ਗੋਲਡੀ ਬਰਾੜ ਦੇ ਕਤਲ ਦੀ ਖ਼ਬਰ ਸੱਚ ਹੈ ਜਾਂ ਝੂਠ, ਅਮਰੀਕੀ ਪੁਲਿਸ ਨੇ ਦੱਸੀ ਸੱਚਾਈ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਖ ਮੁਲਜ਼ਮ ਗੋਲਡੀ ਬਰਾੜ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਵਿੱਚ ਗੋਲਡੀ ਬਰਾੜ ਦਾ ਕਤਲ ਕਰ ਦਿੱਤਾ ਗਿਆ ਹੈ, ਪਰ ਅਮਰੀਕੀ ਪੁਲਿਸ ਨੇ ਗੋਲਡੀ ਦੀ ਮੌਤ ਦੀ ਸੱਚਾਈ ਦੱਸੀ ਹੈ।

Reported by: PTC Punjabi Desk | Edited by: Pushp Raj  |  May 02nd 2024 12:44 PM |  Updated: May 02nd 2024 01:13 PM

ਗੋਲਡੀ ਬਰਾੜ ਦੇ ਕਤਲ ਦੀ ਖ਼ਬਰ ਸੱਚ ਹੈ ਜਾਂ ਝੂਠ, ਅਮਰੀਕੀ ਪੁਲਿਸ ਨੇ ਦੱਸੀ ਸੱਚਾਈ

Goldy Brar death news: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਖ ਮੁਲਜ਼ਮ ਗੋਲਡੀ ਬਰਾੜ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਵਿੱਚ ਗੋਲਡੀ ਬਰਾੜ ਦਾ ਕਤਲ ਕਰ ਦਿੱਤਾ ਗਿਆ ਹੈ, ਪਰ ਅਮਰੀਕੀ ਪੁਲਿਸ ਨੇ ਗੋਲਡੀ ਦੀ ਮੌਤ ਦੀ ਸੱਚਾਈ ਦੱਸੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਇਹ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਦੇ ਕੈਲੀਫੌਰਨੀਆਂ ਸ਼ਹਿਰ ਵਿੱਚ ਗੋਲਾਬਾਰੀ ਦੇ ਦੌਰਾਨ ਗੋਲਡੀ ਬਰਾੜ ਦੀ ਮੌਤ ਹੋ ਗਈ ਹੈ। ਹੁਣ ਅਮਰੀਕੀ ਪੁਲਿਸ ਗੋਲਡੀ ਬਰਾੜ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। 

ਅਮਰੀਕੀ ਪੁਲਿਸ ਦੇ ਮੁਤਾਬਕ ਅਮਰੀਕਾ ਦੇ ਕੈਲੀਫੌਰਨੀਆਂ ਸ਼ਹਿਰ ਵਿੱਚ ਹੋਈ ਗੋਲਾਬਾਰੀ ਦੇ ਦੌਰਾਨ ਇੱਕ ਅਫਰੀਕੀ ਸ਼ਖਸ ਦੀ ਮੌਤ ਹੋਈ ਹੈ। ਉਹ ਗੋਲਡੀ ਬਰਾੜ ਵਰਗਾ ਦਿਖਦਾ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਘਟਨਾ ਉਸ ਸਮੇਂ ਉੱਥੇ ਮੌਕੇ ਉੱਤੇ ਮੌਜੂਦ ਇੱਕ ਪੰਜਾਬੀ ਸ਼ਖਸ ਨੇ ਗੋਲਡੀ ਬਰਾੜ ਦੇ ਕਤਲ ਦੀ ਅਫਵਾਹ ਫੈਲਾ ਦਿੱਤੀ। 

ਕੁਝ ਮੀਡੀਆ ਰਿਪੋਰਟਸ ਵੱਲੋਂ ਗੋਲਡੀ ਬਰਾੜ ਦੀ ਮੌਤ ਦਾ ਦਾਅਵਾ ਕੀਤਾ ਗਿਆ ਸੀ। ਇਨ੍ਹਾਂ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੰਗਲਵਾਰ ਸ਼ਾਮ ਨੂੰ ਇੱਕ ਗੋਲਾਬਰੀ ਦੀ ਘਟਨਾ ਦੇ ਦੌਰਾਨ ਗੋਲਡੀ ਬਰਾੜ ਦੀ ਮੌਤ ਹੋ ਗਈ ਹੈ। ਹਾਲਾਂਕਿ ਹੁਣ ਕੈਲੀਫੋਰਨੀਆ ਪੁਲਿਸ ਨੇ ਇਸ ਦਾ ਖੰਡਨ ਕਰਦਿਆਂ ਇਸ ਖਬਰ ਨੂੰ ਝੂਠਾ ਦੱਸਿਆ ਹੈ ਤੇ ਦੱਸਿਆ ਹੈ ਕਿ ਮ੍ਰਿਤਕ ਕੋਈ ਹੋਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਨਲਾਈਨ ਮੇਲ ਜਾਂ ਕਿਸੇ ਹੋਰ ਤਰ੍ਹਾਂ ਇਹ ਕਹਿਣਾ ਚਾਹੁੰਦੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ 'ਗੋਲਡੀ ਬਰਾੜ ' ਹੈ ਤਾਂ ਅਸੀਂ ਇਹ ਪੁਸ਼ਟੀ ਕਰਦੇ ਹਾਂ ਇਹ ਖ਼ਬਰ ਸੱਚ ਨਹੀਂ ਹੈ ਤੇ ਇਹ ਪੂਰੀ ਤਰ੍ਹਾਂ ਝੂਠੀ ਅਫਵਾਹ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਲਤ ਕੇਸ ਦੇ 27 ਮੁਲਜ਼ਮਾਂ ਖਿਲਾਫ ਹੋਈ ਕਾਰਵਾਈ, ਬਾਪੂ ਬਲਕੌਰ ਸਿੰਘ ਨੇ ਕਿਹਾ, 'ਹੁਣ ਮਿਲਿਆ ਕੁਝ ਸਕੂਨ'

ਦੱਸ ਦਈਏ ਕਿ ਗੋਲਡੀ ਬਰਾੜ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਦੱਸਿਆ ਗਿਆ ਸੀ ਅਤੇ  ਭਾਰਤ ਸਰਕਾਰ ਵੱਲੋਂ ਉਸ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ। ਜਿਸ ਮਗਰੋਂ ਉਹ ਕੈਨੇਡਾ ਤੋਂ ਭੱਜ ਕੇ ਅਮਰੀਕਾ ਵਿੱਚ ਲੁੱਕ ਗਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network