ਗੋਲਡਨ ਸਟਾਰ ਮਲਕੀਤ ਸਿੰਘ ਨੇ ਲੰਡਨ ਦੇ ਵੋਮੈਡ ਫੈਸਟੀਵਲ ‘ਚ ਕੀਤਾ ਪਰਫਾਰਮ, ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ
ਗੋਲਡਨ ਸਟਾਰ ਮਲਕੀਤ ਸਿੰਘ (Golden Star Malkit Singh) ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਸ਼ਾਨਦਾਰ ਗਾਇਕੀ ਦੀ ਬਦੌਲਤ ਉਨ੍ਹਾਂ ਨੂੰ ਕਈ ਅਵਾਰਡ ਵੀ ਮਿਲੇ ਹਨ । ਬੀਤੇ ਦਿਨ ਮਲਕੀਤ ਸਿੰਘ ਨੇ ਲੰਡਨ ਦੇ ਵੁਮੈਡ ਮੇਲੇ ਦੌਰਾਨ ਪਰਫਾਰਮ ਕੀਤਾ ।ਖ਼ਾਸ ਗੱਲ ਇਹ ਸੀ ਕਿ ਇਸ ਮੇਲੇ ‘ਚ ਜ਼ਿਆਦਾ ਗਿਣਤੀ ਗੋਰਿਆਂ ਦੀ ਸੀ ।
ਹੋਰ ਪੜ੍ਹੋ : ਪੂਰੀ ਦੁਨੀਆ ‘ਚ ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ‘ਚ ਐੱਨਆਈਏ ਨੇ ਕੀਤੀ ਰੇਡ
ਮਲਕੀਤ ਸਿੰਘ ਦੇ ਗੀਤਾਂ ‘ਤੇ ਗੋਰੇ ਵੀ ਨੱਚੇ
ਵੋਮੈਡ ਮੇਲਾ ਲੰਡਨ ਦੇ ਪ੍ਰਸਿੱਧ ਮੇਲਿਆਂ ਚੋਂ ਇੱਕ ਹੈ ਅਤੇ ਮਲਕੀਤ ਸਿੰਘ ਇਸ ਮੇਲੇ ‘ਚ ਪਰਫਾਰਮ ਕਰਨ ਵਾਲੇ ਇਕਲੌਤੇ ਏਸ਼ੀਆਈ ਹਨ। ਮੇਲੇ ‘ਚ 40 ਹਜ਼ਾਰ ਤੋਂ ਜ਼ਿਆਦਾ ਲੋਕ ਪਹੁੰਚੇ ਸਨ । ਗੋਰੇ ਵੀ ਮਲਕੀਤ ਸਿੰਘ ਦੇ ਗੀਤਾਂ ‘ਤੇ ਝੂਮਦੇ ਹੋਏ ਨਜ਼ਰ ਆਏ ।
ਮਲਕੀਤ ਸਿੰਘ ਨੇ ਦਿੱਤੇ ਕਈ ਹਿੱਟ ਗੀਤ
ਮਲਕੀਤ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦੀ ਇੱਥੇ ਗੱਲ ਕਰਾਂਗੇ । ਜਿਸ ‘ਚ ‘ਗੁੜ ਨਾਲੋਂ ਇਸ਼ਕ ਮਿੱਠਾ’, ‘ਤੂਤਕ ਤੂਤਕ ਤੂਤਕ ਤੂਤੀਆਂ’, ‘ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਮਲਕੀਤ ਸਿੰਘ ਨੂੰ ਮਰਹੂਮ ਮਹਾਰਾਣੀ ਐਲਿਜਾਬੇਥ ਦੇ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।
- PTC PUNJABI