ਗਿੱਪੀ ਗਰੇਵਾਲ ਤੇ ਬਾਦਸ਼ਾਹ ਮੁੜ ਕਲੈਬ ਕਰਦੇ ਆਉਣਗੇ ਨਜ਼ਰ, ਇਸ ਦਿਨ ਰਿਲੀਜ਼ ਹੋਵੇਗਾ ਗੀਤ
Gippy Grewal and Badshah New Song: ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਵਿਚਾਲੇ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਗਿੱਪੀ ਗਰੇਵਾਲ ਤੇ ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨਾਲ ਨਵਾਂ ਗੀਤ ਲੈ ਕੇ ਆਓਣ ਵਾਲੇ ਹਨ।
ਦੱਸ ਦਈਏ ਕਿ ਗਿੱਪੀ ਗਰੇਵਾਲ ਗਾਇਕੀ ਤੇ ਅਦਾਕਾਰੀ ਦੇ ਨਾਲ -ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਉਹ ਆਪਣੇ ਦਿਲ ਦੀਆਂ ਗੱਲਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।
ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਖੁਸ਼ਖਬਰੀ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਜਲਦ ਹੀ ਰੈਪਰ ਬਾਦਸ਼ਾਦ ਦੇ ਨਾਲ ਕੋਲੈਬ ਕਰਨ ਵਾਲੇ ਹਨ।
ਗਾਇਕ ਨੇ ਦੱਸਿਆ ਕਿ ਉਹ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇ ਨਵੇਂ ਗੀਤ ਡਿਸਕੋ ਦੇ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਹ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਲਈ ਗਿੱਪੀ ਗਰੇਵਾਲ ਤੇ ਰੈਪਰ ਬਾਦਸ਼ਾਹ ਕੋਲੈਬ ਕਰਦੇ ਹੋਏ ਨਜ਼ਰ ਆਉਣਗੇ।
ਹੋਰ ਪੜ੍ਹੋ : ਤੇਜ਼ੀ ਨਾਲ ਵੱਧ ਰਹੇ ਨੇ ਡੇਂਗੂ ਦੇ ਮਾਮਲੇ, ਮੱਛਰਾਂ ਤੋਂ ਰਹੋ ਸਾਵਧਾਨ, ਅਪਣਾਓ ਇਹ ਤਰੀਕੇ
ਦੱਸ ਦਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਤੇ ਬਾਦਸ਼ਾਹ ਨੇ ਸਾਲ 2016 ਵਿੱਚ ਗੀਤ 'ਆਸਕਰ' ਰਿਲੀਜ਼ ਕੀਤਾ ਸੀ, ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ। ਹੁਣ ਇੱਕ ਵਾਰ ਫਿਰ ਤੋਂ ਦੋਵੇਂ ਗਾਇਕ ਧਮਾਲਾਂ ਪਾਉਣ ਲਈ ਤਿਆਰ ਹਨ।
- PTC PUNJABI