Exclusive : ਗੁਰਨਾਮ ਭੁੱਲਰ ਨੇ ਦੱਸਿਆ ਕਿੰਝ ਪੂਰੀ ਹੋਈ ਰੋਜ਼ ਤੇ ਰੋਜ਼ੀ ਦੀ ਕਾਸਟਿੰਗ, ਵੇਖੋ ਵੀਡੀਓ
Gurnam Bhullar video : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਪੀਟੀਸੀ ਪੰਜਾਬੀ ਨਾਲ ਆਪਣੇ ਇੰਟਰਵਿਊ ਦੇ ਦੌਰਾਨ ਗੁਰਨਾਮ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਦੀ ਕਾਸਟਿੰਗ ਕਿਵੇਂ ਹੋਈ।
ਦੱਸ ਦਈਏ ਕਿ ਗੁਰਨਾਮ ਭੁੱਲਰ ਇੱਕ ਵਾਰ ਫਿਰ ਤੋਂ ਆਪਣੀ ਫਿਲਮ ਪਰਿੰਦਾ ਤੋਂ ਬਾਅਦ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਮਾਹੀਂ ਸ਼ਰਮਾ ਅਤੇ ਹਰਿਆਣਵੀ ਅਦਾਕਾਰਾ ਤੇ ਮਾਡਲ ਪ੍ਰਿਆਂਜਲ ਦਹਿਆ ਵੀ ਨਜ਼ਰ ਆਵੇਗੀ। ਇਹ ਪੂਰੀ ਫਿਲਮ ਇਨ੍ਹਾਂ ਤਿੰਨਾਂ ਦੀ ਕਹਾਣੀ ਉੱਤੇ ਅਧਾਰਿਤ ਹੈ।
ਇਨ੍ਹੀਂ ਦਿਨੀਂ ਗਾਇਕ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਇਸ ਦੌਰਾਨ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਦੀ ਸਟਾਰ ਕਾਸਟ ਪੀਟੀਸੀ ਪੰਜਾਬੀ ਦੇ ਵਿਹੜੇ ਵਿੱਚ ਵੀ ਪਹੁੰਚੀ। ਇਸ ਦੌਰਾਨ ਗੁਰਨਾਮ ਭੁਲਰ ਨੇ ਬਹੁਤ ਹੀ ਦਿਲਚਸਪ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੀ ਟੀਮ ਨੇ ਰੋਜ਼ ਤੇ ਰੋਜ਼ੀ ਦੇ ਕਿਰਦਾਰ ਕਰਨ ਲਈ ਦੋਹਾਂ ਅਭਿਨੇਤਰਿਆਂ ਨੂੰ ਚੁਣਿਆ।
ਗੁਰਨਾਮ ਭੁੱਲਰ ਨੇ ਦੱਸਿਆ ਕਿ ਮਾਹੀਂ ਸ਼ਰਮਾਂ ਨਾਲ ਗੱਲ ਹੋਣ ਉੱਤੇ ਉਨ੍ਹਾਂ ਦਾ ਪਹਿਲਾ ਸਵਾਲ ਸੀ ਕਿ ਤੁਸੀਂ ਇਸ ਗੱਲ ਸ਼ਿਓਰ ਹੋ ਕਿ ਉਹ ਇਹ ਕਿਰਦਾਰ ਨਿਭਾ ਸਕਣਗੇ। ਗੁਲਾਬ ਨੇ ਕਿਹਾ ਕਿ ਮਾਹੀਂ ਨੂੰ ਮਨਾਉਣਾ ਜਿਨ੍ਹਾਂ ਸੌਖਾ ਰਿਹਾ, ਉਨ੍ਹਾਂ ਹੀ ਪ੍ਰਿਆਂਜਲ ਵਾਰੀ ਸਾਨੂੰ ਸੋਚਣਾ ਪਿਆ। ਗੁਰਨਾਮ ਦੇ ਕਈ ਫੋਨ ਕਾਲਸ ਦਾ ਪਹਿਲਾਂ ਪ੍ਰਿਆਂਜਲ ਨੇ ਜਵਾਬ ਨਹੀਂ ਦਿੱਤਾ ਤੇ ਕਈ ਲੋਕਾਂ ਤੋਂ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਪ੍ਰਿਆਂਜਲ ਨੂੰ ਕਈ ਫਿਲਮਾਂ ਦੇ ਆਫਰ ਆਉਂਦੇ ਹਨ ਪਰ ਉਹ ਨਹੀਂ ਕਰਦੇ, ਪਰ ਬਾਅਦ ਵਿੱਚ ਪ੍ਰਿਆਂਜਲ ਨੇ ਜਦੋਂ ਫਿਲਮ ਕਰਨ ਲਈ ਹਾਮੀ ਭਰੀ ਤਾਂ ਪੂਰੀ ਟੀਮ ਖੁਸ਼ ਹੋ ਗਈ ਅਤੇ ਅਸੀਂ ਸਭ ਨੇ ਫਿਲਮ ਨੂੰ ਬਨਾਉਣ ਵਿੱਚ ਕਾਫੀ ਮਿਹਨਤ ਕੀਤੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਫਿਲਮ ਬਹੁਤ ਹੀ ਦਿਲਚਸਪ ਹੈ ਜੋ ਕਿ ਇੱਕ ਮੁੰਡੇ ਦੀ ਕਹਾਣੀ ਨੂੰ ਦਰਸਾਉਂਦਾ ਹੈ ਕਿ ਕਿਵੇਂ ਇੱਕ ਮੁੰਡਾ ਇੱਕ ਡੀਜ਼ੇ ਗਰੁੱਪ ਦੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਤੇ ਉਸ ਨੂੰ ਬਾਅਦ ਵਿੱਚ ਕਿਸੇ ਹੋਰ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਆਖਿਰ ਕੀ ਹੋਵੇਗੀ ਰੋਜ਼ ,ਰੋਜ਼ੀ ਤੇ ਗੁਲਾਬ ਦੀ ਲਵ ਸਟੋਰੀ ਇਹ ਤਾਂ ਫਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਹ ਫਿਲਮ 24 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
- PTC PUNJABI