ਗ੍ਰੇਟ ਖਲੀ ਦੇ ਘਰ ਪੁੱਤਰ ਨੇ ਲਿਆ ਜਨਮ, ਘਰ ‘ਚ ਖੁਸ਼ੀ ਦਾ ਮਹੌਲ, ਰੈਸਲਿੰਗ ‘ਚ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ‘ਚ ਖਲੀ ਕਰਦੇ ਸਨ ਨੌਕਰੀ

ਗ੍ਰੇਟੀ ਖਲੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Reported by: PTC Punjabi Desk | Edited by: Shaminder  |  November 17th 2023 01:40 PM |  Updated: November 17th 2023 03:07 PM

ਗ੍ਰੇਟ ਖਲੀ ਦੇ ਘਰ ਪੁੱਤਰ ਨੇ ਲਿਆ ਜਨਮ, ਘਰ ‘ਚ ਖੁਸ਼ੀ ਦਾ ਮਹੌਲ, ਰੈਸਲਿੰਗ ‘ਚ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ‘ਚ ਖਲੀ ਕਰਦੇ ਸਨ ਨੌਕਰੀ

ਗ੍ਰੇਟੀ ਖਲੀ (Great Khali)ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਖਲੀ ਦਾ ਇੱਕ ਵੀਡੀਓ ਹਰਫ ਟੀਵੀ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਉਹ ਆਪਣੇ ਨਵ-ਜਨਮੇ ਬੇਟੇ ਦੇ ਨਾਲ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖਲੀ ਕਦੇ ਆਪਣੇ ਬੇਟੇ ਦੇ ਚਿਹਰੇ ਵੱਲ ਵੇਖਦੇ ਹਨ ਅਤੇ ਉਸ ਨੂੰ ਆਪਣੇ ਸੀਨੇ ਦੇ ਨਾਲ ਲਗਾਉਂਦੇ ਹਨ ।  

ਘਰ ‘ਚ ਖੁਸ਼ੀ ਦਾ ਮਹੌਲ

ਪੁੱਤਰ ਦੇ ਜਨਮ ਤੋਂ ਬਾਅਦ ਗ੍ਰੇਟ ਖਲੀ ਦੇ ਘਰ ਖੁਸ਼ੀ ਦਾ ਮਹੌਲ ਹੈ। ਗ੍ਰੇਟ ਖਲੀ ਦਾ ਵਿਆਹ 2002 ‘ਚ ਜਲੰਧਰ ਨਿਵਾਸੀ ਹਰਵਿੰਦਰ ਕੌਰ ਦੇ ਨਾਲ ਹੋਇਆ ਸੀ । ਪੇਸ਼ੇਵਰ ਕੁਸ਼ਤੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਗ੍ਰੇਟ ਖਲੀ ਪੰਜਾਬ ਪੁਲਿਸ ‘ਚ ਬਤੌਰ ਅਧਿਕਾਰੀ ਕੰਮ ਕਰਦੇ ਸਨ ।

ਖਲੀ ਚਾਰ ਹਾਲੀਵੁੱਡ ਅਤੇ ਦੋ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਖਲੀ ਹੋਰੀਂ ਸੱਤ ਭੈਣ ਭਰਾ ਹਨ। ਉਨ੍ਹਾਂ ਦਾ ਜਨਮ ਹਿੰਦੂ ਰਾਜਪੂਤ ਪਰਿਵਾਰ ‘ਚ ਹੋਇਆ ਸੀ ।ਉਨ੍ਹਾਂ ਦਾ ਕੱਦ ਸੱਤ ਫੁੱਟ ਇੱਕ ਇੰਚ ਹੈ । ਜਦੋਂਕਿ ਵਜ਼ਨ  180 ਕਿਲੋਗ੍ਰਾਮ ਹੈ ।ਖਲੀ ਨੂੰ 20 ਨੰਬਰ ਦੀ ਜੁੱਤੀਆਂ ਮੇਚ ਆਉਂਦੀਆਂ ਹਨ । ਆਮ ਇਨਸਾਨ ਦੀ ਤੁਲਨਾ ‘ਚ ਉਸ ਦੇ ਹੱਥ ਦੀ ਚੌੜਾਈ ਖਲੀ ਦੀਆਂ ਦੋ ਉਂਗਲਾਂ ਦੇ ਬਰਾਬਰ ਹੈ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network