ਫ੍ਰੈਂਡਸ਼ਿਪ ਡੇਅ 2024 : ਜਾਣੋ ਕਿਵੇਂ ਇਨ੍ਹਾਂ ਮਸ਼ਹੂਰ ਹਸਤੀਆਂ ਦੀ ਹੋਈ ਸੀ ਦੋਸਤੀ
ਦੋਸਤੀ ਦੋ ਦਿਲਾਂ ਦਰਮਿਆਨ ਆਪਸੀ ਸਾਂਝ ਨੂੰ ਕਿਹਾ ਜਾਂਦਾ ਹੈ। ਜਿੱਥੇ ਤੁਸੀਂ ਆਪਣੇ ਦਿਲ ਦੀ ਹਰ ਗੱਲ ਆਪਣੇ ਦੋਸਤ ਨੂੰ ਦੱਸ ਸਕਦੇ ਹੋ । ਦੋਸਤੀ ਦਾ ਰਿਸ਼ਤਾ ਆਪਸੀ ਸਮਝ ਦੇ ਨਾਲ-ਨਾਲ ਪਿਆਰ ਤੇ ਵੀ ਨਿਰਭਰ ਕਰਦਾ ਹੈ। ਇਸ ਰਿਸ਼ਤੇ ‘ਚ ਜ਼ਰਾ ਜਿੰਨੀ ਵੀ ਕੁੜੱਤਣ ਆ ਜਾਵੇ ਤਾਂ ਉਸ ਰਿਸ਼ਤੇ ਦੀ ਆਪਸੀ ਸਾਂਝ ਖਤਮ ਹੋ ਜਾਂਦੀ ਹੈ।ਇਸ ਲਈ ਇਸ ਰਿਸ਼ਤੇ ਨੂੰ ਬਣਾਈ ਰੱਖਣ ਦੇ ਲਈ ਆਪਸੀ ਪਿਆਰ ਦੇ ਨਾਲ-ਨਾਲ ਵਿਸ਼ਵਾਸ਼ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। 4 ਅਗਸਤ ਨੂੰ ਫ੍ਰੈਂਡਸ਼ਿਪ ਡੇਅ ਮਨਾਇਆ ਜਾ ਰਿਹਾ ਹੈ।ਅੱਜ ਫ੍ਰੈਂਡਸ਼ਿਪ ਡੇਅ (Friendship Day 2024) ‘ਤੇ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀਆਂ ਅਜਿਹੀਆਂ ਜੋੜੀਆਂ ਦੇ ਬਾਰੇ ਦੱਸਾਂਗੇ । ਜਿਨ੍ਹਾਂ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਪਰਵਾਨ ਹੀ ਨਹੀਂ ਚੜ੍ਹੀ ਬਲਕਿ ਇਸ ਦੋਸਤੀ ਨੂੰ ਇਨ੍ਹਾਂ ਜੋੜੀਆਂ ਨੇ ਇੱਕ ਪਿਆਰੇ ਜਿਹੇ ਰਿਸ਼ਤੇ ਦਾ ਨਾਮ ਵੀ ਦਿੱਤਾ ।
ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ । ਇਸ ਜੋੜੀ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਵਾਂ ਦੀ ਮੁਲਾਕਾਤ ਵਿਦੇਸ਼ ‘ਚ ਇੱਕ ਸ਼ੋਅ ਦੇ ਦੌਰਾਨ ਹੋਈ ਸੀ ਅਤੇ ਦੋਵਾਂ ਨੇ ਇੱਕ ਦੂਜੇ ਤੋਂ ਫੋਨ ਨੰਬਰ ਲਏ ਅਤੇ ਦੋਵਾਂ ਦੀ ਦੋਸਤੀ ਦੀ ਸ਼ੁਰੂਆਤ ਹੋਈ ।ਵਿਦੇਸ਼ ਤੋਂ ਪਰਤਣ ਤੋਂ ਬਾਅਦ ਅਕਸਰ ਫੋਨ ‘ਤੇ ਗੱਲਬਾਤ ਕਰਦੇ ਕਰਦੇ ਇੱਕ ਦੂਜੇ ਨੂੰ ਦਿਲ ਦੇ ਬੈਠੇ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ । ਇਹ ਜੋੜੀ ਪਾਲੀਵੁੱਡ ਦੀ ਸਭ ਤੋਂ ਕਾਮਯਾਬ ਜੋੜੀਆਂ ਚੋਂ ਇੱਕ ਹੈ।
ਅਨੀਤਾ ਤੇ ਮੀਤ
ਅਨੀਤਾ ਮੀਤ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅਨੀਤਾ ਮੀਤ ਦੀ ਉਨ੍ਹਾਂ ਦੇ ਪਤੀ ਮੀਤ ਦੇ ਨਾਲ ਮੁਲਾਕਾਤ ਥੀਏਟਰ ਦੇ ਦਿਨਾਂ ਦੌਰਾਨ ਹੀ ਹੋਈ ਸੀ ।ਦੋਵੇਂ ਇੱਕਠੇ ਥੀਏਟਰ ਕਰਦੇ ਸਨ ।ਉਹ ਇੱਕ ਵਧੀਆ ਕਵੀ ਵੀ ਹਨ ।ਅਨੀਤਾ ਮੀਤ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ। ਪਰ ਘਰ ਵਾਲੇ ਇਸ ਵਿਆਹ ਦੇ ਲਈ ਰਾਜ਼ੀ ਨਹੀਂ ਸਨ ।ਇਸ ਲਈ ਉਨ੍ਹਾਂ ਨੂੰ ਮਨਾਉਂਦੇ ਮਨਾਉਂਦੇ ਪੰਜ ਸਾਲ ਦਾ ਸਮਾਂ ਲੱਗ ਗਿਆ ।ਮਾਪੇ ਕਹਿੰਦੇ ਸਨ ਕਿ ਮੁੰਡਾ ਕੰਮਕਾਰ ਕੀ ਕਰਦਾ ਹੈ। ਮਾਪਿਆਂ ਨੂੰ ਲੱਗਦਾ ਸੀ ਕਿ ਅਦਾਕਾਰੀ ਮਰਾਸੀਆਂ ਵਾਲਾ ਕੰਮ ਹੈ।ਪਤੀ ਕਿਉਂਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਨ, ਪਰ ਅਨੀਤਾ ਦੇ ਲਈ ਉਨ੍ਹਾਂ ਨੇ ਆਪਣੀ ਅਦਾਕਾਰੀ ਛੱਡ ਦਿੱਤੀ ਤੇ ਲੈਕਚਰਾਰ ਲੱਗ ਗਏ । ਜਿਸ ਤੋਂ ਬਾਅਦ ਘਰ ਵਾਲੇ ਵਿਆਹ ਲਈ ਮੰਨ ਗਏ । ਦੋਵਾਂ ਨੇ ਵਿਆਹ ਕਰਵਾ ਲਿਆ ।
ਅਨੀਤਾ ਦੇਵਗਨ ਤੇ ਹਰਦੀਪ ਗਿੱਲ
ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ਚੋਂ ਇੱਕ ਹਨ । ਦੋਵੇਂ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਦੋਵਾਂ ਨੇ ਇੱਕਠਿਆਂ ਹੀ ਥਿਏਟਰ ਦੀ ਸ਼ੁਰੂਆਤ ਕੀਤੀ ਅਤੇ ਥਿਏਟਰ ਦੇ ਦਿਨਾਂ ਦੌਰਾਨ ਹੀ ਦੋਵੇਂ ਇੱਕ ਦੂਜੇ ਨੂੰ ਜਾਨਣ ਲੱਗ ਪਏ ਸਨ। ਪਰ ਉਦੋਂ ਦੋਵਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਜਾਵੇਗੀ । ਹੌਲੀ ਹੌਲੀ ਦੋਵਾਂ ਦੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ । ਦੋਵਾਂ ਨੇ ਇੱਕ ਦੂਜੇ ਨੂੰ ਹਮਸਫ਼ਰ ਬਨਾਉਣ ਦਾ ਫੈਸਲਾ ਮਨ ਹੀ ਮਨ ਕਰ ਲਿਆ ਸੀ ।ਪਰ ਦੋਵਾਂ ਦੇ ਰਿਸ਼ਤੇ ਦਰਮਿਆਨ ਰੁਕਾਵਟ ਦੋਵਾਂ ਦਾ ਵੱਖੋ ਵੱਖਰੇ ਧਰਮ ਦਾ ਹੋਣਾ ਸੀ । ਪਰ ਦੋਵਾਂ ਨੇ ਘਰਦਿਆਂ ਨੂੰ ਮਨਾਇਆ ਤੇ ਕਈ ਸਾਲਾਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫਰ ਬਣਾ ਲਿਆ ।
ਹੋਰ ਪੜ੍ਹੋ
- PTC PUNJABI