ਗੁਲਾਬ ਸਿੱਧੂ ਨੇ ਲੋੜਵੰਦ ਲੋਕਾਂ ਨੂੰ ਕੇਕ ਵੰਡ ਕੇ ਮਨਾਇਆ ਆਪਣਾ ਜਨਮਦਿਨ, ਫੈਨਜ਼ ਕਰ ਰਹੇ ਨੇ ਤਰੀਫਾਂ
Gulab Sidhu viral video : ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਕਸਰ ਹੀ ਆਪਣੇ ਗੀਤਾਂ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗੁਲਾਬ ਸਿੱਧੂ ਨੇ ਬੇਹੱਦ ਅਨੋਖੇ ਅੰਦਾਜ਼ ਵਿੱਚ ਆਪਣਾ ਜਨਮਦਿਨ ਮਨਾਇਆ ਜਿਸ ਦੀ ਵੀਡੀਓ ਉਨ੍ਹਾਂ ਨੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਗਾਇਕ ਗੁਲਾਬ ਸਿੱਧੂ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਰਅਸਲ ਗੁਲਾਬ ਸਿੱਧੂ ਨੇ ਬੀਤੇ ਦਿਨੀਂ ਬੇਹੱਦ ਖਾਸ ਅੰਦਾਜ਼ ਵਿੱਚ ਆਪਣਾ ਜਨਮਦਿਨ ਮਨਾਇਆ ਜਿਸ ਦੀਆਂ ਕੁਝ ਝਲਕਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਹਨ।
ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਵੀਡੀਓਜ਼ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਲਾਬ ਸਿੱਧੂ ਆਪਣੇ ਜਨਮਦਿਨ ਦੇ ਮੌਕੇ ਉੱਤੇ ਆਪਣੇ ਪਿੰਡ ਦੇ ਖੇਤਾਂ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਲੋੜਵੰਦ ਲੋਕਾਂ ਨੂੰ ਪੇਸਟ੍ਰੀਆਂ , ਕੇਕ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੰਡਦੇ ਨਜ਼ਰ ਆਏ।
ਗੁਲਾਬ ਸਿੱਧੂ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਗੁਲਾਬ ਸਿੱਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ ਕਿ ਉਨ੍ਹਾਂ ਨੇ ਫਿਜ਼ੂਲਖਰਚਾ ਨਾਂ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਹੈ।
ਹੋਰ ਪੜ੍ਹੋ : Kanjak Pujan Bhog: ਜਾਣੋ ਕਿਉਂ ਕੰਜਕਾਂ ਪੂਜਨ ਲਈ ਅਸ਼ਟਮੀ ਤੇ ਨਵਮੀ ਨੂੰ ਬਣਾਇਆ ਜਾਂਦਾ ਹੈ ਚਨੇ, ਪੂਰੀ ਤੇ ਹਲਵਾ
ਗੁਲਾਬ ਸਿੱਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਆਪਣਾ ਪਹਿਲਾ ਗੀਤ 'ਬਾਈ-ਬਈ' ਰਿਲੀਜ਼ ਕੀਤਾ ਸੀ ਜੋ ਕਿ ਬਹੁਤ ਮਸ਼ਹੂਰ ਹੋਇਆ ਹੈ। ਗੁਲਾਬ ਸਿੱਧੂ ਇਸ ਤੋਂ ਪਹਿਲਾਂ ਅਪਣੇ ਗੀਤਾਂ ਜਿਵੇਂ ਪਾਰਲੇ ਜੀ, ਪਰਖੇ ਬਗੈਰ, ਇਨਅਫ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ। ਇਹਨਾਂ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ।
- PTC PUNJABI