Gurpreet Ghuggi : ਗੁਰਪ੍ਰੀਤ ਘੁੱਗੀ ਨੇ ਖਰੀਦੀ ਨਵੀਂ ਕਾਰ, ਪਰਿਵਾਰਕ ਮੈਂਬਰਾਂ ਨਾਲ ਜਸ਼ਨ ਮਨਾਉਂਦੇ ਆਏ ਨਜ਼ਰ

ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਹਾਲ ਹੀ 'ਚ ਆਪਣੀ ਨਵੀਂ ਕਾਰ ਖਰੀਦੀ ਹੈ। ਇਸ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਡੀ ਲੈਣ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ।

Reported by: PTC Punjabi Desk | Edited by: Pushp Raj  |  August 12th 2023 01:39 PM |  Updated: August 12th 2023 01:39 PM

Gurpreet Ghuggi : ਗੁਰਪ੍ਰੀਤ ਘੁੱਗੀ ਨੇ ਖਰੀਦੀ ਨਵੀਂ ਕਾਰ, ਪਰਿਵਾਰਕ ਮੈਂਬਰਾਂ ਨਾਲ ਜਸ਼ਨ ਮਨਾਉਂਦੇ ਆਏ ਨਜ਼ਰ

Gurpreet Ghuggi bought a new car: ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਗੁਰਪ੍ਰੀਤ ਘੁੱਗੀ ਨੇ ਆਪਣੀ ਨਵੀਂ ਕਾਰ ਖਰੀਦੀ ਹੈ। 

ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਕਾਮੇਡੀ ਵੀਡੀਓਜ਼ ਸ਼ੇਅਰ ਕਰਕੇ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। 

ਹਾਲ ਹੀ 'ਚ  ਗੁਰਪ੍ਰੀਤ ਘੁੱਗੀ ਨੇ ਆਪਣੇ ਪਰਿਵਾਰ ਵਿੱਚ ਨਵੀਂ ਟੋਇਟਾ ਇਨੋਵਾ ਹਾਈਕ੍ਰਾਸ ਦਾ ਸਵਾਗਤ ਕੀਤਾ ਹੈ।  ਗੁਰਪ੍ਰੀਤ ਘੁੱਗੀ ਅਤੇ ਪਰਿਵਾਰ ਨੇ ਟੋਇਟਾ ਇਨੋਵਾ ਹਾਈਕ੍ਰਾਸ ਕਾਰ ਖਰੀਦੀ ਹੈ। ਇਸ ਦੌਰਾਨ ਗੁਰਪ੍ਰੀਤ ਘੁੱਗੀ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਗੱਡੀ ਦੀ ਚਾਭੀ ਲੈਂਦੇ ਤੇ ਕੇਕ ਕੱਟ ਕੇ ਖੁਸ਼ੀ ਮਨਾਉਂਦੇ ਨਜ਼ਰ ਆਏ।  ਗੁਰਪ੍ਰੀਤ ਘੁੱਗੀ ਵੱਲੋਂ ਖਰੀਦੀ ਗਈ ਇਸ ਲਗਜ਼ਰੀ ਕਾਰ ਦੀ ਕੀਮਤ ਲਗਭਗ 18.82 ਲੱਖ ਰੁਪਏ ਹੈ। ਫੈਨਜ਼ ਗੁਰਪ੍ਰੀਤ ਘੁੱਗੀ ਨੂੰ ਨਵੀਂ ਗੱਡੀ ਖਰੀਦਣ ਲਈ ਵਧਾਈਆਂ ਦੇ ਰਹੇ ਹਨ। 

 ਹੋਰ ਪੜ੍ਹੋ: Diljit Dosanjh: ਕੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਨੂੰ ਟੋਰਾਂਟੋ ਫ਼ਿਲਮ ਫੈਸਟੀਵਲ ਲਾਈਨਅੱਪ ਤੋਂ ਹਟਾਇਆ ਗਿਆ ? ਜਾਨਣ ਲਈ ਪੜ੍ਹੋ 

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ ਦੀ ਫ਼ਿਲਮ ਕੈਰੀ ਆਨ ਜੱਟਾ ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫ਼ਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਹੈ। ਜਲਦ ਹੀ ਗੁਰਪ੍ਰੀਤ ਘੁੱਗੀ ਆਪਣੀ ਨਵੀਂ ਫ਼ਿਲਮ 'ਮਸਤਾਨੇ' ਵਿੱਚ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network