ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਵਿਕਰਮ ਬਰਾੜ ਯੂਏਈ ਤੋਂ ਗ੍ਰਿਫਤਾਰ, ਸਿੱਧੂ ਮੂਸੇਵਾਲਾ ਦੇ ਕਤਲ ‘ਚ ਵੀ ਸੀ ਸ਼ਾਮਿਲ, ਜਾਣੋ ਕੌਣ ਹੈ ਵਿਕਰਮ ਬਰਾੜ
ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਵਿਕਰਮ ਬਰਾੜ (Vikram Brar) ਹੁਣ ਰਾਸ਼ਟਰੀ ਜਾਂਚ ਏਜੰਸੀ ਦੀ ਗ੍ਰਿਫਤ ‘ਚ ਹੈ । ਇਸ ਬਦਮਾਸ਼ ਨੂੰ ਪੁਲਿਸ ਨੇ ਯੂਏਈ ਤੋਂ ਗ੍ਰਿਫਤਾਰ ਕੀਤਾ ਹੈ ।ਵਿਕਰਮ ਬਰਾੜ ਨਾਮਕ ਇਸ ਗੈਂਗਸਟਰ ਨੇ ਜਿੱਥੇ ਸਲਮਾਨ ਖ਼ਾਨ ਨੂੰ ਧਮਕੀ ਦਿੱਤੀ ਸੀ ।ਉਥੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਵੀ ਇਹ ਗੈਂਗਸਟਰ ਸ਼ਾਮਿਲ ਸੀ । ਉਸ ਦੇ ਲਿੰਕ ਵਿਦੇਸ਼ ‘ਚ ਬੈਠੇ ਗੋਲਡੀ ਬਰਾੜ ਦੇ ਨਾਲ ਵੀ ਹਨ । ਜਾਂਚ ਦੇ ਦੌਰਾਨ ਐੱਨ ਆਈ ਏ ਨੂੰ ਹੁਣ ਤੱਕ ਜਾਂਚ ਦੇ ਦੌਰਾਨ ਇਸ ਸ਼ਖਸ ਤੋਂ ਕਈ ਗੱਲਾਂ ਪਤਾ ਲੱਗੀਆਂ ਹਨ ।
ਕੌਣ ਹੈ ਵਿਕਰਮ ਬਰਾੜ !
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤਰ੍ਹਾਂ ਵਿਕਰਮ ਬਰਾੜ ਦਾ ਸਬੰਧ ਵੀ ਰਾਜਸਥਾਨ ਦੇ ਨਾਲ ਹੈ । ਵਿਕਰਮ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ । ਸਕੂਲ ਤੋਂ ਬਾਅਦ ਉਸ ਨੇ ਕਾਲਜ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ । ਇੱਥੇ ਉਸ ਨੇ ਪੰਜਾਬ ਯੂਨੀਵਰਸਿਟੀ ‘ਚ ਦਾਖਲਾ ਲਿਆ । ਇਸ ਤੋਂ ਬਾਅਦ ਉਹ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜਿਆ । ਇਸੇ ਦੌਰਾਨ ਉਸ ਦੀ ਮੁਲਾਕਾਰ ਲਾਰੈਂਸ ਬਿਸ਼ਨੋਈ ਦੇ ਨਾਲ ਹੋਈ ।
ਲਾਰੈਂਸ ਵੀ ਵਿਦਿਆਰਥੀ ਰਾਜਨੀਤੀ ‘ਚ ਕਾਫੀ ਸਰਗਰਮ ਰਹਿੰਦਾ ਸੀ । ਜਿਸ ਤੋਂ ਬਾਅਦ ਦੋਨਾਂ ਦਰਮਿਆਨ ਨਜ਼ਦੀਕੀਆਂ ਵਧ ਗਈਆਂ ਸਨ । ਇਸ ਤੋਂ ਬਾਅਦ ਇਹ ਦੋਸਤੀ ਗੂੜ੍ਹੀ ਹੁੰਦੀ ਗਈ ਅਤੇ ਵਿਕਰਮ ਬਰਾੜ ਲਾਰੈਂਸ ਦਾ ਖ਼ਾਸ ਦੋਸਤ ਅਤੇ ਰਾਜ਼ਦਾਰ ਬਣ ਗਿਆ ਸੀ ।
ਲਾਰੈਂਸ ਦੇ ਇਸ਼ਾਰੇ ‘ਤੇ ਗੁਨਾਹ ਦੀ ਦੁਨੀਆ ‘ਚ ਸਰਗਰਮ
ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਉਸ ਨੇ ਕਈ ਸੰਗੀਨ ਜ਼ੁਰਮ ਕੀਤੇ ।ਜਾਂਚ ਏਜੰਸੀ ਵੱਲੋਂ ਕੀਤੀ ਪੁੱਛਗਿੱਛ ਦੇ ਦੌਰਾਨ ਕਈ ਖੁਲਾਸੇ ਹੋਏ ਨੇ । ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਦੇ ਇਸ਼ਾਰੇ ‘ਤੇ ਉਸ ਨੇ ਹਥਿਆਰਾਂ ਦੀ ਨਜਾਇਜ਼ ਤਸਕਰੀ ਅਤੇ ਜ਼ਬਰਨ ਵਸੂਲੀ ਦੇ ਕਈ ਮਾਮਲਿਆਂ 'ਚ ਸ਼ਾਮਿਲ ਹੈ ।
- PTC PUNJABI