ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
ਗੁਰੁ ਗੋਬਿੰਦ ਸਿੰਘ ਜੀ (Guru Gobind Singh Ji )ਦਾ ਪ੍ਰਕਾਸ਼ ਦਿਹਾੜਾ (Parkash Divas)ਕੱਲ੍ਹ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ । ਗੁਰੁ ਗੋੋਬਿੰਦ ਸਿੰਘ ਜੀ ਨੇ ਜਿੱਥੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਰਬੰਸ ਵਾਰ ਦਿੱਤਾ ਸੀ, ਉੱਥੇ ਹੀ ਉਨ੍ਹਾਂ ਨੇ ਆਪਣੇ ਪਿਤਾ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਕੁਰਬਾਨੀ ਦੇ ਲਈ ਪ੍ਰੇਰਿਆ ਸੀ । ਆਪ ਜੀ ਦੀ ਉਮਰ ਉਸ ਵੇਲੇ ਸਿਰਫ਼ ਨੌ ਸਾਲ ਦੀ ਸੀ ਜਦੋਂ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕਸ਼ਮੀਰੀ ਪੰਡਤ ਧਰਮ ਦੀ ਰੱਖਿਆ ਦੀ ਗੁਹਾਰ ਲੈ ਕੇ ਪਹੁੰਚੇ ਸਨ ਤਾਂ ਨੌਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਧਰਮ ਦੀ ਰੱਖਿਆ ਤਾਂ ਹੀ ਹੋ ਸਕਦੀ ਹੈ ਜੇ ਕੋਈ ਮਹਾਂਪੁਰਸ਼ ਆਪਣਾ ਬਲਿਦਾਨ ਦੇਵੇ ਤਾਂ ਕੋਲ ਹੀ ਬੈਠੇ ਬਾਲ ਗੋਬਿੰਦ ਗੁਰੁ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੁ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਸੀ ਕਿ ਆਪ ਤੋਂ ਵੱਡਾ ਮਹਾਂਪੁਰਸ਼ ਹੋਰ ਭਲਾ ਕੌਣ ਹੋ ਸਕਦਾ ਹੈ। ਜਿਸ ਤੋਂ ਬਾਅਦ ਗੁਰੁ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ‘ਚ ਜਾ ਕੇ ਆਪਣਾ ਬਲਿਦਾਨ ਦਿੱਤਾ ਸੀ ।
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ
ਸ੍ਰੀ ਗੁਰੁ ਗੋੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਸੰਘਰਸ਼ ਵਾਲਾ ਰਿਹਾ । ਪਰ ਆਪ ਜੀ ਅਕਾਲ ਪੁਰਖ ਦੇ ਭਾਣੇ ‘ਚ ਰਹਿ ਕੇ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ।ਗੁਰੁ ਸਾਹਿਬ ਨੇ ਕਈ ਲੜਾਈਆਂ ਲੜੀਆਂ ਅਤੇ ਇਨ੍ਹਾਂ ਲੜਾਈਆਂ ‘ਚ ਜਿੱਤ ਵੀ ਹਾਸਲ ਕੀਤੀ । ਉਹ ਯੁੱਧ ਕਲਾ ਦੇ ਨਾਲ-ਨਾਲ ਹਥਿਆਰ ਚਲਾਉਣ ‘ਚ ਮਾਹਿਰ ਸਨ। ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ‘ਚ ਸ਼ਹੀਦ ਹੋ ਗਏ ਸਨ, ਜਦੋਂ ਕਿ ਛੋਟੇ ਸਾਹਿਬਜ਼ਾਦੇ ਨੂੰ ਸਰਹਿੰਦ ‘ਚ ਸੂਬੇਦਾਰ ਦੇ ਵੱਲੋਂ ਜਿਉਂਦਿਆਂ ਨੂੰ ਦੀਵਾਰਾਂ ‘ਚ ਚਿਣਵਾ ਦਿੱਤਾ ਗਿਆ ਸੀ।
ਗੁਰੁ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ 1699 ‘ਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸੇ ਦਿਨ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਸਿੰਘ ਸਾਜਿਆ ।ਗੁਰੁ ਸਾਹਿਬ ਨੇ ਫਿਰ ਖੁਦ ਵੀ ਉਨ੍ਹਾਂ ਤੋਂ ਅੰਮ੍ਰਿਤ ਛਕਿਆ ।ਗੁਰੁ ਗੋਬਿੰਦ ਸਿੰਘ ਜੀ ਜਿੱਥੇ ਕਈ ਭਾਸ਼ਾਵਾਂ ਦੇ ਗਿਆਤਾ ਸਨ ਅਤੇ ਉਨ੍ਹਾਂ ਦੇ ਦਰਬਾਰ ‘ਚ ਕਈ ਕਵੀ ਸਨ । ਉਨ੍ਹਾਂ ਨੇ ਕਈ ਰਚਨਾਵਾਂ ਲਿਖੀਆਂ ਸਨ ।
-