ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜੀ ਨੂੰ ਯਾਦ ਕਰਕੇ ਭਾਵੁਕ ਹੋਏ ਗੁਰਪ੍ਰੀਤ ਘੁੱਗੀ, ਵੀਡੀਓ ਸਾਂਝੀ ਕਰ ਸਾਂਝੇ ਕੀਤੇ ਜਜ਼ਬਾਤ
Gurpreet Ghugi remember writer Surjit Patar ji: ਪੰਜਾਬ ਦੇ ਉੱਘੇ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜੀ ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ, ਪਰ ਸਾਹਿਤ ਜਗਤ ਤੋਂ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਲੋਕ ਉਨ੍ਹਾਂ ਦੇ ਦਿਹਾਂਤ ਦੇ ਗਮ ਤੋਂ ਉਭਰ ਨਹੀਂ ਪਾ ਰਹੇ ਹਨ। ਹਾਲ ਹੀ 'ਚ ਗੁਰਪ੍ਰੀਤ ਘੁੱਗੀ ਵੀ ਵੀਡੀਓ ਸਾਂਝੀ ਕਰਕੇ ਸੁਰਜੀਤ ਪਾਤਰ ਜੀ ਨੂੰ ਯਾਦ ਕਰਦੇ ਨਜ਼ਰ ਆਏ।
ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਹਨ।
ਹਾਲ ਹੀ ਵਿੱਚ ਗੁਰਪ੍ਰੀਤ ਘੁੱਗੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਮਰਹੂਮ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜੀ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਆਪਣੀ ਪੋਸਟ ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, 'ਪੰਜਾਬ ਦਾ ਓਹ ਹੱਥ ਅੱਜ ਸੁੰਨ ਹੋ ਗਿਆ ਜਿਹਦੇ ਨਾਲ ਇਹ ਕਲਮ ਫੜਦਾ ਸੀ : ਅਲਵਿਦਾ ਪਾਤਰ ਸਾਹਿਬ।'
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਘੁੱਗੀ ਦੱਸਦੇ ਹਨ ਕਿ ਸ਼੍ਰੋਮਣੀ ਲੇਖਕ ਸੁਰਜੀਤ ਪਾਤਰ ਜੀ ਦੇ ਵਿਛੋੜੇ ਦੀ ਗੱਲ ਕਰਦੇ ਹਨ। ਗੁਰਪ੍ਰੀਤ ਘੁੱਗੀ ਦੱਸਦੇ ਹਨ ਕਿ ਉਹ ਅਕਸਰ ਸੁਰਜੀਤ ਪਾਤਰ ਸਾਹਬ ਨਾਲ ਗੱਲਬਾਤ ਕਰਦੇ ਸਨ, ਪਰ ਉਹ ਜਦੋਂ ਵੀ ਗੱਲ ਕਰਦੇ ਸਨ ਤਾਂ ਸਾਹਮਣੇ ਤੋਂ ਜਵਾਬ ਆਉਂਦਾ ਸੀ ਪਰ ਹੁਣ ਸਾਹਮਣੇ ਤੋਂ ਜਵਾਬ ਨਹੀਂ ਆ ਸਕਿਆ।
ਹੋਰ ਪੜ੍ਹੋ : ਸੁਰਜੀਤ ਪਾਤਰ ਜੀ ਦੇ ਪਰਿਵਾਰ ਨੂੰ ਇੱਕ ਹੋਰ ਵੱਡਾ ਸਦਮਾ, ਪਰਿਵਾਰ ਦੇ ਇਸ ਮੈਂਬਰ ਦਾ ਵੀ ਹੋਇਆ ਦਿਹਾਂਤ
ਦੱਸ ਦਈਏ ਕਿ ਗੁਰਪ੍ਰੀਤ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਵਿੱਚ ਗਏ ਸਨ। ਇਸ ਦੌਰਾਨ ਉਹ ਪਾਤਰ ਸਾਹਬ ਦੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ ਵੀ ਨਜ਼ਰ ਆਏ। ਗੁਰਪ੍ਰੀਤ ਘੁੱਗੀ ਨੇ ਇੱਕ ਕਵਿਤਾ ਰਾਹੀਂ ਪਾਤਰ ਸਾਹਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ ਹਨ। ਗੁਰਪ੍ਰੀਤ ਘੁੱਗੀ ਪਰਿਵਾਰ ਨੂੰ ਹੌਸਲਾ ਦਿੰਦੇ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਨਜ਼ਰ ਆਏ।
- PTC PUNJABI