ਗਿੱਪੀ ਗਰੇਵਾਲ ਨੇ ਹਨੀ ਸਿੰਘ ਦੇ ਮਸ਼ਹੂਰ ਗੀਤ 'ਅੰਗਰੇਜ਼ੀ ਬੀਟ' ਬਾਰੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਕਿਹਾ
Gippy Grewal on yo yo honey Singh song angreji beat: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਹਨੀ ਸਿੰਘ ਦੇ ਮਸ਼ਹੂਰ ਗੀਤ ਅੰਗਰੇਜ਼ੀ ਬੀਟ ਬਾਰੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ।
ਹਾਲ ਹੀ ਵਿੱਚ ਗਿੱਪੀ ਗਰੇਵਾਲ ਆਪਣੀ ਫਿਲਮ ਦੀ ਪ੍ਰੋਮਸ਼ਨ ਕਰਨ ਲਈ ਇੱਕ ਪੋਸਟਕਾਡ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਨੀ ਸਿੰਘ ਦੇ ਇੱਕ ਗੀਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਇਸ ਦੌਰਾਨ ਗਿੱਪੀ ਗਰੇਵਾਲ ਨੇ ਹੋਸਟ ਨਾਲ ਗੀਤ ਅੰਗਰੇਜ਼ੀ ਬੀਟ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਗੀਤ ਅੰਗਰੇਜ਼ੀ ਬੀਟ ਆਇਆ ਤਾਂ ਲੋਕ ਕਹਿੰਦੇ ਸਨ ਤਾਂ ਉਹ ਹਨੀ ਸਿੰਘ ਦਾ ਗੀਤ ਹੈ। ਜੇਕਰ ਅੱਜ ਦਿਲਜੀਤ ਨੇ ਫਿਲਮ ਵਿੱਚ ਚਮਕੀਲਾ ਦੇ ਗੀਤ ਗਾਏ ਤਾਂ ਉਨ੍ਹਾਂ ਨੇ ਕ੍ਰੈਡਿਟ ਵੀ ਉਸ ਨੇ ਚਮਕੀਲਾ ਨੂੰ ਦਿੱਤੀ ਹੈ।
ਗਿੱਪੀ ਗਰੇਵਾਲ ਕਹਿੰਦੇ ਹਨ ਕਿ ਮਾਨ ਲਵੋ ਕੋਈ ਵਿਅਕਤੀ ਇੱਕ ਗੀਤ ਲਗਾ ਕੇ ਕਈ ਥਾਵਾਂ ਉੱਤੇ ਪਰਫਾਰਮ ਕਰਦਾ ਹੈ ਤਾਂ ਉਸ ਵਿੱਚ ਬਾਲੀਵੁੱਡ ਦਾ ਦੋਸ਼ ਨਹੀਂ ਹੈ ਦਰਅਸਲ ਪਰਫਾਰਮ ਕਰਨ ਵਾਲੇ ਹੀ ਮੁਹਰੀ ਹੁੰਦਾ ਹੈ ਤੇ ਲੋਕ ਉਨ੍ਹਾਂ ਹੀ ਜਾਣਦੇ ਹਨ ਪਰ ਉਹ ਪੂਰੀ ਜਾਣਕਾਰੀ ਨਹੀਂ ਰੱਖਦੇ। ਜੇਕਰ ਹਨੀ ਸਿੰਘ ਨੇ ਉਸ ਗੀਤ ਵਿੱਚ 6 ਲਾਈਨਾਂ ਗਾਇਆਂ ਹਨ ਤਾਂ ਮੈਂ ਉਸ ਗੀਤ ਦੇ ਵਿੱਚ 30 ਲਾਈਨਾਂ ਗਾਇਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਹਨੀਂ ਸਿੰਘ ਤੋਂ ਕੋਈ ਪ੍ਰੋਬਲਮ ਨਹੀਂ ਹੈ ਪਰ ਜੇਕਰ ਤੁਸੀਂ ਦੂਜੀਆਂ ਨੂੰ ਵੀ ਉਨ੍ਹਾਂ ਦੇ ਕੰਮ ਦਾ ਕ੍ਰੈਡਿਟ ਦੇਣਾ ਬਹੁਤ ਵੱਡੀ ਗੱਲ ਹੈ। ਹਨੀ ਮੇਰਾ ਭਰਾ ਹੈ ਤੇ ਉਸ ਨੇ ਹਮੇਸ਼ਾ ਹੀ ਮੈਨੂੰ ਇਸ ਗੀਤ ਦੇ ਲਈ ਕ੍ਰੈਡਿਟ ਦਿੱਤਾ ਹੈ।ਇਸ ਦੇ ਨਾਲ ਹੀ ਗਿੱਪੀ ਨੇ ਦੱਸਿਆ ਕਿ ਜਦੋਂ ਕੋਈ ਡਿਟੇਲ ਨਾਲ ਇਸ ਗੀਤ ਬਾਰੇ ਜਾਣ ਸਕੇਗਾ ਇਹ ਸਾਡਾ ਦੋਹਾਂ ਦਾ ਬਹੁਤ ਹੀ ਸੋਹਣਾ ਗੀਤ ਹੈ।
ਹੋਰ ਪੜ੍ਹੋ : ਭਾਰਤੀ ਸਿੰਘ ਦੀ ਅਚਾਨਕ ਵਿਗੜੀ ਤਬੀਅਤ, ਮੁੰਬਈ ਦੇ ਇਸ ਹਸਪਤਾਲ 'ਚ ਹੋਈ ਭਰਤੀ
ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਇਸ ਵੀਡੀਓ ਉੱਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਵਿੱਚ ਗਿੱਪੀ ਗਰੇਵਾਲ ਆਪਣੇ ਬੇਟੇ ਸ਼ਿੰਦਾ ਗਰੇਵਾਲ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫੈਨਜ਼ ਪਿਉ-ਪੁੱਤ ਇਸ ਖੂਬਸੂਰਤ ਜੋੜੀ ਨੂੰ ਇੱਕਠੇ ਸਕ੍ਰੀਨ ਉੱਤੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ।
- PTC PUNJABI