ਸੀਐੱਮ ਭਗਵੰਤ ਮਾਨ ਦੀ ਨਵ-ਜਨਮੀ ਧੀ ਨੂੰ ਪਰਿਵਾਰ ਸਣੇ ਮਿਲਣ ਪੁੱਜੇ ਗਿੱਪੀ ਗਰੇਵਾਲ
ਗਿੱਪੀ ਗਰੇਵਾਲ (Gippy Grewal) ਆਪਣੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਪੁੱਜੇ । ਜਿੱਥੇ ਉਨ੍ਹਾਂ ਨੇ ਉਨ੍ਹਾਂ ਦੀ ਨਵ-ਜਨਮੀ ਬੱਚੀ ਦਾ ਹਾਲ ਚਾਲ ਜਾਣਿਆ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀ ਤਸਵੀਰ ਸਾਂਝੀ ਕਰਦੇ ਹੋਏ ਧੀ ਨੂੰ ਅਸੀਸਾਂ ਵੀ ਦਿੱਤੀਆਂ ।ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਭਗਵੰਤ ਮਾਨ ਦੀ ਧੀ ਨੂੰ ਚੁੱਕਿਆ ਹੋਇਆ ਹੈ ਜਦੋਂਕਿ ਭਗਵੰਤ ਮਾਨ ਨੇ ਗੁਰਬਾਜ਼ ਗਰੇਵਾਲ ਨੂੰ ਗੋਦ ਚੁੱਕਿਆ ਹੋਇਆ ਹੈ।
ਹੋਰ ਪੜ੍ਹੋ : ਕਲਾਕਾਰ ਬਣਨ ਤੋਂ ਪਹਿਲਾਂ ਜਾਣੋਂ ਕੀ ਕਰਦੇ ਸਨ ਪੰਜਾਬੀ ਇੰਡਸਟਰੀ ਦੇ ਇਹ ਟੌਪ ਸਿਤਾਰੇ
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ‘ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਡਲ਼ੀਆਂ…” ਇਸ ਖ਼ੂਬਸੂਰਤ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ ਨਿਆਮਤ ਬੇਟਾ, ਪ੍ਰਮਾਤਮਾ ਤੁਹਾਨੂੰ ਸਦਾ ਖ਼ੁਸ਼ ਤੇ ਚੜ੍ਹਦੀ ਕਲਾ ‘ਚ ਰੱਖੇ’।ਗਿੱਪੀ ਗਰੇਵਾਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਲਦ ਹੀ ਉਹ ਆਪਣੇ ਪੁੱਤਰ ਸ਼ਿੰਦਾ ਗਰੇਵਾਲ ਦੇ ਨਾਲ ਸ਼ਿੰਦਾ ਸ਼ਿੰਦਾ ਨੋ ਪਾਪਾ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਹ ਆਉਣ ਵਾਲੇ ਸਮੇਂ ‘ਚ ਕੰਮ ਕਰਦੇ ਦਿਖਾਈ ਦੇਣਗੇ । ਗਿੱਪੀ ਗਰੇਵਾਲ ਨੇ ਬੀਤੇ ਦਿਨ ਵੀ ਆਪਣੇ ਪੁੱਤਰ ਗੁਰਬਾਜ਼ ਗਰੇਵਾਲ ਦਾ ਇੱਕ ਪੌਡਕਾਸਟ ਸਾਂਝਾ ਕੀਤਾ ਸੀ ।
ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਤਿੰਨ ਪੁੱਤਰ ਹਨ । ਸਭ ਤੋਂ ਵੱਡਾ ਏਕਮ ਗਰੇਵਾਲ, ਦੂਜਾ ਸ਼ਿੰਦਾ ਗਰੇਵਾਲ ਅਤੇ ਸਭ ਤੋਂ ਛੋਟਾ ਹੈ ਗੁਰਬਾਜ਼ ਗਰੇਵਾਲ । ਸ਼ਿੰਦਾ ਗਰੇਵਾਲ ਤਾਂ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਵੀ ਕਰ ਰਿਹਾ ਹੈ ਜਦੋਂਕਿ ਸਭ ਤੋਂ ਵੱਡਾ ਪੁੱਤਰ ਬਤੌਰ ਅਸਿਟੈਂਟ ਡਾਇਰੈਕਟਰ ਕੰਮ ਕਰ ਰਿਹਾ ਹੈ।
- PTC PUNJABI