ਸੋਸ਼ਲ ਮੀਡੀਆ 'ਤੇ ਛਾਇਆ ਫਿਲਮ 'Rose Rozy Te Gulab' ਦਾ ਟ੍ਰੇਲਰ, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
Film Rose Rozy Te Gulab trailer : ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਇਨ੍ਹੀਂ ਦਿਨੀਂ ਆਪਣੀ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਤੇ ਇਹ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।
ਦੱਸ ਦਈਏ ਕਿ ਗੁਰਨਾਮ ਭੁੱਲਰ ਆਪਣੀ ਚੰਗੀ ਗਾਇਕੀ ਦੇ ਨਾਲ-ਨਾਲ ਚੰਗੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਜਲਦ ਹੀ ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਫਿਲਮ ਮੇਕਰਸ ਨੇ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਹੈ ਜੋ ਕਿ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ।
ਗੁਰਨਾਮ ਭੁੱਲਰ ਲਗਾਤਾਰ ਆਪਣੀ ਟੀਮ ਨਾਲ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਗਾਇਕ ਲਗਾਤਾਰ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।
ਇਸ ਫਿਲਮ ਦੇ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਇਹ ਬਹੁਤ ਹੀ ਦਿਲਚਸਪ ਹੈ ਜੋ ਕਿ ਇੱਕ ਮੁੰਡੇ ਦੀ ਕਹਾਣੀ ਨੂੰ ਦਰਸਾਉਂਦਾ ਹੈ ਕਿ ਕਿਵੇਂ ਇੱਕ ਮੁੰਡਾ ਇੱਕ ਡੀਜ਼ੇ ਗਰੁੱਪ ਦੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਤੇ ਉਸ ਨੂੰ ਬਾਅਦ ਵਿੱਚ ਕਿਸੇ ਹੋਰ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਆਖਿਰ ਕੀ ਹੋਵੇਗੀ ਰੋਜ਼ ,ਰੋਜ਼ੀ ਤੇ ਗੁਲਾਬ ਦੀ ਲਵ ਸਟੋਰੀ ਇਹ ਤਾਂ ਫਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਗੁਰਨਾਮ ਭੱਲਰ ਦੇ ਨਾਲ-ਨਾਲ ਮਾਂਹੀ ਸ਼ਰਮਾ ਅਤੇ ਹਰਿਆਣਵੀ ਅਦਾਕਾਰਾ ਤੇ ਮਾਡਲ ਪ੍ਰਿਆਂਜਲ ਦਹਿਆ ਵੀ ਨਜ਼ਰ ਆਉਣਗੇ। ਇਹ ਪੂਰੀ ਫਿਲਮ ਇਨ੍ਹਾਂ ਤਿੰਨਾਂ ਦੀ ਕਹਾਣੀ ਉੱਤੇ ਅਧਾਰਿਤ ਹੈ।
ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਫਰੀਦਕੋਟ ਤੋਂ ਭਰਿਆ ਨਾਮਜ਼ਦਗੀ ਪੱਤਰ, ਇਹ ਪੰਜਾਬੀ ਅਦਾਕਾਰ ਕਰ ਰਹੇ ਨੇ ਸਮਰਥਨ
ਫੈਨਜ਼ ਗੁਰਨਾਮ ਭੁੱਲਰ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਦੇ ਨੇੜੇ ਆਉਣ ਨਾਲ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹਾਲ ਹੀ 'ਚ ਇਸ ਫਿਲਮ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ , ਇਹ ਫਿਲਮ 24 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
- PTC PUNJABI