Gurdas Maan: ਗੁਰਦਾਸ ਮਾਨ ਨੇ ਪਤਨੀ ਮਨਜੀਤ ਮਾਨ ਨਾਲ ਦੇਖੀ ਫਿਲਮ 'ਮੌਜਾਂ ਹੀ ਮੌਜਾਂ', ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋਂ ਦੀ ਕੀਤੀ ਰੱਜ ਕੇ ਤਾਰੀਫ

ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਆਪਣੀ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਸੁਰਖੀਆਂ ਹਨ। ਇਹ ਫਿਲਮ ਅੱਜ ਵਿਸ਼ਵ ਪੱਧਰ 'ਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕ ਇਸ ਫਿਲਮ ਦਾ ਆਨੰਦ ਮਾਣ ਰਹੇ ਹਨ। ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਆਪਣੀ ਪਤਨੀ ਮਨਜੀਤ ਮਾਨ ਨਾਲ ਇਸ ਫਿਲਮ ਨੂੰ ਵੇਖਣ ਪਹੁੰਚੇ ਤੇ ਉਨ੍ਹਾਂ ਨੇ ਫਿਲਮ ਦੀ ਸਟਾਰ ਕਾਸਟ ਸਣੇ ਮੇਕਰਸ ਦੀ ਜਮ ਕੇ ਤਾਰੀਫ ਕੀਤੀ।

Reported by: PTC Punjabi Desk | Edited by: Pushp Raj  |  October 20th 2023 05:51 PM |  Updated: October 21st 2023 11:53 AM

Gurdas Maan: ਗੁਰਦਾਸ ਮਾਨ ਨੇ ਪਤਨੀ ਮਨਜੀਤ ਮਾਨ ਨਾਲ ਦੇਖੀ ਫਿਲਮ 'ਮੌਜਾਂ ਹੀ ਮੌਜਾਂ', ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋਂ ਦੀ ਕੀਤੀ ਰੱਜ ਕੇ ਤਾਰੀਫ

Gurdas Mann Praises Gippy Grewal: ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਆਪਣੀ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਸੁਰਖੀਆਂ ਹਨ। ਇਹ ਫਿਲਮ ਅੱਜ ਵਿਸ਼ਵ ਪੱਧਰ 'ਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕ ਇਸ ਫਿਲਮ ਦਾ ਆਨੰਦ ਮਾਣ ਰਹੇ ਹਨ। ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਆਪਣੀ ਪਤਨੀ ਨਾਲ ਇਸ ਫਿਲਮ ਨੂੰ ਵੇਖਣ ਪਹੁੰਚੇ ਤੇ ਉਨ੍ਹਾਂ ਨੇ ਫਿਲਮ ਦੀ ਸਟਾਰ ਕਾਸਟ ਸਣੇ ਮੇਕਰਸ ਦੀ ਜਮ ਕੇ ਤਾਰੀਫ ਕੀਤੀ।

ਦੱਸ ਦਈਏ ਕਿ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਤਨੁ ਗਰੇਵਾਲ ਸਟਾਰਰ ਫਿਲਮ 'ਮੌਜਾਂ ਹੀ ਮੌਜਾਂ' ਅੱਜ ਯਾਨਿ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਹਰ ਕੋਈ ਇਸ ਫਿਲਮ ਨੂੰ ਦੇਖ ਕੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਸਣੇ ਫਿਲਮ ਦੀ ਪੂਰੀ ਟੀਮ ਦੀਆਂ ਖੂਬ ਤਾਰੀਫਾਂ ਕਰ ਰਿਹਾ ਹੈ।

ਹੁਣ ਇਸ ਲੜੀ 'ਚ ਪੰਜਾਬ ਦੇ ਲੈਜੇਂਡ ਸਿੰਗਰ ਗੁਰਦਾਸ ਮਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਗੁਰਦਾਸ ਮਾਨ ਹਾਲ ਹੀ 'ਚ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰੀਮੀਅਰ 'ਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਆਪਣੀ ਪਤਨੀ ਮਨਜੀਤ ਮਾਨ ਦੇ ਨਾਲ ਇਹ ਫਿਲਮ ਦੇਖੀ। ਇਸ ਤੋਂ ਬਾਅਦ ਗੁਰਦਾਸ ਮਾਨ ਮੀਡੀਆ ਦੇ ਰੂ-ਬ-ਰੂ ਹੋਏ।

ਹੋਰ ਪੜ੍ਹੋ: Sunny Deol: ਸੰਨੀ ਦਿਓਲ ਨੇ ਆਪਣੇ ਜਨਮਦਿਨ 'ਤੇ ਕੱਟਿਆ 525 ਕਰੋੜ ਰੁਪਏ ਦਾ ਸਪੈਸ਼ਲ ਕੇਕ, ਵੇਖੋ ਵੀਡੀਓ

ਉਨ੍ਹਾਂ ਨੇ ਫਿਲਮ ਦੀ ਅਤੇ ਫਿਲਮ ਦੀ ਸਟਾਰ ਕਾਸਟ ਦੀ ਰੱਜ ਕੇ ਤਾਰੀਫ ਕੀਤੀ। ਗੁਰਦਾਸ ਮਾਨ ਨੇ ਕਿਹਾ, 'ਮੈਂ ਇਸ ਫਿਲਮ ਦੀ ਜਿੰਨੀਂ ਤਾਰੀਫ ਕਰਾਂ ਘੱਟ ਹੈ। ਫਿਲਮ ਪਹਿਲਾਂ ਪਹਿਲਾਂ ਬਹੁਤ ਹਸਾਉਂਦੀ ਹੈ, ਪਰ ਅਖੀਰ 'ਚ ਤੁਹਾਨੂੰ ਰੁਆ ਕੇ ਛੱਡਦੀ ਹੈ। ਇਸ ਫਿਲਮ 'ਚ ਕਾਮੇਡੀ ਦੇ ਰੂਪ 'ਚ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਹੈ। ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ।'

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network