ਗੈਵੀ ਚਾਹਲ ਦੇ ਪੁੱਤਰ ਨੇ ਤੈਰਾਕੀ ‘ਚ ਜਿੱਤਿਆ ਇੱਕ ਸਿਲਵਰ ਤੇ ਚਾਰ ਬਰੌਂਜ਼ ਮੈਡਲ, ਅਦਾਕਾਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰ ਗੈਵੀ ਚਾਹਲ ਦੇ ਪੁੱਤਰ ਗੁਰਫਤਿਹ ਨੇ ਤੈਰਾਕੀ ‘ਚ ਮੱਲਾਂ ਮਾਰੀਆਂ ਹਨ ।ਅਦਾਕਾਰ ਨੇ ਪੁੱਤਰ ਨੇ ਮਹਾਰਾਸ਼ਟਰ ਸਟੇਟ ਲੈਵਲ 50ਵੀਂ ਜੂਨੀਅਰ ਅਤੇ 40ਵੇਂ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਇੱਕ ਸਿਲਵਰ ਦਾ ਮੈਡਲ ਜਿੱਤਿਆ।

Reported by: PTC Punjabi Desk | Edited by: Shaminder  |  August 12th 2024 09:47 AM |  Updated: August 12th 2024 10:45 AM

ਗੈਵੀ ਚਾਹਲ ਦੇ ਪੁੱਤਰ ਨੇ ਤੈਰਾਕੀ ‘ਚ ਜਿੱਤਿਆ ਇੱਕ ਸਿਲਵਰ ਤੇ ਚਾਰ ਬਰੌਂਜ਼ ਮੈਡਲ, ਅਦਾਕਾਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰ ਗੈਵੀ ਚਾਹਲ (Gavie Chahal) ਦੇ ਪੁੱਤਰ ਗੁਰਫਤਿਹ ਨੇ ਤੈਰਾਕੀ ‘ਚ ਮੱਲਾਂ ਮਾਰੀਆਂ ਹਨ ।ਅਦਾਕਾਰ ਨੇ ਪੁੱਤਰ ਨੇ ਮਹਾਰਾਸ਼ਟਰ ਸਟੇਟ ਲੈਵਲ 50ਵੀਂ  ਜੂਨੀਅਰ ਅਤੇ 40ਵੇਂ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਇੱਕ ਸਿਲਵਰ ਦਾ ਮੈਡਲ ਜਿੱਤਿਆ ਜਦੋਂਕਿ  ਚਾਰ ਬਰੌਂਜ਼ ਮੈਡਲ ਜਿੱਤੇ ਹਨ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਉਂ ਹੀ ਗੈਵੀ ਚਾਹਲ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।  

ਹੋਰ ਪੜ੍ਹੋ : ਭੈਣ ਭਰਾ ਦੇ ਅਟੁੱਟ ਰਿਸ਼ਤੇ ਦਾ ਤਿਉਹਾਰ ਰੱਖੜੀ,ਜਾਣੋ ਲੋਕ ਗੀਤਾਂ ‘ਚ ਭਰਾ ਲਈ ਕਿਵੇਂ ਭੈਣਾਂ ਕਰਦੀਆਂ ਨੇ ਦੁਆਵਾਂ

ਗੈਵੀ ਚਾਹਲ ਦਾ ਵਰਕ ਫ੍ਰੰਟ 

ਗੈਵੀ ਚਾਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਉਹਨਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ਸੰਗਰਾਂਦ ਰਿਲੀਜ਼ ਹੋਈ ।

ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹਨ। ਕੁਝ ਸਮਾਂ ਪਹਿਲਾਂ ਸਲਮਾਨ ਖ਼ਾਨ ਦੀ ਟਾਈਗਰ ੩ ਰਿਲੀਜ਼ ਹੋਈ ਸੀ। ਜਿਸ ‘ਚ ਗੈਵੀ ਚਾਹਲ ਨੇ ਕੰਮ ਕੀਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network