Amrinder Gill:ਅਮਰਿੰਦਰ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ, ਫੈਨਜ਼ ਗਾਇਕ ਦੀ ਮਿਊਜ਼ਿਕ ਕੰਪਨੀ ਦਾ ਇੰਝ ਬਣ ਸਕਦੇ ਹਨ ਹਿੱਸਾ
Amrinder Gill: ਮਸ਼ਹੂਰ ਪੰਜਾਬੀ ਗਾਇਕ ਅਮਰਿੰਦਰ ਗਿੱਲ ਆਪਣੀ ਸੁਰੀਲੀ ਆਵਾਜ਼ ਤੇ ਚੰਗੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਮਰਿੰਦਰ ਗਿੱਲ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਹਨ। ਹਾਲ ਹੀ ਵਿੱਚ ਗਾਇਕ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜੋ ਕਿ ਉਨ੍ਹਾਂ ਦੇ ਫੈਨਜ਼ ਲਈ ਬਹੁਤ ਵੱਡੀ ਖੁਸ਼ਖਬਰੀ ਹੈ, ਇਹ ਖੁਸ਼ਖਬਰੀ ਕੀ ਹੈ ਆਓ ਜਾਣਦੇ ਹਾਂ।
ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਅਮਰਿੰਦਰ ਗਿੱਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਗਾਇਕ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖਣ ਮਗਰੋਂ ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹੋ ਗਏ ਹਨ।
ਦਰਅਸ ਗਾਇਕ ਨੇ ਆਪਣੇ ਫੈਨਜ਼ ਨੂੰ ਖ਼ੁਦ ਨਾਲ ਜੁੜਨ ਦਾ ਡਾਇਰੈਕਟ ਮੌਕਾ ਦਿੱਤਾ ਹੈ। ਜੀ ਹਾਂ ਗਾਇਕ ਦੇ ਫੈਨਜ਼ ਉਨ੍ਹਾਂ ਨਾਲ ਜੁੜ ਸਕਦੇ ਹਨ। ਕਿਉਂਕਿ ਗਾਇਕ ਅਮਰਿੰਦਰ ਗਿੱਲ ਆਪਣੀ ਮਿਊਜ਼ਿਕ ਕੰਪਨੀ ਲਈ ਫਰੈਸ਼ ਟੈਲੇਂਟ ਦੀ ਤਲਾਸ਼ ਕਰ ਰਹੇ ਹਨ।
ਅਮਰਿੰਦਰ ਗਿੱਲ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਰਾਹੀਂ ਉਨ੍ਹਾਂ ਨੇ ਆਪਣੇ ਫੈਨਜ਼ ਲਈ ਖਾਸ ਪੇਸ਼ਕਸ਼ ਕੀਤੀ ਹੈ। ਜੀ ਹਾਂ, ਕਲਾਕਾਰ ਆਪਣੀ ਮਿਊਜ਼ਿਕ ਕੰਪਨੀ 'ਰਿਦਮ ਬੁਆਏਜ਼' ਲਈ ਗੀਤਕਾਰ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਲੇਖਕਾਂ ਤੇ ਗੀਤਕਾਰਾਂ ਨੂੰ ਖਾਸ ਮੌਕਾ ਦਿੱਤਾ ਹੈ, ਜੋ ਪੰਜਾਬੀ ਇੰਡਸਟਰੀ 'ਚ ਨਾਮ ਕਮਾਉਣਾ ਚਾਹੁੰਦੇ ਹਨ।
ਅਮਰਿੰਦਰ ਗਿੱਲ ਨੇ ਪੋਸਟ ਸਾਂਝੀ ਕਰ ਕਿਹਾ, 'ਅਸੀਂ ਆਪਣੀ ਮਿਊਜ਼ਿਕ ਕੰਪਨੀ ਲਈ ਨਵੇਂ ਗੀਤਕਾਰਾਂ ਦੀ ਤਲਾਸ਼ ਵਿੱਚ ਹਾਂ, ਜੇ ਤੁਸੀਂ ਕਿਸੇ ਅਜਿਹੇ ਇਨਸਾਨ ਨੂੰ ਜਾਣਦੇ ਹੋ ਜੋ ਖੂਬਸੂਰਤ ਗੀਤ ਲਿਖਦਾ ਹੈ ਤਾਂ ਉੇਸ ਨਾਲ ਇਹ ਪੋਸਟ ਜ਼ਰੂਰ ਸਾਂਝੀ ਕਰੋ।
ਅਮਰਿੰਦਰ ਗਿੱਲ ਨੇ ਅੱਗੇ ਲਿਖਦੇ ਹੋਏ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਅਸੀਂ ਨਵੀਆਂ ਧੁਨਾਂ ਲੈਕੇ ਆਵਾਂਗੇ, ਜਿਨ੍ਹਾਂ 'ਤੇ ਗੀਤ ਲਿਖਣ ਲਈ ਨਵੇਂ ਟੈਲੇਂਟ ਲੱਭ ਰਹੇ ਹਾਂ। ਅਸੀਂ ਬੈਸਟ ਗੀਤਕਾਰਾਂ ਨੂੰ ਚੁਣਾਂਗੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਰਿਲੀਜ਼ ਕਰਾਂਗੇ। ਘਬਰਾਉਣ ਦੀ ਲੋੜ ਨਹੀਂ। ਤੁਸੀਂ ਕਿਸੇ ਵੀ ਥੀਮ 'ਤੇ ਲਿਖਦੇ ਹੋ, ਤੁਹਾਡਾ ਟੈਲੇਂਟ ਸਾਡੇ ਕੰਮ ਆ ਸਕਦਾ ਹੈ। ਬੱਸ ਸ਼ਰਤ ਇਹ ਹੈ ਕਿ ਤੁਹਾਡੇ ਗੀਤ ਦੇ ਬੋਲ ਗਾਣੇ ਦੀ ਧੁਨ ਨਾਲ ਮੇਲ ਖਾ ਜਾਣ। ਤਾਂ ਜਲਦੀ ਸਾਡੇ ਨਾਲ ਇਸ ਈਮੇਲ (lyrics@rhythmboyz.com) ਰਾਹੀਂ ਸੰਪਰਕ ਕਰੋ।'
ਹੋਰ ਪੜ੍ਹੋ: Amrit Maan: ਪੰਜਾਬੀ ਗਾਇਕ ਅਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰ ਹੋਏ ਭਾਵੁਕ, ਗਾਇਕ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿ ਅਮਰਿੰਦਰ ਗਿੱਲ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਵਿੱਚ ਨਾਮ ਕਮਾਇਆ ਹੈ। ਉਹ ਹੁਣ ਤੱਕ ਕਈ ਹਿੱਟ ਗੀਤ ਤੇ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
- PTC PUNJABI