ਗੁਰਦਾਸ ਮਾਨ ਨੇ ਖਰੀਦੀ ਨਵੀਂ ਕਾਰ, ਤਸਵੀਰਾਂ ਹੋ ਰਹੀਆਂ ਵਾਇਰਲ, ਫੈਨਸ ਨੇ ਦਿੱਤੀ ਵਧਾਈ

ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰੇ ਹਨ ।ਜਿਨ੍ਹਾਂ ਨੇ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ ਸਰੋਤਿਆਂ ਦਾ ਹਮੇਸ਼ਾ ਦਿਲ ਜਿੱਤਿਆ ਹੈ।ਗੁਰਦਾਸ ਮਾਨ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ ।

Reported by: PTC Punjabi Desk | Edited by: Shaminder  |  April 06th 2024 04:17 PM |  Updated: April 06th 2024 04:17 PM

ਗੁਰਦਾਸ ਮਾਨ ਨੇ ਖਰੀਦੀ ਨਵੀਂ ਕਾਰ, ਤਸਵੀਰਾਂ ਹੋ ਰਹੀਆਂ ਵਾਇਰਲ, ਫੈਨਸ ਨੇ ਦਿੱਤੀ ਵਧਾਈ

  ਗਾਇਕ ਗੁਰਦਾਸ ਮਾਨ (Gurdas Maan) ਨੇ ਨਵੀਂ ਕਾਰ ਖਰੀਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਇੱਕ ਸ਼ਖਸ ਗੁਰਦਾਸ ਮਾਨ ਨੂੰ ਗੱਡੀ ਦੀ ਚਾਬੀ ਸੌਂਪ ਰਿਹਾ ਹੈ ਅਤੇ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕਰ ਰਿਹਾ ਹੈ।ਇਹ ਤਸਵੀਰਾਂ ਜਿਉਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਫੈਨਸ ਦੇ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗਾਇਕ ਦੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਸ਼ਿਖਰ ਧਵਨ ਅਤੇ ਅਰਸ਼ਦੀਪ ਨੇ ‘ਸਾਗਰ ਦੀ ਵਹੁਟੀ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ

ਇਹਨਾਂ ਤਸਵੀਰਾਂ ਨੂੰ ਗੁਰਦਾਸ ਮਾਨ ਡਾਇਰੈਕਟ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਗੁਰਦਾਸ ਮਾਨ ਦੇ ਨਾਲ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਵੀ ਨਜ਼ਰ ਆ ਰਹੇ ਹਨ । 

ਗੁਰਦਾਸ ਮਾਨ ਦਾ ਵਰਕ ਫ੍ਰੰਟ 

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਦੇ ਵਜੋਂ ਜਾਣੇ ਜਾਂਦੇ ਗੁਰਦਾਸ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣ ਦੀ ਕੋਸ਼ਿਸ਼ ਇਨ੍ਹਾਂ ਗੀਤਾਂ ਦੇ ਜ਼ਰੀਏ ਕੀਤੀ ਹੈ। ਭਾਵੇਂ ਉਹ ਰੋਟੀ ਗੀਤ ਹੋਵੇ ਜਾਂ ਫਿਰ ਭਾਵੇਂ ਬੂਟ ਪਾਲਸ਼ਾਂ ਗੀਤ ਹੋਵੇ, ਲੱਖ ਪ੍ਰਦੇਸੀ ਹੋਈਏ, ਕੀ ਬਣੂੰ ਦੁਨੀਆ ਦਾ ਸਣੇ ਕਈ ਹਿੱਟ ਗੀਤ ਗਾਏ ਹਨ । ਬੂਟ ਪਾਲਸ਼ਾ ਕਰੀਏ ਗੀਤ ‘ਚ ਉਨ੍ਹਾਂ ਨੇ ਹੱਕ ਹਲਾਲ ਦੀ ਰੋਜ਼ੀ ਰੋਟੀ ਕਮਾਉਣ ‘ਤੇ ਜ਼ੋਰ ਦਿੱਤਾ ਜਦੋਂਕਿ ਲੱਖ ਪ੍ਰਦੇਸੀ ਹੋਈਏ ਗੀਤ ‘ਚ ਉਨ੍ਹਾਂ ਨੇ ਆਪਣੇ ਵਤਨ ਦੇ ਨਾਲ ਪਿਆਰ ਦੀ ਗੱਲ ਕੀਤੀ ਹੈ।  

ਫ਼ਿਲਮਾਂ ‘ਚ ਵੀ ਕੀਤਾ ਕੰਮ 

ਗੁਰਦਾਸ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਉੱਚਾ ਦਰ ਬਾਬੇ ਨਾਨਕ ਦਾ, ਵਾਰਿਸ ਸ਼ਾਹ ਇਸ਼ਕ ਦਾ ਵਾਰਿਸ, ਨਨਕਾਣਾ, ਸੁਖਮਣ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦਿਖਾਈ ਹੈ।

 

‘ਸਾਗਰ ਦੀ ਵਹੁੁਟੀ’ ਗੀਤ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਹੁਣ ਤੱਕ ਲੱਖਾਂ ਰੀਲਸ ਇਸ ਗੀਤ ‘ਤੇ ਬਣ ਚੁੱਕੀਆਂ ਹਨ ।ਹੁਣ ਕ੍ਰਿਕੇਟਰ ਅਰਸ਼ਦੀਪ ਅਤੇ ਸ਼ਿਖਰ ਧਵਨ ਨੇ ਵੀ ਇਸ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network