ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ‘ਮੂਲ ਮੰਤਰ’ ਦਾ ਪਾਠ ਕਰਦਾ ਹੋਇਆ ਆਇਆ ਨਜ਼ਰ, ਵੇਖੋ ਵੀਡੀਓ
ਗਿੱਪੀ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਮੂਲ ਮੰਤਰ ਦਾ ਪਾਠ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਇਸ ਵੀਡੀਓ ‘ਚ ਅਦਾਕਾਰ ਗੁਰਪ੍ਰੀਤ ਘੁੱਗੀ ਗੁਰਬਾਜ਼ ਗਰੇਵਾਲ ਤੋਂ ਪਾਠ ਸੁਣਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਅਦਾਕਾਰ ਰਿਸ਼ੀ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਨੀਤੂ ਕਪੂਰ ਤੋਂ ਲਿਖਵਾਉਂਦੇ ਸਨ ਗਰਲ ਫ੍ਰੈਂਡ ਨੂੰ ਲਵ ਲੈਟਰ
ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਘੁੱਗੀ ਕਹਿੰਦੇ ਹਨ ਕਿ ‘ਵੇਖ ਲਓ ਸਾਡੇ ਬੱਚੇ ਨੂੰ ਪਾਠ ਆਉਂਦਾ ਹੈ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਅਫਸੋਸ ਹੋ ਰਿਹਾ ਹੈ ਕਿ ਕਈਆਂ ਨੂੰ ਪੰਜਾਬੀ ‘ਚ ਪਾਠ ਸ਼ਬਦ ਲਿਖਣਾ ਤੱਕ ਨਹੀਂ ਆਉਂਦਾ । ਗੁਰਬਾਜ਼ ਗਰੇਵਾਲ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਗੁਰਬਾਜ਼ ਦੀ ਤਾਰੀਫ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
- PTC PUNJABI