ਨਿੱਕੇ ਸਿੱਧੂ ਦੇ ਆਉਣ ਨਾਲ ਹਵੇਲੀ ਤੇ ਪਿੰਡ ਮੂਸਾ 'ਚ ਲੱਗੀਆਂ ਰੌਣਕਾਂ, ਪਰਿਵਾਰ ਤੇ ਪਿੰਡ ਵਾਲੀਆਂ ਨੇ ਮਨਾਇਆ ਜਸ਼ਨ

Reported by: PTC Punjabi Desk | Edited by: Pushp Raj  |  March 18th 2024 11:42 AM |  Updated: March 18th 2024 11:42 AM

ਨਿੱਕੇ ਸਿੱਧੂ ਦੇ ਆਉਣ ਨਾਲ ਹਵੇਲੀ ਤੇ ਪਿੰਡ ਮੂਸਾ 'ਚ ਲੱਗੀਆਂ ਰੌਣਕਾਂ, ਪਰਿਵਾਰ ਤੇ ਪਿੰਡ ਵਾਲੀਆਂ ਨੇ ਮਨਾਇਆ ਜਸ਼ਨ

Celebration at Sidhu Moosewala village: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਫਿਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਬੀਤੇ ਦਿਨੀਂ ਗਾਇਕ ਦੀ  ਮਾਤਾ ਚਰਨ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਤੋਂ ਲੈ ਕੇ ਫੈਨਜ਼ ਤੱਕ ਕਾਫੀ ਖੁਸ਼ ਹਨ ਤੇ ਪਿੰਡ ਮੂਸਾ ਵਿਖੇ ਜਸ਼ਨ ਦਾ ਮਾਹੌਲ ਹੈ। ਦੱਸ ਦਈਏ ਹਾਲ ਹੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਈਵੀਐਫਕਨੀਕ ਰਾਹੀਂ ਮੁੜ ਮਾਪੇ ਬਣੇ ਹਨ ਤੇ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਨਿੱਕੇ ਮੂਸੇਵਾਲਾ ਦੇ ਜਨਮ ਤੋਂ ਪਰਿਵਾਰ ਦੇ ਨਾਲ ਪਿੰਡ ਮੂਸਾ ਦੇ ਲੋਕ ਅਤੇ ਫੈਨਜ਼ ਵੀ ਬੇਹੱਦ ਖੁਸ਼ ਹਨ। ਪਿਤਾ ਬਲਕੌਰ ਸਿੰਘ ਨੇ ਨਵ ਜਨਮੇ ਪੁੱਤ ਨੂੰ ਗੂੜਤੀ ਦਿੱਤੀ ਤੇ ਹਸਪਤਾਲ ਤੋਂ ਉਨ੍ਹਾਂ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। 

 

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਮਗਰੋਂ ਪਿੰਡ ਮੂਸਾ 'ਚ ਲਗੀਆਂ ਰੌਣਕਾਂ 

 ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਪਿੰਡ ਮੂਸਾ ਤੋਂ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ 'ਚ ਸਿੱਧੂ ਮੂਸੇਵਾਲਾ ਦੀ ਹਵੇਲੀ ਅੰਦਰ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਦਿਲ ਵੇਲੇ ਲੋਕ ਹੋਲੀ ਖੇਡਦੇ ਅਤੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ, ਉੱਥੇ ਹੀ ਰਾਤ ਸਮੇਂ ਦੀਵਾਲੀ ਵਾਂਗ ਸਿੱਧੂ ਦੀ ਹਵੇਲੀ ਨੂੰ ਸਜਾਇਆ ਗਿਆ ਹੈ।ਇਸ ਤੋਂ ਇਲਾਵਾ ਸਿੱਧੂ ਦੇ ਪਰਿਵਾਰਕ ਮੈਂਬਰ ਤੇ ਦੋਸਤ ਲੋਕਾਂ ਵਿਚਾਲੇ ਮਿਠਾਈਆਂ ਵੱਡਦੇ ਅਤੇ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆਏ। ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਹੋਇਆ, ਕਿ ਸਿੱਧੂ ਦੇ ਮਾਤਾ-ਪਿਤਾ ਨੂੰ ਰੱਬ ਨੇ ਮੁੜ ਪੁੱਤ ਦੀ ਬਖਸ਼ੀਸ਼ ਦਿੱਤੀ ਹੈ। ਕਈਆਂ ਨੇ ਕਿਹਾ ਕਿ ਮੁੜ ਸਿੱਧੂ ਵਾਪਸ ਆ ਗਿਆ ਹੈ। 

 

 ਹੋਰ ਪੜ੍ਹੋ: Sidhu Moosewala: ਬਾਪੂ ਬਲਕੌਰ ਸਿੰਘ ਨੇ ਦਿੱਤੀ ਨਵ ਜਨਮੇ ਪੁੱਤ ਨੂੰ ਗੁੜ੍ਹਤੀ, ਵੀਡੀਓ ਹੋਈ ਵਾਇਰਲ

ਨਿੱਕੇ ਸਿੱਧੂ ਦੇ ਜਨਮ 'ਤੇ ਪਾਲੀਵੁੱਡ ਸਿਤਾਰੇ ਤੇ ਫੈਨਜ਼ ਦੇ ਰਹੇ ਵਧਾਈ

ਇਨ੍ਹਾਂ ਵੀਡੀਓ ਉੱਤੇ ਫੈਨਜ਼ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਫੈਨਜ਼ ਦੇ ਨਾਲ ਕਈ ਪਾਲੀਵੁੱਡ ਸੈਲਬਸ ਜਿਵੇਂ ਕਿ ਜਸਵਿੰਦਰ ਬਰਾੜ, ਆਰ ਨੇਤ, ਗਿੱਲ ਰੌਂਤਾ ਸਣੇ ਕਈ ਲੋਕਾਂ ਨੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸਿੱਧੂ ਦੇ ਮਾਤਾ-ਪਿਤਾ ਲਈ ਕਮੈਂਟ ਕਰਦਿਆਂ ਲਿਖਿਆ, 'ਭਾਈ ਬਲਕੌਰ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਜ਼ਿੰਦਗੀ ਜਿਊਣ ਦਾ ਇੱਕ ਹੋਰ ਆਸਰਾ ਅਤੇ ਸਹਾਰਾ ਦਿੱਤਾ ਹੈ ਸਿੱਧੂ ਮੂਸੇ ਵਾਲਾ ਵਾਹਿਗੁਰੂ ਸਿੱਧੂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network