ਗਿੱਪੀ ਗਰੇਵਾਲ ਨੇ ਪੁੱਛਿਆ ਨਿਰਮਲ ਰਿਸ਼ੀ ਤੋਂ ਅਜਿਹਾ ਸਵਾਲ, ਅਦਾਕਾਰਾ ਨੇ ਵੱਟ ਲਈ ਘੂਰੀ
ਗਿੱਪੀ ਗਰੇਵਾਲ (Gippy Grewal)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ ਲੈ ਕੇ ਚਰਚਾ ‘ਚ ਹਨ। ਇਹ ਫ਼ਿਲਮ ਜੂਨ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦੇ ਇੱਕ ਤੋਂ ਬਾਅਦ ਇੱਕ ਵੀਡੀਓ ਗਿੱਪੀ ਗਰੇਵਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰ ਰਹੇ ਹਨ ।
ਹੁਣ ਅਦਾਕਾਰ ਨੇ ਮਸ਼ਹੂਰ ਅਤੇ ਪੰਜਾਬੀ ਇੰਡਸਟਰੀ ਦੀ ਉੱਘੀ ਅਦਾਕਾਰਾ ਨਿਰਮਲ ਰਿਸ਼ੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਨਿਰਮਲ ਰਿਸ਼ੀ ਦੇ ਨਾਲ ਹਾਸਾ ਠੱਠਾ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਗਿੱਪੀ ਗਰੇਵਾਲ ਨੇ ਪੁੱਛਿਆ ਨਿਰਮਲ ਰਿਸ਼ੀ ਨੂੰ ਸਵਾਲ
ਅਦਾਕਾਰ ਗਿੱਪੀ ਗਰੇਵਾਲ ਨੇ ਅਜੀਬ ਜਿਹਾ ਸਵਾਲ ਨਿਰਮਲ ਰਿਸ਼ੀ ਨੂੰ ਪੁੱਛਿਆ । ਵੀਡੀਓ ‘ਚ ਗਿੱਪੀ ਪੁੱਛਦੇ ਹਨ ਕਿ ਬੇਬੇ ਤੂੰ ਬਾਪੂ ਦੇ ਨਾਲ ਵਿਆਹ ਕਿਉਂ ਕਰਵਾਇਆ ਸੀ । ਜਿਸ ਤੋਂ ਬਾਅਦ ਨਿਰਮਲ ਰਿਸ਼ੀ ਕਹਿੰਦੇ ਹਨ ਕਿ ‘ਮੈਂ ਤੇਰੇ ਬਾਪੂ ਦੇ ਗੱਲ੍ਹ ‘ਤੇ ਤਿਲ ਸੀ, ਉਹ ਮੈਨੂੰ ਬੜਾ ਪਸੰਦ ਸੀ ਤਾਂ ਵਿਆਹ ਕਰਵਾਇਆ ਸੀ ।
ਜਿਸ ‘ਤੇ ਗਿੱਪੀ ਕਹਿੰਦੇ ਹਨ ਕਿ ਬੇਬੇ ਤੂੰ ਏਨੀਂ ਨਿੱਕੀ ਜਿਹੀ ਗੱਲ ਪਿੱਛੇ ਏਨੀਂ ਵੱਡੀ ਮੁਸੀਬਤ ਗਲ ਪਾ ਲਈ। ਜਿਸ ‘ਤੇ ਨਿਰਮਲ ਰਿਸ਼ੀ ਗੁੱਸੇ ਦੇ ਨਾਲ ਗਿੱਪੀ ਵੱਲ ਵੇਖਦੇ ਹਨ। ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ ਤੇ ਵੀਡੀਓ ਵੇਖ ਕੋਈ ਵੀ ਆਪਣਾ ਹਾਸਾ ਨਹੀਂ ਰੋਕ ਪਾਇਆ ।ਦੱਸ ਦਈਏ ਕਿ ਨਿਰਮਲ ਰਿਸ਼ੀ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰਾ ਹਨ, ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਕੰਮ ਕਰ ਰਹੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।
- PTC PUNJABI