਬੋਲਦਾ ਰਿਹਾ ਹੈ। ਛਿੰਦੇ ਵੱਲੋਂ ਪਹਿਨੇ ਪੰਜਾਬੀ ਪਹਿਰਾਵੇ ਦੀ ਕੋਈ ਰੀਸ ਨਹੀਂ ਕਰ ਸਕਦਾ। ਸ਼ਿੰਦਾ ਪੰਜਾਬ ਦਾ ਬੱਬਰ ਸ਼ੇਰ ਸੀ। ਜਦੋਂ ਉਹ ਸਟੇਜ 'ਤੇ ਅਖਾੜਾ ਲਾਉਂਦਾ ਸੀ ਤਾਂ ਉਸ ਨੂੰ ਸੁਣਨ ਲਈ ਕਈ ਕਿਲੋਮੀਟਰ ਦੂਰੋਂ ਲੋਕ ਆਉਂਦੇ ਸਨ। ਪੰਜਾਬੀ ਭਾਸ਼ਾ ਵਿੱਚ ਛਿੰਦਾ ਦਾ ਅਰਥ ਹੈ ਲਾਡਲਾ। ਛਿੰਦੇ ਦਾ ਕੋਈ ਤੋੜ ਨਹੀਂ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਗਾਇਕੀ ਦੇ ਖੇਤਰ 'ਤੇ ਹਨ੍ਹੇਰਾ ਛਾ ਗਿਆ ਹੈ। 

ਹੋਰ ਪੜ੍ਹੋ: Yuvraj Hans: ਗਾਇਕ ਯੁਵਰਾਜ ਹੰਸ ਨੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਸਰਜਰੀ ਤੋਂ ਬਾਅਦ ਹਸਪਤਾਲ ਸਟਾਫ ਸਣੇ ਫੈਨਜ਼ ਦਾ ਕੀਤਾ ਧੰਨਵਾਦ  

ਹੰਸਰਾਜ ਹੰਸ ਨੇ ਦੱਸਿਆ ਕਿ ਉਹ ਹਰ ਰੋਜ਼ ਛਿੰਦੇ ਦੇ ਸੁਨੇਹੇ ਨਾਲ ਉੱਠਦੇ ਸਨ। ਸਵੇਰੇ ਉਹ ਗੁੱਡ ਮਾਰਨਿੰਗ ਦਾ ਸੁਨੇਹਾ ਭੇਜਦੇ ਸੀ। ਅੱਜ ਛਿੰਦੇ ਦੀ ਮੌਤ ਤੋਂ ਬਾਅਦ ਉਹ ਉਸ ਸੰਦੇਸ਼ ਨੂੰ ਪੜ੍ਹਨ ਲਈ ਤਰਸਦੇ ਹਨ। ਦਿਨ ਵਿੱਚ 2 ਤੋਂ 3 ਵਾਰ ਉਨ੍ਹਾਂ ਦੇ ਫੋਨ ਆਉਂਦੇ ਸਨ। ਉਹ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸਾਰਿਆਂ ਦੇ ਦੁੱਖ-ਸੁੱਖ ਸਾਂਝੇ ਕਰਦੇ ਸਨ। ਛਿੰਦੇ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਝਟਕਾ ਲੱਗਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network